ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਜਹਾਜ਼ ਸਮੁੰਦਰ ’ਚ ਡਿੱਗਾ, ਪਾਇਲਟ ਨੇ ਖੰਭ ’ਤੇ ਖਲੋ ਕੇ ਬਣਾਈ ਵਿਡੀਓ, ਹੋਈ ਵਾਇਰਲ

​​​​​​​ਜਹਾਜ਼ ਸਮੁੰਦਰ ’ਚ ਡਿੱਗਾ, ਪਾਇਲਟ ਨੇ ਖੰਭ ’ਤੇ ਖਲੋ ਕੇ ਬਣਾਈ ਵਿਡੀਓ, ਹੋਈ ਵਾਇਰਲ

ਕੈਲੀਫ਼ੋਰਨੀਆ ’ਚ ਬੀਤੇ ਦਿਨੀਂ ਇੱਕ ਹਵਾਈ ਹਾਦਸੇ ਦੌਰਾਨ ਅਨੋਖੀ ਘਟਨਾ ਵਾਪਰੀ। ਅਸਲ ’ਚ ਇਹ ਹਵਾਈ ਜਹਾਜ਼ ਹਾਦਸਾਗ੍ਰਸਤ ਹੋ ਕੇ ਸਮੁੰਦਰ ’ਚ ਡਿੱਗ ਪਿਆ। ਪਾਇਲਟ ਨੇ ਤਦ ਹਵਾਈ ਜਹਾਜ਼ ਦੇ ਖੰਭ (ਵਿੰਗ) ਉੱਤੇ ਖਲੋ ਕੇ ਵਿਡੀਓ ਬਣਾਈ ਤੇ ਉਹ ਸੋਸ਼ਲ ਮੀਡੀਆ ਉੱਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ।

 

 

ਪ੍ਰਾਪਤ ਜਾਣਕਾਰੀ ਮੁਤਾਬਕ ਮੂਨ ਖਾੜੀ ਵਿੱਚ ਇੱਕ ਛੋਟਾ ਹਵਾਈ ਜਹਾਜ਼ ਬੀਈ–36 ਹਾਦਸਾਗ੍ਰਸਤ ਹੋ ਕੇ ਸਮੁੰਦਰ ’ਚ ਡਿੱਗ ਪਿਆ ਸੀ। ਜਹਾਜ਼ ਵਿੱਚ ਪਾਇਲਟ ਡੇਵਿਡ ਲੇਸ਼ ਤੇ ਉਨ੍ਹਾਂ ਦੀ ਦੋਸਤ ਕਾਇਲਾ ਸਵਾਰ ਸੀ। ਉਹ ਦੋਵੇਂ ਹਾਦਸੇ ਵਿੱਚ ਬਚ ਗਏ।

 

 

ਉਹ ਦੋਵੇਂ ਸਮੁੰਦਰ ’ਚ ਛਾਲ਼ ਮਾਰ ਗਏ ਸਨ। ਲਗਭਗ 30 ਮਿੰਟਾਂ ਬਾਅਦ ਉਨ੍ਹਾਂ ਨੂੰ ਕੋਸਟ–ਗਾਰਡ ਦੇ ਅਧਿਕਾਰੀਆਂ ਨੇ ਹੈਲੀਕਾਪਟਰ ਦੀ ਮਦਦ ਨਾਲ ਬਾਹਰ ਕੱਢਿਆ।

 

 

 

ਪਾਇਲਟ ਨੇ ਦੱਸਿਆ ਕਿ ਉਨ੍ਹਾਂ ਨੇ ਗੋਲਡਨ ਗੇਟ ਬ੍ਰਿਜ ਤੇ ਖਾੜੀ ਦੇ ਉੱਪਰੋਂ ਉੱਡਣ ਦੀ ਯੋਜਨਾ ਉਲੀਕੀ ਸੀ ਪਰ ਇੰਜਣ ਫ਼ੇਲ੍ਹ ਹੋਣ ਕਾਰਨ ਪਹਿਲਾਂ ਉਨ੍ਹਾਂ ਨੂੰ ਇਹ ਅੰਦਾਜ਼ਾ ਹੋ ਗਿਆ ਸੀ ਕਿ ਕੋਈ ਨਾ ਕੋਈ ਗੜਬੜੀ ਹੈ। ਜਦੋਂ ਜਹਾਜ਼ ਡਿੱਗਾ, ਤਾਂ ਉਨ੍ਹਾਂ ਨੂੰ ਪਤਾ ਲੱਗ ਗਿਆ ਸੀ ਕਿ ਉਨ੍ਹਾਂ ਕੋਲ ਬਚਣ ਲਈ ਸਿਰਫ਼ ਦੋ ਮਿੰਟ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Aircraft fell into Sea Pilot made video while standing on wing gone viral