ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਸਟ੍ਰੇਲੀਆ ਜਾ ਰਿਹਾ ਏਅਰ ਕੈਨੇਡਾ ਦਾ ਜਹਾਜ਼ ਵਾਯੂਮੰਡਲ ਤੂਫਾਨ ਨਾਲ ਟਕਰਾਇਆ, ਕਰਿਊ ਮੈਂਬਰ ਸਣੇ 37 ਜ਼ਖ਼ਮੀ

ਆਸਟ੍ਰੇਲੀਆ ਜਾਣ ਵਾਲਾ ਏਅਰ ਕੈਨੇਡਾ ਦਾ ਇੱਕ ਜਹਾਜ਼ ਵੀਰਵਾਰ ਨੂੰ ਵਾਯੂ ਮੰਡਲ ਤੂਫਾਨ ਦੀ ਲਪੇਟ ਵਿੱਚ ਆ ਗਿਆ। ਇਸ ਦੌਰਾਨ ਜਿਨ੍ਹਾਂ ਯਾਤਰੀਆਂ ਨੇ ਸੁਰੱਖਿਆ ਪੇਟੀ ਨਹੀਂ ਬੰਨ੍ਹੀਆਂ ਹੋਈਆਂ ਸਨ, ਉਹ ਜਹਾਜ਼ ਦੀ ਛੱਤ ਨਾਲ ਜਾ ਟਕਰਾਏ। ਇਸ ਤੋਂ ਬਾਅਦ ਐਮਰਜੈਂਸੀ ਦੀ ਸਥਿਤੀ ਵਿੱਚ ਜਹਾਜ਼ ਨੂੰ ਹੋਨੋਲੂਲੂ ਹਵਾਈ ਅੱਡੇ 'ਤੇ ਉਤਾਰਨਾ ਪਿਆ।


ਏਅਰ ਕੈਨੇਡਾ ਦੇ ਤਰਜਮਾਨ ਐਂਜਲਾ ਮਾ ਨੇ ਇਕ ਬਿਆਨ ਵਿੱਚ ਕਿਹਾ ਕਿ ਵੈਨਕੂਵਰ ਤੋਂ ਸਿਡਨੀ ਜਾ ਰਿਹਾ ਜਹਾਜ਼ ਅਚਾਨਕ ਇਕ ਵਾਯੂਮੰਡਲ ਤੂਫਾਨ ਨਾਲ ਟਕਰਾ ਗਿਆ।

 

ਇੱਕ ਯਾਤਰੀ ਸਟੇਫਨੀ ਬੀਮ ਨੇ ਦੱਸਿਆ ਕਿ ਜਹਾਜ਼ ਥੋੜ੍ਹਾ ਜਿਹਾ ਹੇਠਾਂ ਚਲਾ ਗਿਆ। ਜਦੋਂ ਅਸੀਂ ਟਕਰਾਏ ਤਾਂ ਮੈਂ ਉਠੀ ਅਤੇ ਮੈਂ ਵੇਖਿਆ ਕਿ ਮੇਰੇ ਬੱਚਿਆਂ ਨੇ ਸੁਰੱਖਿਆ ਪੇਟੀ ਬੰਨ੍ਹੀ ਹੋਈ ਸੀ ਜਾਂ ਨਹੀਂ। ਅਗਲੀ ਚੀਜ਼ ਜੋ ਮੈਂ ਵੇਖੀ ਕਿ ਕੁਝ ਲੋਕ ਉਛਲ ਕੇ ਜਹਾਜ਼ ਦੀ ਛੱਤ ਨਾਲ ਟਰਕਾਏ।


ਬੀਮ ਨੇ ਦੱਸਿਆ ਕਿ ਉਨ੍ਹਾਂ ਦੇ ਪਿੱਛੇ ਬੈਠੀ ਔਰਤ ਇੰਨੀ ਉੱਚੀ ਜ਼ੋਰ ਨਾਲ ਟਕਰਾਈ ਕਿ ਆਕਸੀਜਨ ਮਾਸਕ ਦਾ ਬਾਕਸ ਟੁੱਟ ਗਿਆ।

 

ਐਮਰਜੈਂਸੀ ਬਚਾਓ ਕਰਮਚਾਰੀਆਂ ਨੇ ਦੱਸਿਆ ਕਿ 37 ਯਾਤਰੀਆਂ ਅਤੇ ਕਰਿਊ ਜ਼ਖ਼ਮੀ ਹੋਏ ਹਨ ਜਿਨ੍ਹਾਂ ਵਿੱਚੋਂ 9 ਜਣਿਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਹੋਨੋਲੂਲੂ ਵਿੱਚ ਐਮਰਜੈਂਸੀ ਡਾਕਟਰੀ ਸੇਵਾ ਮੁਖੀ ਡੀਨ ਨਕਾਨੋ ਨੇ ਦੱਸਿਆ ਕਿ ਜ਼ਖ਼ਮੀਆਂ ਵਿੱਚ ਬੱਚੇ ਅਤੇ ਬਜ਼ੁਰਗ ਸ਼ਾਮਲ ਹਨ।

 

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Air Canada Aircraft emergency landing in honolulu