ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ’ਚ ਟਮਾਟਰ ਮਗਰੋਂ ਆਟੇ ਦੀ ਕੀਮਤ ਅਸਮਾਨੀ

ਪਾਕਿਸਤਾਨ ਵਿਚ ਵੱਧ ਰਹੀ ਮਹਿੰਗਾਈ ਤੋਂ ਜਨਤਾ ਨੂੰ ਰਾਹਤ ਮਿਲਦੀ ਨਹੀਂ ਜਾਪਦੀ। ਲਾਹੌਰ, ਕਰਾਚੀ ਅਤੇ ਹੋਰ ਸ਼ਹਿਰਾਂ ਵਿਚ ਇਕ ਕਿੱਲੋ ਕਣਕ ਦੇ ਆਟੇ ਦੀ ਕੀਮਤ ਚ 6 ਰੁਪਏ ਦਾ ਵਾਧਾ ਹੋਇਆ ਹੈ। ਲੋਕਾਂ ਨੂੰ ਹੁਣ ਇੱਕ ਕਿੱਲੋ ਆਟੇ ਦੇ 70 ਰੁਪਏ ਦੇਣੇ ਪੈਣਗੇ।

 

ਇਸ ਬਾਰੇ ਜਾਣਕਾਰੀ ਦਿੰਦਿਆਂ ਦ ਐਕਸਪ੍ਰੈਸ ਟ੍ਰਿਬਿਊਨ ਨੇ ਦੱਸਿਆ ਕਿ ਪੀਟੀਆਈ ਸਰਕਾਰ ਦੇ ਕਾਰਜਕਾਲ ਦੌਰਾਨ ਆਟੇ ਦੀ ਕੀਮਤ ਵਿਚ ਹੁਣ ਤਕ 20 ਰੁਪਏ ਦਾ ਵਾਧਾ ਹੋ ਚੁੱਕਿਆ ਹੈ।

 

ਆਟਾ ਦੀ ਕੀਮਤ ਵਿੱਚ ਅਚਾਨਕ ਹੋਏ ਵਾਧੇ ਦਾ ਨੋਟਿਸ ਲੈਂਦਿਆਂ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸਬੰਧਤ ਅਧਿਕਾਰੀਆਂ ਨੂੰ ਤੁਰੰਤ ਉਪਾਅ ਕਰਨ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਨੇ ਇੱਕ ਦਿਨ ਪਹਿਲਾਂ ਇੱਕ ਬੈਠਕ ਦੌਰਾਨ ਖਾਣ ਪੀਣ ਵਾਲੀਆਂ ਵਸਤਾਂ ਅਤੇ ਹੋਰ ਜ਼ਰੂਰੀ ਚੀਜ਼ਾਂ ਦੇ ਰੇਟ ਘਟਾਉਣ ਲਈ ਪ੍ਰਸਤਾਵ ਮੰਗੇ ਸਨ। ਆਟਾ ਦੀ ਕੀਮਤ ਦੋ ਹਫਤਿਆਂ ਵਿੱਚ ਦੂਜੀ ਵਾਰ ਵਧੀ ਹੈ।

 

ਆਟੇ ਦੇ ਵੱਧ ਰਹੇ ਭਾਅ ਬਾਰੇ ਸ਼ਿਕਾਇਤ ਦੇ ਵਿਚਕਾਰ ਆਟਾ ਮਿੱਲ ਐਸੋਸੀਏਸ਼ਨ ਨੇ ਕਿਹਾ ਕਿ ਮਿੱਲ ਮਾਲਕਾਂ ਨੂੰ ਸਰਕਾਰ ਵੱਲੋਂ ਕੋਈ ਸਬਸਿਡੀ ਨਹੀਂ ਮਿਲ ਰਹੀ।

 

ਐਸੋਸੀਏਸ਼ਨ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਕਣਕ ਦੀ ਕੀਮਤ ਵਿੱਚ ਵਾਧੇ ਤੋਂ ਬਾਅਦ ਆਟੇ ਦੀ ਕੀਮਤ ਵਿੱਚ ਵਾਧਾ ਹੋਇਆ ਹੈ, ਸਰਕਾਰ ਦੀਆਂ (ਨਵੀਂ) ਬਿਜਲੀ ਅਤੇ ਗੈਸ ਦੀਆਂ ਦਰਾਂ ਕਾਰਨ ਸਥਿਤੀ ਹੋਰ ਬਦਤਰ ਹੋ ਗਈ ਹੈ।

 

ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਆਟੇ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਅਤੇ ਇਸ ਨੂੰ ਘਟਾਉਣ ਦਾ ਕੰਮ ਰਾਸ਼ਟਰੀ ਖੁਰਾਕ ਸੁਰੱਖਿਆ ਅਤੇ ਖੋਜ ਦੇ ਸੰਘੀ ਮੰਤਰੀ ਖੁਸਰੋ ਬਖਤਿਆਰ ਅਤੇ ਆਪਣੀ ਪਾਰਟੀ ਪੀਟੀਆਈ ਦੇ ਸੀਨੀਅਰ ਨੇਤਾ ਜਹਾਂਗੀਰ ਤਰੀਨ ਨੂੰ ਸੌਂਪਿਆ ਹੈ।

 

ਇਸ ਤੋਂ ਇਲਾਵਾ ਉਹ ਇਸ ਬਾਰੇ ਪੰਜਾਬ ਅਤੇ ਖੈਬਰ-ਪਖਤੂਨਖਵਾ ਪ੍ਰਾਂਤਾਂ ਦੇ ਮੁੱਖ ਮੰਤਰੀਆਂ ਨਾਲ ਵੀ ਵਿਚਾਰ ਵਟਾਂਦਰੇ ਕੀਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:After tomato now the price of flour touched the sky in Pakistan