ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਜ਼ਰਾਇਲੀ ਮੀਡੀਆ ਚ ਏਅਰ ਇੰਡੀਆ ਦੇ ਦਿਵਾਲੀਆ ਹੋਣ ਦੀ ਖ਼ਬਰ, ਜਹਾਜ਼ ਕੰਪਨੀ ਨੇ ਨਕਾਰਿਆ

ਭਾਰਤ ਦੀ ਕੌਮੀ ਜਹਾਜ਼ ਕੰਪਨੀ ਏਅਰ ਇੰਡੀਆ ਨੇ ਇਜ਼ਰਾਇਲੀ ਮੀਡੀਆ ਦੇ ਇਕ ਵੱਡੇ ਹਿੱਸੇ ਵਿਚ ਉਸ ਦੇ ਦੀਵਾਲੀਆ ਹੋਣ ਦੀਆਂ ਚੱਲ ਰਹੀਆਂ ਖ਼ਬਰਾਂ ਦਾ ਖੰਡਨ ਕੀਤਾ ਹੈ। ਏਅਰਲਾਈਨ ਨੇ ਕਿਹਾ ਕਿ ਇਹ ਰਿਪੋਰਟਾਂ ਬੇਬੁਨਿਆਦ ਹਨ। ਜ਼ਿਕਰਯੋਗ ਹੈ ਕਿ ਵੱਡੀ ਗਿਣਤੀ ਵਿੱਚ ਲੋਕ ਦਿੱਲੀ ਆਉਣ ਲਈ ਏਅਰ ਇੰਡੀਆ ਦੀਆਂ ਉਡਾਨਾਂ ਦੀ ਵਰਤੋਂ ਕਰਦੇ ਹਨ।

 

ਏਅਰ ਇੰਡੀਆ ਨੇ ਲੋਕਾਂ ਦੇ ਇਨ੍ਹਾਂ ਖ਼ਦਸ਼ਿਆਂ ਨੂੰ ਦੂਰ ਕਰਦੇ ਹੋਏ ਇਜ਼ਰਾਈਲ ਮੀਡੀਆ ਦੇ ਇੱਕ ਵਰਗ ਅਤੇ ਕੁਝ ਵੈਬ-ਆਨਲਾਈਨ ਪੋਰਟਲਾਂ ਉੱਤੇ ਫੈਲਾਈ ਜਾ ਰਹੀ ਉਸ ਦੇ ਦੀਵਾਲੀਆ ਹੋਣ ਦੀਆਂ ਖ਼ਬਰਾਂ ਨੂੰ ਸਿਰੇ ਤੋਂ ਨਕਾਰਿਆ ਹੈ।

 

ਇਜ਼ਰਾਈਲੀ ਮੀਡੀਆ ਵਿਚ ਇਸ ਤਰ੍ਹਾਂ ਦੀਆਂ ਖ਼ਬਰਾਂ ਆਈਆਂ ਹਨ ਕਿ ਏਅਰ ਇੰਡੀਆ ਉੱਤੇ ਭਾਰੀ ਕਰਜ਼ ਦਾ ਬੋਝ ਹੈ ਜੋ ਇੱਕ ਅਰਬ ਡਾਲਰ ਤੋਂ ਜ਼ਿਆਦਾ ਤੱਕ ਪਹੁੰਚ ਚੁੱਕਾ ਹੈ। ਮੀਡੀਆ ਨੇ ਏਅਰ ਇੰਡੀਆ ਦਾ ਟਿਕਟ ਬੁੱਕ ਕਰਵਾਉਣ ਵਾਲੇ ਇਜ਼ਰਾਈਲੀ ਯਾਤਰੀਆਂ ਨੂੰ ਵੀ ਸਲਾਹ ਦਿੱਤੀ ਹੈ ਕਿ ਉਹ ਆਪਣੇ ਪੈਸੇ ਦੀ ਵਸੂਲੀ ਲਈ ਜ਼ਰੂਰੀ ਕਦਮ ਚੁੱਕਣ।

ਏਅਰ ਇੰਡੀਆ ਦੇ ਤੇਲ ਅਵੀਵ ਦਫ਼ਤਰ ਨੇ ਇੱਕ ਬਿਆਨ ਜਾਰੀ ਕਰਕੇ ਇਨ੍ਹਾਂ ਅਟਕਲਾਂ ਨੂੰ ਰੱਦ ਕਰ ਦਿੱਤਾ ਹੈ।  ਏਅਰਲਾਈਨਜ਼ ਨੇ ਕਿਹਾ ਹੈ ਕਿ ਏਅਰ ਇੰਡੀਆ ਲਗਾਤਾਰ ਮਜ਼ਬੂਤ ​​ਹੋ ਰਹੀ ਹੈ।

 

ਬਿਆਨ ਵਿੱਚ ਕਿਹਾ ਗਿਆ ਹੈ ਕਿ ਏਅਰ ਇੰਡੀਆ ਦੀ ਭਰੋਸੇਯੋਗਤਾ ਨੂੰ ਠੇਸ ਪਹੁੰਚਾਉਣ ਜਾਂ ਨੁਕਸਾਨ ਪਹੁੰਚਾਉਣ ਦੇ ਕਿਸੇ ਵੀ ਯਤਨ ਨੂੰ ਪੂਰੀ ਤਰ੍ਹਾਂ ਰੱਦ ਕੀਤਾ ਜਾਂਦਾ ਹੈ। ਏਅਰ ਇੰਡੀਆ ਦੇ ਕੰਟਰੀ ਮੈਨੇਜਰ ਪੰਕਜ ਤਿਵਾੜੀ ਨੇ ਕਿਹਾ ਕਿ ਇਹ ਇਕ ਝੂਠੀ ਖ਼ਬਰ ਹੈ। ਦਰਅਸਲ, ਏਅਰ ਇੰਡੀਆ ਤੇਲ ਅਵੀਵ-ਦਿੱਲੀ ਰੂਟ ਉੱਤੇ ਆਪਣੀਆਂ ਉਡਾਣਾਂ ਵਧਾਉਣ ਬਾਰੇ ਵਿਚਾਰ ਕਰ ਰਿਹਾ ਹੈ। 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Air India refutes Israeli media reports of airline being on the verge of collapse