ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨਵੀਂ ਦਿੱਲੀ ਚ 2 ਪੱਲਸ 2 ਮੁਲਾਕਾਤ ਦੇ ਹਫਤੇ ਮਗਰੋਂ ਵਾਸਿ਼ੰਗਟਨ ਚ ਹਨ ਜਿੱਥੇ ਉਹ ਟਰੰਪ ਪ੍ਰਸ਼ਾਸਨ ਦੇ ਸਿਖਰੇ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ। ਟਰੰਪ ਪ੍ਰਸ਼ਾਸਨ ਚ ਸਤਿਕਾਰਯੋਗ ਨਜ਼ਰਾਂ ਨਾਲ ਦੇਖੇ ਜਾਣ ਵਾਲੇ ਡੋਭਾਲ ਦਾ ਸ਼ੁੱਕਰਵਾਰ ਨੂੰ ਵਿਦੇਸ਼ ਵਿਭਾਗ ਦੇ ਫਾਗੀ ਬਾਟਮ ਮੁੱਖ ਦਫ਼ਤਰ ਵਿਖੇ ਵਿਦੇਸ਼ ਮੰਤਰੀ ਮਾਈਕ ਪੋਮਪਿਓ ਨਾਲ ਮੀਟਿੰਗ ਹੈ।
ਇਸ ਤੋਂ ਇਲਾਵਾ ਉਹ ਆਪਣੇ ਅਮਰੀਕੀ ਹਮਰੁਤਬਾਕਾਰ ਜਾਨ ਬੋਲਟਨ ਨਾਲ ਮਿਲਣਗੇ। ਡੋਭਾਲ ਦੇ ਰੱਖਿਆ ਵਿਭਾਗ ਦੇ ਅਧਿਕਾਰੀਆਂ ਅਤੇ ਥਿੰਕ ਟੈਂਕ ਸਮੂਹ ਨਾਲ ਵੀ ਮੁਲਾਕਾਤ ਕਰਨ ਦੀ ਸੰਭਾਵਨਾ ਹੈ। ਵਾਸਿ਼ੰਗਟਨ ਚ ਭਾਰਤੀ ਸਫਾਰਤਖਾਨੇ ਅਤੇ ਵਾਈਟ ਹਾਊਸ ਨੇ ਡੋਭਾਲ ਦੀ ਯਾਤਰਾ ਅਤੇ ਬੈਠਕਾਂ ਬਾਰੇ ਚ ਸਵਾਲ ਤੇ ਹਾਲੇ ਕੋਈ ਜਵਾਬ ਨਹੀਂ ਦਿੱਤਾ ਹੈ।
ਅਜਿਹਾ ਮੰਨਿਆ ਜਾ ਰਿਹਾ ਹੈ ਕਿ ਡੋਭਾਲ ਦੀ ਇਹ ਅਮਰੀਕੀ ਯਾਤਰਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਭਾਰਤ ਯਾਤਰਾ ਲਈ ਸੁਰੱਖਿਆ ਪ੍ਰਬੰਧਾਂ ਲਈ ਕੀਤੀ ਜਾ ਰਹੀ ਹੈ। ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭਾਰਤ ਯਾਤਰਾ ਦਾ ਸੱਦਾ ਕਬੂਲ ਕਰ ਲਿਆ ਹੈ। ਦੋਨਾਂ ਦੇਸ਼ ਵੱਖੋ ਵੱਖਰੀ ਤਾਰੀਖ਼ਾਂ ਤੇ ਵਿਚਾਰ ਕਰ ਰਹੇ ਹਨ ਜਿਸ ਵਿਚ 26 ਜਨਵਰੀ 2019 ਨੂੰ ਭਾਰਤ ਦੇ ਗਣਤੰਤਰ ਦਿਹਾੜੇ ਮੌਕੇ ਟਰੰਪ ਨੂੰ ਮੁੱਖ ਮਹਿਮਾਨ ਵਜੋਂ ਸੱਦਿਆ ਜਾਣਾ ਸ਼ਾਮਲ ਹੈ।