ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਮਲਾ ਕਰਨ ਲਈ ਹੁਤੀ ਵਿਦਰੋਹੀਆਂ ਨੇ ਤਿਆਰ ਕੀਤੀ ਸੂਚੀ, UAE ਦੇ ਸ਼ਹਿਰ ਸ਼ਾਮਲ

ਹਮਲਾ ਕਰਨ ਲਈ ਹੁਤੀ ਵਿਦਰੋਹੀਆਂ ਨੇ ਤਿਆਰ ਕੀਤੀ ਸੂਚੀ, UAE ਦੇ ਸ਼ਹਿਰ ਸ਼ਾਮਲ

ਯਮਨ ਦੇ ਅੰਸਲ ਅੱਲ੍ਹਾ ਮੁਵਮੇਂਟ (ਹੁਤੀ ਵਿਦਰੋਹੀਆਂ) ਨੇ ਬੁੱਧਵਾਰ ਨੂੰ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਸ਼ਹਿਰ ਦੁਬਈ ਅਤੇ ਅਬੁਧਾਬੀ ਵਿਚ ਹਮਲੇ ਦੀ ਧਮਕੀ ਦਿੱਤੀ ਹੈ। ਹੁਤੀ ਵਿਦਰੋਹੀਆਂ ਨੇ ਪਿਛਲੇ ਸ਼ਨੀਵਾਰ ਸਊਦੀ ਅਰਬ ਦੇ ਦੋ ਪੈਟਰੋਲੀਐਮ ਰਿਫਾਇਨਰੀ ਵਿਚ ਹੋਏ ਡ੍ਰੋਨ ਹਮਲੇ ਦੀ ਜ਼ਿੰਮੇਵਾਰੀ ਲਈ ਸੀ ਅਤੇ ਹੁਣ ਉਸਨੇ ਯੂਏਈ ਦੇ ਸ਼ਹਿਰ ਵਿਚ ਹਮਲੇ ਦੀ ਚੇਤਾਵਨੀ ਦਿੱਤੀ ਹੈ।

 

ਹੁਤੀ ਦੇ ਬੁਲਾਰੇ ਜਨਰਲ ਯਾਹਯਾ ਸਾਰੀਆ ਨੇ ਅਲ ਜਜੀਰਾ ਚੈਨਲ ਨੂੰ ਬਿਆਨ ਦਿੰਦੇ ਹੋਏ ਕਿਹਾ ਕਿ ਅਸੀਂ ਪਹਿਲੀ ਵਾਰ ਖੁੱਲ੍ਹੇ ਤੌਰ ਉਤੇ ਇਹ ਐਲਾਨ ਕਰਦੇ ਹਾਂ ਕਿ ਯੂਏਈ ਦੇ ਕਈ ਸ਼ਹਿਰ ਹਮਲਾ ਕਰਨ ਲਈ ਸਾਡੀ ਸੂਚੀ ਵਿਚ ਹਨ। ਅਸੀਂ ਸਹੀ ਸਮੇਂ ਉਤੇ ਇਨ੍ਹਾਂ ਸ਼ਹਿਰਾਂ ਉਤੇ ਹਮਲਾ ਕਰਾਂਗੇ।

 

ਸਊਦੀ ਦੇ ਅਬਕੀਕ ਅਤੇ ਖੁਰਈਸ ਪੈਟਰੋਲੀਐਮ ਰਿਫਾਇਨਰੀ ਵਿਚ ਹੋਏ ਹਮਲੇ ਦੇ ਬਾਅਦ ਪੈਟਰੋਲੀਐਮ ਉਤਪਾਦਨ ਵਿਚ ਕਮੀ ਆਈ ਹੈ। ਜ਼ਿਕਰਯੋਗ ਹੈ ਕਿ ਹੌਥੀ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਸੀ, ਪ੍ਰੰਤੂ ਅਮਰੀਕਾ ਨੇ ਇਸਦੇ ਪਿੱਛੇ ਇਰਾਨ ਦਾ ਹੱਥ ਹੋਣ ਦੇ ਸੰਕੇਤ ਦਿੱਤੇ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:After Saudi Arabia Houthi Rebels Planning Attack On UAE Dubai Abu Dhabi