ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਵਾਈ ਜਹਾਜ਼ ’ਚ ਸੁੱਤੀ ਰਹਿ ਗਈ ਔਰਤ, fb ’ਤੇ ਸੁਣਾਈ ਹੱਡਬੀਤੀ

ਕੈਨੇਡਾ ਦੀ ਇਕ ਟਿਫ਼ਨੀ ਐਡਮਸ ਨਾਂ ਦੀ ਔਰਤ ਨੇ ਫ਼ੇਸਬੁੱਕ ’ਤੇ ਖੁਲਾਸਾ ਕਰਦਿਆਂ ਦਸਿਆ ਕਿ ਏਅਰ ਕੈਨੇਡਾ ਦੀ ਉਡਾਨ ਦੌਰਾਨ ਉਸਦੀ ਅੱਖ ਲੱਗ ਗਈ ਸੀ ਤੇ ਫਿਰ ਉਹ ਜਹਾਜ਼ ਚ ਸੁੱਤੀ ਹੀ ਰਹਿ ਗਈ। ਇਸ ਤੋਂ ਬਾਅਦ ਉਹੀ ਜਹਾਜ਼ ਟੋਰਾਂਟੋ ਆਲਮੀ ਏਅਰਪੋਰਟ ’ਤੇ ਉਤਰ ਵੀ ਗਿਆ ਤੇ ਸਾਰੀ ਰਾਤ ਬੰਦ ਪਏ ਹਨੇਰੇ ਦੀ ਹਾਲਤ ਚ ਏਅਰਪੋਰਟ ’ਤੇ ਪਾਰਕਿੰਗ ਚ ਖੜ੍ਹਿਆ ਰਿਹਾ।

 

ਉਸ ਨੇ ਅੱਗੇ ਲਿਖਿਆ ਕਿ ਰਾਤ ਦੇ ਘੁੱਪ ਹਨੇਰੇ ਚ ਮੈਂ ਬਿਜਲੀ ਰਹਿਤ ਬੰਦ ਪਏ ਇਸ ਜਾਹਾਜ਼ ਚ ਸੁੱਤੀ ਰਹੀ ਤੇ ਜਦੋਂ ਅੱਖ ਖੁੱਲ੍ਹੀ ਤਾਂ ਅੰਦਰ ਕੋਈ ਵੀ ਨਹੀਂ ਸੀ ਸਿਰਫ ਹਨੇਰੇ ਤੋਂ ਇਲਾਵਾ। ਅੱਖ ਖੁੱਲਣ ਮਗਰੋਂ ਮੈਂ ਚਾਰੇ ਪਾਸੇ ਹਨੇਰਾ ਦੇਖ ਕੇ ਬਿਲਕੁਲ ਡਰ ਗਈ ਤੇ ਕਿਸੇ ਤਰ੍ਹਾਂ ਦਰਵਾਜ਼ੇ ਕੋਲ ਟੱਕਰਾਂ ਖਾਂਦੀ-ਖਾਂਦੀ ਪੁੱਜੀ।

 

ਉਸ ਨੇ ਲਿਖਿਆ ਕਿ ਇਸ ਤਰ੍ਹਾਂ ਦੀ ਹਾਲਤ ਚ ਮੈਂ ਬੇਹਦ ਡਰ ਗਈ ਸੀ ਤੇ ਬੰਦ ਪਏ ਜਹਾਜ਼ ਚ ਆਪਣਾ ਫੋਨ ਵੀ ਚਾਰਜ ਨਹੀਂ ਕਰ ਸਕੀ ਸੀ ਜਦਕਿ ਫ਼ੋਨ ਦੀ ਬੈਟਰੀ ਪਹਿਲਾਂ ਹੀ ਘੱਟ ਸੀ। ਕਿਸੇ ਤਰ੍ਹਾਂ ਜਹਾਜ਼ ਦੇ ਦਰਵਾਜ਼ੇ ਨੂੰ ਖੋਲ੍ਹਣ ਚ ਕਾਮਯਾਬ ਰਹੀ ਤੇ ਮੋਬਾਈਲ ਦੀ ਫਲੈਸ਼ ਜਗਾ ਕੇ ਬਾਹਰ ਇਸ਼ਾਰਾ ਕੀਤਾ।

 

ਉਨ੍ਹਾਂ ਨੇ ਲਿਖਿਆ ਕਿ ਮੇਰੇ ਇਸ਼ਾਰੇ ਨੂੰ ਏਅਰਪੋਰਟ ਸਟਾਫ਼ ਨੇ ਆਖਰਕਾਰ ਦੇਖਿਆ ਤੇ ਮੈਨੂੰ ਜਹਾਜ਼ ਤੋਂ ਉਤਾਰ ਕੇ ਮੈਨੂੰ ਸਹੀ ਸਲਾਮਤ ਮੇਰੇ ਘਰ ਪਹੁੰਚਾਇਆ। ਮੈਂ ਇਸ ਘਟਨਾ ਨੂੰ ਹਾਲੇ ਵੀ ਭੁੱਲ ਨਹੀਂ ਸਕੀ ਹਾਂ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Air Canada passenger falls asleep on plane wakes up alone