ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਸਟਰੇਲੀਆ ਜਾ ਰਿਹਾ ਏਅਰ ਕੈਨੇਡਾ ਦਾ ਜਹਾਜ਼ ਵਾਯੂਮੰਡਲ ਗੜਬੜ ਦੀ ਲਪੇਟ ਆਇਆ

ਆਸਟਰੇਲੀਆ ਜਾ ਰਿਹਾ ਏਅਰ ਕੈਨੇਡਾ ਦਾ ਜਹਾਜ਼ ਵਾਯੂਮੰਡਲ ਗੜਬੜ ਦੀ ਲਪੇਟ ਆਇਆ

ਆਸਟਰੇਲੀਆ ਜਾਣ ਵਾਲੇ ਏਅਰ ਕੈਨੇਡਾ ਦਾ ਇਕ ਜਹਾਜ ਵੀਰਵਾਰ ਨੂੰ ਵਾਯੂਮੰਡਲ ਗੜਬੜ ਦੀ ਚਪੇਟ ਵਿਚ ਆ ਗਿਆ। ਇਸ ਦੌਰਾਨ ਜਿਨ੍ਹਾਂ ਯਾਤਰੀਆਂ ਨੇ ਸੁਰੱਖਿਆ ਪੇਟੀ ਨਹੀਂ ਬੰਨੀ ਹੋਈ ਸੀ ਉਹ ਜਹਾਜ਼ ਦੀ ਛੱਤ ਨਾਲ ਜਾ ਟਕਰਾਏ। ਇਸ ਤੋਂ ਬਾਅਦ ਐਮਰਜੈਂਸੀ ਸਥਿਤੀ ਵਿਚ ਜਹਾਜ਼ ਨੂੰ ਹੋਨੋਲੂਲੂ ਏਅਰਪੋਰਟ ਵਿਚ ਉਤਾਰਨਾ ਪਿਆ।

 

ਏਅਰ ਕੈਨੇਡਾ ਦੀ ਬੁਲਾਰੇ ੲੰਜੇਲਾ ਮਾ ਨੇ ਇਕ ਬਿਆਨ ਵਿਚ ਦੱਸਿਆ ਕਿ ਵੈਂਕੂਵਰ ਤੋਂ ਸਿਡਨੀ ਜਾ ਰਿਹਾ ਜਹਾਜ਼ ਅਚਾਨਕ ਤੋਂ ਬਿਨਾਂ ਪਹਿਲਾਂ ਕਿਸੇ ਅਨੁਮਾਨ ਦੇ ਵਾਯੂਮੰਡਲੀ ਗੜਗਬੜ ਦੀ ਚਪੇਟ ਵਿਚ ਆ ਗਿਆ। ਇਕ ਯਾਤਰੀ ਸਟੇਫਨੀ ਬੀਮ ਨੇ ਦੱਸਿਆ ਕਿ ਜਹਾਜ਼ ਥੋੜਾ ਜਾ ਹੇਠਾਂ ਚਲਿਆ ਗਿਆ। ਜਦੋਂ ਮੈਂ ਸੀਟ ਤੋਂ ਉਠੀ ਅਤੇ ਮੈਂ ਦੇਖਿਆ ਕਿ ਮੇਰੇ ਬੱਚਿਆਂ ਨੇ ਸੁਰੱਖਿਆ ਸੀਟ ਬੰਨੀ ਹੋਈ ਹੈ ਜਾਂ ਨਹੀਂ। ਅਗਲੀ ਚੀਜ ਮੈਂ ਦੇਖੀ ਕਿ ਕੁਝ ਲੋਕ ਉਛਲਕੇ ਜਹਾਜ਼ ਦੀ ਛੱਤ ਨਾਲ ਟਕਰਾ ਗਏ।

 

ਬੀਮ ਨੇ ਦੱਸਿਆ ਕਿ ਉਨ੍ਹਾਂ ਦੇ ਪਿੱਛੇ ਬੈਠੀ ਮਹਿਲਾ ਛੱਤ ਨਾਲ ਐਨੀ ਜੋਰ ਨਾਲ ਟਕਰਾਈ ਕਿ ਆਕਸੀਜਨ ਮਾਸਕ ਦਾ ਬਾਕਸ ਟੁੱਟ ਗਿਆ। ਐਂਮਰਜੇਸੀ ਬਚਾਅ ਵਰਕਰਾਂ ਨੇ ਦੱਸਿਆ ਕਿ 37 ਯਾਤਰੀਆਂ ਅਤੇ ਕਰੂ ਮੈਂਬਰ ਜ਼ਖਮੀ ਹੋਏ ਹਨ। ਜਿਨ੍ਹਾਂ ਵਿਚੋਂ ਨੌ ਨੂੰ ਗੰਭੀਰ ਸੱਟਾ ਲੱਗੀਆਂ ਹਨ। ਹੋਨੋਲੂਲੂ ਦੇ ਐਂਮਰਜੇਂਸੀ ਮੈਡੀਕਲ ਸੇਵਾਵਾਂ ਪ੍ਰਮੁੱਖ ਡੀਨ ਨਕਾਨੋ ਨੇ ਦੱਸਿਆ ਕਿ ਜਖਮੀਆਂ ਵਿਚ ਬੱਚਿਆਂ ਅਤੇ ਬਜ਼ੁਰਗ ਸ਼ਾਮਲ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Air Canada Aircraft emergency landing in honolulu