ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ ਤੋਂ ਬਾਅਦ ਆਸਟ੍ਰੇਲੀਆ ਨੇ ਵੀ ਰੋਕੀ ਪਾਕਿਸਤਾਨ ਦੀ ਮਾਲੀ ਇਮਦਾਦ

ਅਮਰੀਕਾ ਤੋਂ ਬਾਅਦ ਆਸਟ੍ਰੇਲੀਆ ਨੇ ਵੀ ਰੋਕੀ ਪਾਕਿਸਤਾਨ ਦੀ ਮਾਲੀ ਇਮਦਾਦ

ਆਸਟ੍ਰੇਲੀਆ ਨੇ ਆਰਥਿਕ ਤੰਗੀ ਨਾਲ ਜੂਝ ਰਹੇ ਪਾਕਿਸਤਾਨ ਨੂੰ ਵੱਡਾ ਝਟਕਾ ਦਿੱਤਾ ਹੈ। ਆਸਟ੍ਰੇਲੀਆ ਦੀ ਮੌਰੀਸਨ ਸਰਕਾਰ ਨੇ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਆਰਥਿਕ ਮਦਦ ਰੋਕਣ ਦਾ ਫ਼ੈਸਲਾ ਕੀਤਾ ਹੈ। ਆਸਟ੍ਰੇਲੀਆ ਵੱਲੋਂ ਪਾਕਿਸਤਾਨ ਦੀਆਂ ਗ਼ਰੀਬ ਔਰਤਾਂ ਤੇ ਕੁੜੀਆਂ ਦੀ ਮਦਦ ਲਈ ਵਿੱਤੀ ਮਦਦ ਮੁਹੱਈਆ ਕਰਵਾਈ ਜਾਂਦੀ ਰਹੀ ਹੈ।

 

 

‘ਦਿ ਸਿਡਨੀ ਮੌਰਨਿੰਗ ਹੈਰਾਲਡ’ ਦੀ ਖ਼ਬਰ ਅਨੁਸਾਰ ਆਸਟ੍ਰੇਲੀਆ ਪਿਛਲੇ 70 ਸਾਲਾਂ ਤੋਂ ਪਾਕਿਸਤਾਨ ਨੂੰ ਆਰਥਿਕ ਮਦਦ ਦਿੰਦਾ ਆ ਰਿਹਾ ਸੀ ਪਰ ਹੁਣ ਉਹ 2020–2021 ਤੋਂ ਵਿਕਾਸ ਕਾਰਜਾਂ ਲਈ ਦਿੱਤੀ ਜਾਣ ਵਾਲੀ ਸਰਕਾਰੀ ਮਦਦ ਬੰਦ ਕਰ ਦੇਵੇਗਾ। ਪਾਕਿਸਤਾਨ ਨੂੰ ਵਿੱਤੀ ਮਦਦ ਪ੍ਰੋਗਰਾਮ ਨੂੰ ਲੈ ਕੇ ਆਈ ਕਾਰਗੁਜ਼ਾਰੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਫ਼ੰਡਿੰਗ ਹੁਣ ਪ੍ਰਸ਼ਾਂਤ ਖੇਤਰ ਵਿੱਚ ਨਵੇਂ ਪ੍ਰੋਜੈਕਟ ਉੱਤੇ ਖ਼ਰਚ ਕੀਤੀ ਜਾਵੇਗੀ।

 

 

ਸਾਲ 2018–19 ਦੌਰਾਨ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ 3.9 ਕਰੋੜ ਡਾਲਰ ਦੀ ਆਰਕਿਕ ਮਦਦ 2019–2020 ’ਚ 1.9 ਕਰੋੜ ਡਾਲਰ ਕਰ ਦਿੱਤੀ ਗਈ ਸੀ ਤੇ 2020–2021 ’ਚ ਇਸ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਜਾਵੇਗਾ।

 

 

ਪਾਕਿਸਤਾਨ ਏਸ਼ੀਆ ਦੇ ਸਭ ਤੋਂ ਗ਼ਰੀਬ ਦੇਸ਼ਾਂ ਵਿੱਚੋਂ ਇੱਕ ਹੈ ਅਤੇ ਸੰਯੁਕਤ ਰਾਸ਼ਟਰ ਮਨੁੱਖੀ ਵਿਕਾਸ ਸੂਚਕ–ਅੰਕ ਵਿੱਚ 178 ਦੇਸ਼ਾਂ ਦੀ ਸੂਚੀ ਵਿੱਚ 150ਵੇਂ ਸਥਾਨ ’ਤੇ ਹੈ। ਇਹ ਸੂਚਕ–ਅੰਕ ਸਿਹਤ, ਸਿੱਖਿਆ ਤੇ ਆਮਦਨ ਦੇ ਆਧਾਰ ’ਤੇ ਤੈਅ ਕੀਤਾ ਜਾਂਦਾ ਹੈ।

 

 

ਆਸਟ੍ਰੇਲੀਆ ਵੱਲੋਂ ਵਿਦੇਸ਼ਾਂ ਨੂੰ ਦਿੱਤੀ ਜਾਣ ਵਾਲੀ ਕੁੱਲ ਆਰਥਿਕ ਮਦਦ 2013 ਤੋਂ ਬਾਅਦ 27 ਫ਼ੀ ਸਦੀ ਘਟੀ ਹੈ ਅਤੇ ਇਸ ਵੇਲੇ ਉਹ ਆਪਣੇ ਕੁੱਲ ਖ਼ਰਚੇ ਦਾ 0.82 ਫ਼ੀ ਸਦੀ ਹੀ ਫ਼ੰਡਿੰਗ ਵਿੱਚ ਦਿੱਤਾ ਹੈ। ਇਸ ਕਟੌਤੀ ਦੇ ਬਾਵਜੂਦ ਆਸਟ੍ਰੇਲੀਆ ਦੀ ਮੌਰੀਸਨ ਸਰਕਾਰ ਨੇ ਪ੍ਰਸ਼ਾਂਤ ਖੇਤਰ ਵਿੱਚ ਸਹਿਯੋਗ ਵਧਾਉਣ ਦਾ ਸੰਕਲਪ ਲਿਆ ਹੈ ਅਤੇ 2019–2020 ਵਿੱਚ ਇਸ ਖੇਤਰ ’ਚ 1.4 ਅਰਬ ਡਾਲਰ ਵਿੱਤੀ ਸਹਾਇਤਾ ਵਿੱਚ ਖ਼ਰਚ ਕੀਤੇ ਗਏ।

 

 

ਇਸ ਨੀਤੀਗਤ ਤਬਦੀਲੀ ਪਿੱਛੇ ਇੱਕ ਕਾਰਨ ਆਸਟ੍ਰੇਲੀਆ ਦੇ ਆਲੇ–ਦੁਆਲੇ ਦੇ ਖੇਤਰਾਂ ਵਿੱਚ ਚੀਨ ਦੇ ਪ੍ਰਭਾਵ ਦਾ ਵਧਣਾ ਵੀ ਹੈ। ਆਸਟ੍ਰੇਲੀਆ ਏਡ ਪ੍ਰੋਗਰਾਮ ਦੇ ਇੱਕ ਵਿਸ਼ਲੇਸ਼ਕ ਪ੍ਰੋਫ਼ੈਸਰ ਸਟੀਫ਼ਨ ਹਵੇਸ ਨੇ ਹਿਕਾ ਕਿ ਇਹ ਸ਼ਰਮਿੰਦਗੀ ਦਾ ਵਿਸ਼ਾ ਹੈ ਕਿ ਪਾਕਿਸਤਾਨ ਦੇ ਵਿਕਾਸ ਕਾਰਜਾਂ ਦੀ ਕੀਮਤ ਉੱਤੇ ਪ੍ਰਸ਼ਾਂਤ ਖੇਤਰ ਵਿੱਚ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ। ਕੋਈ ਅਜਿਹਾ ਦਾਅਵਾ ਨਹੀਂ ਕਰ ਸਕਦਾ ਕਿ ਪਾਕਿਸਤਾਨ ਤੋਂ ਵੱਧ ਪ੍ਰਸ਼ਾਂਤ ਖੇਤਰ ਨੂੰ ਆਰਥਿਕ ਮਦਦ ਦੀ ਜ਼ਰੂਰਤ ਹੈ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:After US Australia also stops Pakistan s financial assistance