ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਛੇਤੀ ਤੋਂ ਛੇਤੀ ਚੱਲੋ, ਯਾਤਰੀਆਂ ਨੇ ਹਾਂਗਕਾਂਗ ਹਵਾਈ ਅੱਡੇ 'ਤੇ ਕਿਹਾ, ਸਾਰੀਆਂ ਉਡਾਣਾਂ ਰੱਦ

 

 

ਹਾਂਗਕਾਂਗ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਹਵਾਈ ਅੱਡੇ 'ਤੇ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਦੇ ਪਹੁੰਚਣ ਤੋਂ ਬਾਅਦ ਜਹਾਜ਼ਾਂ ਦੇ ਕੰਮ ਨੂੰ ਰੱਦ ਕਰ ਦਿੱਤਾ। 

 

ਹਵਾਈ ਅੱਡੇ ਦੇ ਅਧਿਕਾਰੀਆਂ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਥੋਂ ਚੱਲਣ ਵਾਲੀਆਂ ਸਾਰੀਆਂ ਉਡਾਣਾਂ, ਜਿਨ੍ਹਾਂ ਨੇ ਚੈਕਿੰਗ ਪ੍ਰਕਿਰਿਆ ਪੂਰੀ ਕਰ ਲਈ ਗਈ ਹੈ ਅਤੇ ਦੂਸਰੇ ਸਥਾਨਾਂ ਤੋਂ ਹਾਂਗਕਾਂਗ ਰਵਾਨਾ ਹੋ ਚੁੱਕੀਆਂ ਉਡਾਣਾਂ ਤੋਂ ਇਲਾਵਾ ਇਥੋਂ ਉਡਾਣ ਭਰਨ ਵਾਲੇ ਅਤੇ ਇਥੇ ਆਉਣ ਵਾਲੇ ਸਾਰੇ ਅੱਜ ਦੇ ਜਹਾਜ਼ਾਂ ਦੀਆਂ ਉਡਾਣਾਂ ਨੂੰ ਰੱਦ ਕੀਤਾ ਜਾਂਦਾ ਹੈ।

 


ਅਧਿਕਾਰੀਆਂ ਨੂੰ ਉਸ ਸਮੇਂ ਇਹ ਫ਼ੈਸਲਾ ਲੈਣਾ ਪਿਆ ਜਦੋਂ ਲੋਕਤੰਤਰ ਪੱਖੀ ਹਜ਼ਾਰਾਂ ਪ੍ਰਦਰਸ਼ਨਕਾਰੀ ਆਪਣੇ ਹੱਥਾਂ ਵਿੱਚ ਹਾਂਗਕਾਂਗ ਸੁਰੱਖਿਅਤ ਨਹੀਂ ਹੈ ਅਤੇ ਪੁਲਿਸ ਬਲ ਸ਼ਰ ਕਰੋ ਵਰਗੀਆਂ ਤਖ਼ਤੀਆਂ ਲੈ ਕੇ ਹਵਾਈ ਅੱਡੇ ਵਿੱਚ ਪਹੁੰਚ ਗਏ।

 

ਬਿਆਨ ਵਿੱਚ ਦੱਸਿਆ ਗਿਆ ਹੈ ਕਿ ਹਾਂਗਕਾਂਗ ਕੌਮਾਂਤਰੀ ਹਵਾਈ ਅੱਡੇ ‘ਤੇ ਜਹਾਜ਼ਾਂ ਦਾ ਕੰਮਕਾਜ ਰੱਦ ਕਰ ਦਿੱਤਾ ਗਿਆ ਕਿਉਂਕਿ ਅੱਜ ਲੋਕ ਇੱਥੇ ਇਕੱਠਾ ਹੋ ਗਏ ਸਨ। ਨਾਲ ਹੀ ਬਿਆਨ ਵਿੱਚ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀਆਂ ਨੂੰ ਹਵਾਈ ਅੱਡੇ ‘ਤੇ ਨਾ ਆਉਣ ਦੀ ਸਲਾਹ ਦਿੱਤੀ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:after massive protest Hong Kong airport authority cancels all flights for Monday