ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਨੇ ਕਸ਼ਮੀਰ ਉਤੇ ਹੁਣ ਚੱਲੀ ਨਵੀਂ ਚਾਲ

ਪਾਕਿ ਨੇ ਕਸ਼ਮੀਰ ਉਤੇ ਹੁਣ ਚੱਲੀ ਨਵੀਂ ਚਾਲ

ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ (ਯੂਐਨਐਯਸੀ) ਵਿਚ ਪਾਕਿਸਤਾਨ ਨੂੰ ਧਾਰਾ 370 ਉਤੇ ਮੂੰਹ ਦੀ ਖਾਣੀ ਪਈ। ਚੀਨ ਨੂੰ ਛੱਡਕੇ ਹੋਰ ਕਿਸੇ ਵੀ ਦੇਸ਼ ਨੇ ਪਾਕਿਸਤਾਨ ਦਾ ਕਸ਼ਮੀਰ ਮੁੱਦੇ ਉਤੇ ਸਾਥ ਨਹੀਂ ਦਿੱਤਾ। ਪ੍ਰੰਤੂ ਇਸ ਤੋਂ ਬਾਅਦ ਵੀ ਪਾਕਿਸਤਾਨ ਸੁਧਰਿਆ ਨਹੀਂ ਹੈ। ਪਾਕਿਸਤਾਨ ਦੇ ਅਧਿਕਾਰੀਆਂ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਸੋਸ਼ਲ ਨੈਟਵਰਕਿੰਗ ਕੰਪਨੀ ਫੇਸਬੁੱਕ ਅਤੇ ਟਵਿਟਰ ਦੇ ਕੋਲ ਕਸ਼ਮੀਰ ਸਬੰਧੀ ਅਕਾਊਂਟ ਰੱਦ ਕੀਤੇ ਜਾਣ ਦਾ ਮਸਲਾ ਚੁੱਕਿਆ ਹੈ।

 

ਪਾਕਿਸਤਾਨੀ ਅਧਿਕਾਰੀਆਂ ਨੇ ਸੋਸ਼ਲ ਮੀਡੀਆ ਦੇ ਉਨ੍ਹਾਂ ਖਾਤਿਆਂ ਨੂੰ ਰਦ ਕਰਨ ਨੂੰ ਲੈ ਕੇ ਇੰਤਰਾਜ ਪ੍ਰਗਟਾਇਆ ਹੈ, ਜਿਨ੍ਹਾਂ ਕਸ਼ਮੀਰ ਸਬੰਧੀ ਸੰਦੇਸ਼ ਪੋਸਟ ਕੀਤੇ ਜਾਣ ਨੂੰ ਲੈ ਕੇ ਰੱਦ ਕਰ ਦਿੱਤਾ ਗਿਆ ਹੈ। ਡੌਨ ਨੇ ਇੰਟਰ ਸਰਵਿਸਜ ਪਬਲਿਕ ਰਿਲੇਸ਼ੇਂਸ (ਆਈਐਸਪੀਆਰ) ਦੇ ਡਾਇਰੈਕਟਰ ਮੇਜਰ ਜਨਰਲ ਆਸਿਫ ਗਫੂਰ ਦੇ ਹਵਾਲੇ ਨਾਲ ਕਿਹਾ ਕਿ ਪਾਕਿਸਤਾਨ ਅਧਿਕਾਰੀਆਂ ਨੇ ਟਵਿਟਰ ਅਤੇ ਫੇਸਬੁੱਧ ਦੇ ਸਾਹਮਣੇ ਉਨ੍ਹਾਂ ਪਾਕਿਸਤਾਨੀ ਅਕਾਊਂਟ ਨੂੰ ਰੱਦ ਕੀਤੇ ਜਾਣ ਦਾ ਮਸਲਾ ਚੁੱਕਿਆ ਹੈ ਜਿਨ੍ਹਾਂ ਰਾਹੀਂ ਕਸ਼ਮੀਰ ਦੇ ਸਮਰਥਨ ਸੰਦੇਸ਼ ਪੋਸਟ ਕੀਤੇ ਜਾਂਦੇ ਹਨ।

 

ਗਫੂਰ ਨੇ ਕਥਿਤ ਤੌਰ ਉਤੇ ਮੀਡੀਆ ਯੂਜਰ ਤੋਂ ਉਨ੍ਹਾਂ ਖਾਤਿਆਂ ਦੀ ਸੂਚਨਾ ਸਾਂਝੀ ਕਰਨ ਦੀ ਅਪੀਲ ਕੀਤੀ ਹੈ ਜਿਨ੍ਹਾਂ ਨੂੰ ਪਹਿਲਾਂ ਹੀ ਰੱਦ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਅਕਾਊਂਟ ਰੱਦ ਕਰਨ ਦਾ ਕਾਰਨ ਇਹ ਹੈ ਕਿ ਇਨ੍ਹਾਂ ਕੰਪਨੀਆਂ ਦੇ ਖੇਤਰੀ ਮੁੱਖ ਦਫ਼ਤਰਾਂ ਵਿਚ ਭਾਰਤੀ ਕਰਮਚਾਰੀ ਕੰਮ ਕਰਦੇ ਹਨ।

 

ਪੋਲੀਂਟਰ ਇੰਸਟੀਚਿਊਟ ਦੀ ਰਿਪੋਰਟ ਅਨੁਸਾਰ, ਫੇਸਬੁਕ ਕੋਲ ਤੱਥਾਂ ਦੀ ਜਾਂਚ ਕਰਨ ਵਾਲੇ ਸਭ ਤੋਂ ਜ਼ਿਆਦਾ ਸਾਂਝੇਦਾਰੀ ਦੀ ਗਿਣਤੀ ਭਾਰਤ ਵਿਚ ਹੈ। ਇਸ ਤੋਂ ਬਾਅਦ ਅਮਰੀਕਾ ਵਿਚ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:after UNSC Pakistan Approaches Facebook Twitter Over Suspension of Accounts Posting about Kashmir