ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੀਰੀਆ : ਹਵਾਈ ਹਮਲੇ 'ਚ 8 ਬੱਚਿਆਂ ਸਣੇ 19 ਆਮ ਨਾਗਰਿਕਾਂ ਦੀ ਮੌਤ

ਸੀਰੀਆ ਦੀ ਬਸ਼ਰ-ਅਲ-ਅਸਦ ਸਰਕਾਰ ਅਤੇ ਰੂਸ ਦੇ ਆਖ਼ਰੀ ਵਿਦਰੋਹੀ ਗੜ੍ਹ 'ਤੇ ਹਵਾਈ ਹਮਲੇ ਨੇ 19 ਆਮ ਨਾਗਰਿਕਾਂ ਨੂੰ ਮਾਰ ਦਿੱਤਾ, ਜਿਨ੍ਹਾਂ ਵਿੱਚ ਅੱਠ ਬੱਚੇ ਵੀ ਸ਼ਾਮਲ ਹਨ। ਯੁੱਧ ਨਿਗਰਾਨ ਨੇ ਇਹ ਜਾਣਕਾਰੀ ਦਿੱਤੀ। ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਨੇ ਦੱਸਿਆ ਹੈ ਕਿ ਜੇਹਾਦੀਆਂ ਵੱਲੋਂ ਚਲਾਏ ਜਾਂਦੇ ਇਦਲਿਬ ਦੇ ਉੱਤਰ ਪੱਛਮੀ ਖੇਤਰ 'ਤੇ ਹਵਾਈ ਹਮਲੇ ਵਿੱਚ ਵੱਡੀ ਗਿਣਤੀ ਵਿੱਚ ਲੋਕ ਜ਼ਖ਼ਮੀ ਹੋਏ ਹਨ।

 

ਆਬਜ਼ਰਵੇਟਰੀ ਨੇ ਦੱਸਿਆ ਕਿ ਰੂਸ ਦੀ ਗੱਠਜੋੜ ਸਰਕਾਰ ਨੇ ਦੱਖਣ ਖੇਤਰ ਦੇ ਅਲ-ਬਾਰਾ ਪਿੰਡ 'ਤੇ ਹਮਲਾ ਕੀਤਾ ਜਿਸ ਵਿੱਚ ਇੱਕ ਬੱਚੇ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ। ਘਟਨਾ ਸਥਾਨ 'ਤੇ ਪਹੁੰਚੇ ਏਐਫਪੀ ਪੱਤਰਕਾਰ ਨੇ ਦੇਖਿਆ ਕਿ ਬਚਾਅ ਕਰਨ ਵਾਲੇ ਜ਼ਖ਼ਮੀਆਂ ਨੂੰ ਦੋ ਮੰਜ਼ਿਲਾ ਇਮਾਰਤ ਤੋਂ ਬਾਹਰ ਕੱਢ ਰਹੇ ਸਨ ਜੋ ਕਿ ਮਲਬੇ ਵਿੱਚ ਬਦਲ ਗਈ।

 

ਆਬਜ਼ਰਵੇਟਰੀ ਦੇ ਅਨੁਸਾਰ ਅਲ-ਬਾਰਾ ਨੇੜੇ ਬਾਲਯੂਨ ਪਿੰਡ ਉੱਤੇ ਹੋਏ ਹਮਲੇ ਵਿੱਚ ਤਿੰਨ ਬੱਚਿਆਂ ਸਮੇਤ ਨੌਂ ਲੋਕ ਮਾਰੇ ਗਏ ਸਨ। ਇਸੇ ਖੇਤਰ ਦੇ ਪਿੰਡ ਅਬਦੀਤਾ ਵਿੱਚ ਇੱਕ ਸਰਕਾਰੀ ਹੈਲੀਕਾਪਟਰ ਦੁਆਰਾ ਸੁੱਟੇ ਗਏ ਕੱਚੇ ਬੰਬ ਦੀ ਮਾਰ ਕਾਰਨ ਤਿੰਨ ਬੱਚਿਆਂ ਸਣੇ ਪੰਜ ਲੋਕਾਂ ਦੀ ਮੌਤ ਹੋ ਗਈ।
 

ਯੁੱਧ ਨਿਗਰਾਨਕਰਤਾ ਅਨੁਸਾਰ, ਇਲਾਕੇ ਦੇ ਦੱਖਣ-ਪੂਰਬ ਵਿੱਚ ਬਜਘਾਸ ਪਿੰਡ ਵਿੱਚ ਇੱਕ ਹਮਲੇ ਵਿੱਚ ਇੱਕ ਹੋਰ ਬੱਚਾ ਮਾਰਿਆ ਗਿਆ। ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਬ੍ਰਿਟੇਨ ਤੋਂ ਕੰਮ ਕਰਦੀ ਹੈ ਅਤੇ ਸੀਰੀਆ ਵਿੱਚ ਭਰੋਸੇਮੰਦ ਸਰੋਤਾਂ ਰਾਹੀਂ ਯੁੱਧ ਦੀ ਨਿਗਰਾਨੀ ਕਰਦੀ ਹੈ।
 

ਮਹੱਤਵਪੂਰਨ ਗੱਲ ਇਹ ਹੈ ਕਿ ਇਦਲੀਬ ਵਿੱਚ ਲਗਭਗ 30ਲੱਖ ਲੋਕਾਂ ਦਾ ਘਰ ਹੈ, ਜਿਨ੍ਹਾਂ ਵਿਚ ਸੀਰੀਆ ਦੀ ਘਰੇਲੂ ਯੁੱਧ ਨਾਲ ਉਜਾੜੇ ਹੋਏ ਲੋਕ ਵੀ ਸ਼ਾਮਲ ਹਨ ਅਤੇ ਇਸ ਖੇਤਰ ਦਾ ਪਹਿਲਾਂ ਬਾਗ਼ੀ ਸੰਗਠਨ ਦਾ ਕਬਜ਼ਾ ਹੈ ਜੋ ਪਹਿਲਾਂ ਅਲ ਕਾਇਦਾ ਨਾਲ ਜੁੜਿਆ ਹੋਇਆ ਸੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Air strikes kill 19 civilians in northwest Syria including 9 Childrens