ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗਾਜਾ ਪੱਟੀ ਨੇ ਇਜ਼ਰਾਇਲ ਉੱਤੇ ਸੁੱਟੇ 200 ਤੋਂ ਜ਼ਿਆਦਾ ਰਾਕੇਟ ਬੰਬ

ਜਵਾਬੀ ਕਾਰਵਾਈ ਵਿੱਚ 70 ਸੈਨਿਕਾਂ ਦੇ ਟਿਕਾਣਿਆਂ ਉੱਤੇ ਹਮਲਾ


ਇਜ਼ਰਾਇਲ ਨੇ ਸ਼ਨਿੱਚਰਵਾਰ ਨੂੰ ਫ਼ਿਲਿਸਤੀਨ ਦੇ ਗਾਜਾ ਪੱਟੀ ਵਿੱਚ ਹਮਾਸ ਅਤੇ ਇਸਲਾਮਿਕ ਜੇਹਾਦ ਸੰਗਠਨਾਂ ਕੇ ਕਰੀਬ 70 ਸੈਨਿਕ ਟਿਕਾਣਿਆਂ ਉੱਤੇ ਹਮਲਾ ਕੀਤਾ। ਇਜ਼ਰਾਇਲ ਰੱਖਿਆ ਬਲ (ਆਈਡੀਐਫ਼) ਦੀ ਇੱਕ ਰੀਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਗਈ। 

 

ਸਮਾਚਾਰ ਏਜੰਸੀ ਮੁਤਾਬਕ, ਇਜ਼ਰਾਇਲ ਨੇ ਵੱਖਵਾਦੀਆਂ ਵੱਲੋਂ ਦੱਖਣ ਇਜ਼ਰਾਇਲ ਦੇ ਗਾਜਾ ਪੱਟੀ ਤੋਂ 200 ਤੋਂ ਜ਼ਿਆਦਾ ਰਾਕੇਟ ਸੁੱਟਣ ਤੋਂ ਬਾਅਦ ਹਮਲਾ ਕੀਤਾ ਜਿਸ ਵਿੱਚ ਦੋ ਲੋਕ ਜ਼ਖ਼ਮੀ ਹੋ ਗਏ ਜਿਨ੍ਹਾਂ ਵਿੱਚੋਂ 80 ਸਾਲਾ ਇੱਕ ਮਹਿਲਾ ਕਿਰਯਤਗਤ ਸ਼ਹਿਰ ਵਿੱਚ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈ।

 

ਇਜ਼ਰਾਇਲੀ ਮੀਡੀਆ ਦੀ ਰਿਪੋਰਟ ਅਨੁਸਾਰ ਗਾਜੀ ਪੱਟੀ ਵਿੱਚ ਆਈਡੀਐਫ਼ ਹਮਲਿਆਂ ਦੌਰਾਨ ਇੱਕ 14 ਮਹੀਨੇ ਦੀ ਫ਼ਿਲੀਸਤੀਨੀ ਬੱਚੀ ਦੀ ਮੌਤ ਹੋ ਗਈ। 

 

ਆਈਡੀਐਫ਼ ਨੇ ਐਲਾਨ ਕੀਤਾ ਕਿ ਨਸ਼ਟ ਕੀਤੇ ਗਏ ਫ਼ਿਲੀਸਤੀਨੀ ਟਿਕਾਣਿਆਂ ਵਿਚੋਂ ਇੱਕ ਦੱਖਣ ਗਾਜਾ ਪੱਟੀ ਤੋਂ ਸਰਹੱਦ ਪਾਰ ਬਣੀ ਇਸਲਾਮਿਕ ਜੇਹਾਦ ਦੀ ਇੱਕ 20 ਮੀਟਰ ਡੂੰਘੀ ਸੁਰੰਗ ਵੀ ਸ਼ਾਮਲ ਹੈ।
 


ਇਸ ਤੋਂ ਇਲਾਵਾ ਇਸਲਾਮਿਕ ਜੇਹਾਦ ਦੇ ਹੋਰ ਟਿਕਾਣਿਆਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਜਿਨ੍ਹਾਂ ਵਿੱਚ ਸੈਨਿਕ ਕੰਪਲੈਕਸ ਅਤੇ ਸ਼ਰਨਾਰਥੀ ਕੈਂਪ ਸ਼ਾਮਲ ਸਨ। 

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:After Gaza Militants Fire More Than 200 Rockets Israel Attack Gaza Strip 70 military base