ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਦੇ ‘ਮਿਸ਼ਨ ਸ਼ਕਤੀ’ ਮਗਰੋਂ ਇਮਰਾਨ ਨੇ ਸੱਦੀ ਉੱਚ ਪੱਧਰੀ ਮੀਟਿੰਗ

ਭਾਰਤ ਦੇ ‘ਮਿਸ਼ਨ ਸ਼ਕਤੀ’ ਤੇ ਪਾਕਿਸਤਾਨ ਨੇ ਬੁੱਧਵਾਰ ਨੂੰ ਕਿਹਾ ਕਿ ਅਜਿਹੇ ਕਦਮਾਂ ਤੋਂ ਬਚਾਅ ਕਰਨ ਦੀ ਲੋੜ ਹੈ ਜਿਹੜੇ ਸਾਨੂੰ ਜੰਗ ਵੱਲ ਲੈ ਕੇ ਜਾਣ। ਪਾਕਿਸਤਾਨ ਦੇ ਵਿਦੇਸ਼ ਮੰਤਰਾਲਾ ਵਲੋਂ ਜਾਰੀ ਕੀਤੇ ਗਏ ਬਿਆਨ ਚ ਵਿਸ਼ਵ ਪੱਧਰੀ ਭਾਈਚਾਰੇ ਨੂੰ ਕਿਹਾ ਗਿਆ ਹੈ ਕਿ ਉਹ ਭਾਰਤ ਦੇ ਇਸ ਕਦਮ ਵੱਲ ਧਿਆਨ ਦੇਵੇ।

 

ਦੂਜੇ ਪਾਸੇ ਪਾਕਿਸਤਾਨ ਦੇ ਪੀਐਮ ਇਮਰਾਨ ਖ਼ਾਨ ਨੇ ਕੌਮੀ ਸੁਰੱਖਿਆ ਨੂੰ ਲੈ ਕੇ ਉੱਚ ਪੱਧਰੀ ਮੀਟਿੰਗ ਸੱਦੀ ਹੈ, ਜਿਸ ਵਿਚ ਪਾਕਿ ਫ਼ੌਜ ਮੁਖੀ ਕਮਰ ਜਾਵੇਦ ਬਾਜਵਾ ਸਮੇਤ ਕਈ ਆਲਾ ਅਧਿਕਾਰੀਆਂ ਸ਼ਾਮਲ ਹੋਏ ਹਨ। ਇਸ ਦੇ ਨਾਲ ਹੀ ਚੀਨ ਨੇ ਭਾਰਤ ਦੇ ਉਪਗ੍ਰਹਿ ਰੋਧੀ ਮਿਸਾਈਲ ਪ੍ਰੀਖਣ ਤੇ ਬੁੱਧਵਾਰ ਨੂੰ ਚੌਕਸੀ ਵਰਤਣ ਨੂੰ ਲੈ ਕੇ ਪ੍ਰਤੀਕਿਰਿਆ ਦਿੰਦਿਆਂ ਉਮੀਦ ਪ੍ਰਗਟਾਈ ਕਿ ਸਾਰੇ ਦੇਸ਼ ਬਾਹਰੀ ਪੁਲਾੜ ਚ ਸ਼ਾਂਤੀ ਬਣਾਏ ਰੱਖਣਗੇ।

 

ਪੀਐਮ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਭਾਰਤ ਨੇ ਪੁਲਾੜ ਚ ਐਂਟੀ ਸੈਟੇਲਾਈਟ ਮਿਸਾਇਲ ਨਾਲ ਇਕ ਲਾਈਵ ਸੈਟੇਲਾਈਟ ਨੂੰ ਮਾਰ ਸੁਟਿਆ ਤੇ ਇਸ ਪ੍ਰਕਿਰਿਆ ਨਾਲ ਭਾਰਤ ਨੇ ਆਪਣਾ ਨਾਂ ਪੁਲਾੜ ਮਹਾਸ਼ਕਤੀ ਵਜੋਂ ਦਰਜ ਕਰਾ ਲਿਆ। ਇਸ ਦੇ ਨਾਲ ਹੀ ਭਾਰਤ ਅਜਿਹਾ ਕਰਨ ਵਾਲਾ ਦੁਨੀਆ ਦਾ ਚੌਥਾ ਦੇਸ਼ ਬਣ ਗਿਆ।

 

ਇਸ ਪ੍ਰੀਖਣ ਮਗਰੋਂ ਭਾਰਤ ਦੁਸ਼ਮਣ ਦੇ ਉਪਗ੍ਰਹਿਾਂ ਨੂੰ ਮਾਰ ਸੁੱਟਣ ਦੀ ਰਣਨੀਤਿਕ ਯੋਗਤਾ ਹਾਸਲ ਕਰਨ ਵਾਲਾ ਦੁਨੀਆ ਦਾ ਚੌਥਾ ਦੇਸ਼ ਬਣ ਗਿਆ। ਇਸ ਤੋਂ ਪਹਿਲਾਂ ਸਿਰਫ ਅਮਰੀਕਾ, ਰੂਸ ਅਤੇ ਚੀਨ ਕੋਲ ਇਹ ਸਮਰਥਾ ਸੀ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:After Mission Shakti Pakistan imran khan high level meeting on national security