ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੀਨ ਵੱਲੋਂ ਭਾਰਤ–ਪਾਕਿ ਨੂੰ ਸੰਜਮ ਵਰਤਣ ਦੀ ਅਪੀਲ

ਚੀਨ ਵੱਲੋਂ ਭਾਰਤ–ਪਾਕਿ ਨੂੰ ਸੰਜਮ ਵਰਤਣ ਦੀ ਅਪੀਲ

ਭਾਰਤੀ ਹਵਾਈ ਸੈਨਾ ਵੱਲੋਂ ਮੰਗਲਵਾਰ ਨੂੰ ਕੰਟਰੋਲ ਰੇਖਾ ਤੋਂ ਪਾਰ ਅਤੇ ਪਾਕਿਸਤਾਨ ਦੇ ਬਾਲਾਕੋਟ ਵਿਚ ਦਾਖਲ ਹੋ ਕੇ ਜੈਸ਼ ਏ ਮੁਹੰਮਦ ਦੇ ਅੱਤਵਾਦੀਆਂ ਉਤੇ ਹਮਲੇ ਦੇ ਬਾਅਦ ਚੀਨ ਨੇ ਭਾਰਤ ਅਤੇ ਪਾਕਿਸਤਾਨ ਨਾਲ ਸਾਂਤੀ ਦੀ ਅਪੀਲ ਕੀਤੀ ਹੈ।

 

ਸਮਾਚਾਰ ਏਜੰਸੀ ਏਐਨਆਈ ਮੁਤਾਬਕ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲੂ ਕਾਂਗ ਨੇ ਕਿਹਾ ਕਿ ਅਸੀਂ ਇਹ ਉਮੀਦ ਕਰਦੇ ਹਾਂ ਕਿ ਭਾਰਤ ਅਤੇ ਪਾਕਿਸਤਾਨ ਦੋਵੇਂ ਸੰਜਮ ਰੱਖਣ ਅਤੇ ਉਹ ਕਦਮ ਚੁਕਣ ਜਿਸ ਨਾਲ ਖੇਤਰ ਵਿਚ ਸ਼ਾਂਤੀ ਬਹਾਲ ਕਰਨ ਵਿਚ ਮਦਦ ਮਿਲੇ ਅਤੇ ਆਪਸੀ ਸਬੰਧ ਬੇਹਤਰ ਹੋਵੇ।

 

ਵਿਦੇਸ਼ ਸਕੱਤਰ ਨੇ ਵਿਦੇਸ਼ਾਂ ਨੂੰ ਦਿੱਤੀ ਜਾਣਕਾਰੀ

 

ਇਸ ਤੋਂ ਪਹਿਲਾਂ ਕੰਟਰੋਲ ਪਾਰ ਜਾ ਕੇ ਭਾਰਤੀ ਹਵਾਈ ਸੈਨਾ ਵੱਲੋਂ ਕੀਤੀ ਗਈ ਕਾਰਵਾਈ ਨੂੰ ਲੈ ਕੇ ਵਿਦੇਸ਼ ਸਕੱਤਰ ਵਿਜੈ ਗੋਖਲੇ ਨੇ ਅਮਰੀਕਾ, ਬ੍ਰਿਟੇਨ, ਚੀਨ, ਰੂਸ, ਆਸਟਰੇਲੀਆ, ਇੰਡੋਨੇਸ਼ੀਆ, ਤੁਰਕੀ ਅਤੇ ਛੇ ਏਸ਼ੀਆਈ ਦੇਸ਼ਾਂ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ।

 

ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਭਾਰਤ ਨੇ ਕਿਹਾ ਕਿ ਪਾਕਿਸਤਾਨੀ ਅੱਤਵਾਦੀ ਸੰਗਠਨ ਜੈਸ਼ ਏ ਮੁਹੰਮਦ ਦੇਸ਼ ਦੇ ਹੋਰ ਹਿੱਸਿਆਂ ਵਿਚ ਵੀ ਪੁਲਵਾਮਾ ਵਰਗੇ ਆਤਮਘਾਤੀ ਅੱਤਵਾਦੀ ਹਮਲੇ ਕਰਨ ਦੀ ਤਿਆਰ ਵਿਚ ਸੀ ਅਤੇ ਇਸ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਬਾਲਾਕੋਟ ਸਥਿਤ ਉਸਦੇ ਟ੍ਰੇਨਿੰਗ ਕੈਂਪ ਉਤੇ ਮੰਗਲਵਾਰ ਤੜਕੇ ‘ਆਤਮ ਰੱਖਿਆ ਲਈ ਕਾਰਵਾਈ ਕਰ ਵੱਡੀ ਗਿਣਤੀ ਵਿਚ ਅੱਤਵਾਦੀਆਂ ਨੂੰ ਮਾਰ ਮੁਕਾਇਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:After the IAF attack on Jaish terrorists China appeals restraint to India and Pakistan