ਅਗਲੀ ਕਹਾਣੀ

ਈਸ਼ਨਿੰਦਾ ਮਾਮਲੇ ’ਚ ਜੇਲ੍ਹ ਤੋਂ ਰਿਹਾਅ ਹੋਈ ਆਸੀਆ ਬੀਬੀ ਨੂੰ ਭੇਜਿਆ ਜਾਵੇਗਾ ਨੀਦਰਲੈਂਡ

ਈਸ਼ਨਿੰਦਾ ਮਾਮਲੇ ਚ ਪਾਕਿਸਤਾਨ ਦੀ ਸੁਪਰੀਮ ਕੋਰਟ ਵੱਲੋਂ ਬੀਤੇ ਹਫਤੇ ਰਿਹਾਅ ਕੀਤੀ ਜਾ ਚੁੱਕੀ ਈਸਾਈ ਮਹਿਲਾ ਆਸੀਆ ਬੀਬੀ ਨੂੰ ਮੁਲਤਾਨ ਦੀ ਇਕ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਰਾਵਲਪਿੰਡੀ ਸਥਿਤ ਨੂਰ ਖਾਨ ਏਅਰਬੇਸ ਲਿਜਾਇਆ ਗਿਆ ਅਤੇ ਹੁਣ ਉਨ੍ਹਾਂ ਨੂੰ ਉੱਥੋਂ ਦੀ ਨੀਦਰਲੈਂਡ ਭੇਜਿਆ ਜਾਵੇਗਾ। ਸਥਾਨਕ ਮੀਡੀਆ ਦੀਆਂ ਖਬਰਾਂ ਚ ਇਹ ਜਾਣਕਾਰੀ ਦਿੱਤੀ ਗਈ।

 

 

ਪਾਕਿਸਤਾਨ ਦੇ ਪੰਜਾਬ ਸੂਬੇ ਦੀ ਸਰਕਾਰ ਦੇ ਇਕ ਬੁਲਾਰੇ ਨੇ ਇਸ ਮਾਮਲੇ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਲਾਹੌਰ ਦੀ ਇਕ ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ ਆਸੀਆ ਬੀਬੀ ਨੂੰ ਬੁੱਧਵਾਰ ਦੇਰ ਰਾਤ 350 ਕਿਲੋਮੀਟਰ ਦੂਰ ਮੁਲਤਾਨ ਦੀ ਜੇਲ੍ਹ 'ਨਿਊ ਜੇਲ ਫੌਰ ਵੂਮਨ' ਤੋਂ ਰਿਹਾਅ ਕਰ ਦਿੱਤਾ ਗਿਆ ਅਤੇ ਨੂਰ ਖਾਨ ਏਅਰਬੇਸ ਲਿਜਾਇਆ ਗਿਆ, ਜਿੱਥੋਂ ਦੀ ਉਨ੍ਹਾਂ ਨੂੰ ਇਕ ਚਾਰਟਰਡ ਜਹਾਜ਼ ਦੁਆਰਾ ਨੀਦਰਲੈਂਡ ਲਿਜਾਇਆ ਜਾਵੇਗਾ।

 

ਦੱਸਣਯੋਗ ਹੈ ਕਿ 4 ਬੱਚਿਆਂ ਦੀ ਮਾਂ 47 ਸਾਲਾ ਆਸੀਆ ਬੀਬੀ ਤੇ ਉਨ੍ਹਾਂ ਦੇ ਗੁਆਂਢੀਆਂ ਨਾਲ ਹੋਏ ਝਗੜੇ ਦੌਰਾਨ ਇਸਲਾਮ ਧਰਮ ਦਾ ਅਪਮਾਨ ਕਰਨ ਮਤਲਬ ਈਸ਼ਨਿੰਦਾ ਦਾ ਦੋਸ਼ ਲਗਾਇਆ ਗਿਆ ਸੀ। ਜਿਸ ਮਗਰੋਂ ਸਾਲ 2010 ਚ ਉਨ੍ਹਾਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ। ਉਹ ਖੁਦ ਨੂੰ ਬੇਕਸੂਰ ਸਾਬਤ ਕਰਨ ਦੀ ਲਗਾਤਾਰ ਕੋਸ਼ਿਸ਼ ਕਰਦੀ ਰਹੀ ਪਰ ਇਸਦੇ ਬਾਵਜੂਦ ਉਸ ਨੂੰ 8 ਸਾਲ ਜੇਲ੍ਹ ਚ ਕੱਟਣੀ ਪਈ।

 

ਬੀਤੇ ਹਫਤੇ ਸੁਪਰੀਮ ਕੋਰਟ ਵੱਲੋਂ ਆਸੀਆ ਨੂੰ ਇਸ ਮਾਮਲੇ ਚ ਰਿਹਾਅ ਕਰ ਦਿੱਤਾ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Aisiya Bibi released from prison will be sent to Netherlands