ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਏਅਰ ਇੰਡੀਆ ਦੀ ਕੇਰਲ-ਮਾਲਦੀਵਜ਼ ਉਡਾਣ ਦੇ 136 ਯਾਤਰੀ ਵਾਲ-ਵਾਲ ਬਚੇ

ਏਅਰ ਇੰਡੀਆ ਦੀ ਕੇਰਲ-ਮਾਲਦੀਵਜ਼ ਉਡਾਣ ਦੇ 136 ਯਾਤਰੀ ਵਾਲ-ਵਾਲ ਬਚੇ

ਏਅਰ ਇੰਡੀਆ ਫੀ ਇੱਕ ਉਡਾਣ ਏ1263 `ਚ ਸਵਾਰ 136 ਯਾਤਰੀ ਅੱਜ ਉਸ ਵੇਲੇ ਵਾਲ-ਵਾਲ ਬਚ ਗਏ, ਜਦੋਂ ਪਾਇਲਟ ਨੇ ਹਵਾਈ ਜਹਾਜ਼ ਨੂੰ ਭੁਲੇਖੇ ਨਾਲ ਗ਼ਲਤ ਰਨਵੇਅ `ਤੇ ਉਤਾਰ ਲਿਆ। ਦਰਅਸਲ, ਉਹ ਮਾਲੇ ਦੇ ਇਸ ਵੇਲਾਨਾ ਹਵਾਈ ਅੱਡੇ `ਤੇ ਹੀ ਇੱਕ ਨਵਾਂ ਰਨਵੇਅ ਸੀ, ਜੋ ਹਾਲੇ ਉਸਾਰੀ ਅਧੀਨ ਹੈ। ਉਹ ਪੂਰੀ ਤਰ੍ਹਾਂ ਤਿਆਰ ਨਾ ਹੋਣ ਕਾਰਨ ਜਹਾਜ਼ ਦੇ ਦੋ ਮੁੱਖ ਟਾਇਰ ਪੰਕਚਰ ਹੋ ਗਏ ਤੇ ਜਹਾਜ਼ ਉੱਥੇ ਹੀ ਫਸ ਗਿਆ। ਇੰਝ ਅੱਜ ਇੱਥੇ ਇੱਕ ਵੱਡਾ ਹਾਦਸਾ ਟਲ਼ ਗਿਆ।


ਏਐੱਨਆਈ ਦੀ ਰਿਪੋਰਟ ਅਨੁਸਾਰ ਸਾਰੇ ਯਾਤਰੀ ਬਿਲਕੁਲ ਸਹੀ ਸਲਾਮਤ ਹਨ। ਬਾਅਦ `ਚ ਹਵਾਈ ਜਹਾਜ਼ ਨੂੰ ਹਵਾਈ ਅੱਡੇ ਦੀ ਪਾਰਕਿੰਗ ਬੇਅ `ਚ ਖੜ੍ਹਾਉਣਾ ਪਿਆ। ਇਹ ਹਵਾਈ ਜਹਾਜ਼ ਭਾਰਤੀ ਸੂਬੇ ਕੇਰਲ ਦੀ ਰਾਜਧਾਨੀ ਤਿਰੂਵਨੰਥਾਪੁਰ ਤੋਂ ਰਵਾਨਾ ਹੋ ਕੇ ਮਾਲਦੀਵਜ਼ ਦੀ ਰਾਜਧਾਨੀ ਮਾਲੇ ਪੁੱਜਾ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Air India s Kerala Maldives flight 136 travelers narrow escape