ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੰਟੇਨਰ ’ਚ ਲੁਕੀ ਅਲ–ਬਗ਼ਦਾਦੀ ਦੀ ਭੈਣ ਪਰਿਵਾਰ ਸਮੇਤ ਗ੍ਰਿਫ਼ਤਾਰ

ਕੰਟੇਨਰ ’ਚ ਲੁਕੀ ਅਲ–ਬਗ਼ਦਾਦੀ ਦੀ ਭੈਣ ਪਰਿਵਾਰ ਸਮੇਤ ਗ੍ਰਿਫ਼ਤਾਰ

ਇਸਲਾਮਿਕ ਸਟੇਟ (ISIS) ਦੇ ਅੱਤਵਾਦੀ ਅਬੂ ਬਕਰ ਅਲ–ਬਗ਼ਦਾਦੀ ਦੇ ਬੁਰੀ ਮੌਤ ਮਰਨ ਤੋਂ ਬਾਅਦ ਸੁਰੱਖਿਆ ਏਜੰਸੀਆਂ ਦੀ ਨਜ਼ਰ ਹੁਣ ਉਸ ਦੇ ਬਾਕੀ ਰੂਪੋਸ਼ ਹੋਏ ਪਰਿਵਾਰਕ ਮੈਂਬਰਾਂ ’ਤੇ ਹੈ। ਇਸੇ ਲੜੀ ’ਚ ਬਗ਼ਦਾਦੀ ਦੀ ਭੈਣ ਰਸ਼ਮੀਆ ਅਵਦ ਨੂੰ ਇੱਕ ਛਾਪੇ ਦੌਰਾਨ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਛਾਪੇ ਦੌਰਾਨ ਬਗ਼ਦਾਦੀ ਦੀ ਭੈਣ ਤੇ ਉਸ ਦਾ ਪਰਿਵਾਰ ਇੱਕ ਕੰਟੇਨਰ ’ਚ ਲੁਕਿਆ ਹੋਇਆ ਸੀ।

 

 

ਖ਼ਬਰ ਏਜੰਸੀ ‘ਰਾਇਟਰਜ਼’ ਅਨੁਸਾਰ ਤੁਰਕੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਛਾਪੇ ਦੌਰਾਨ ਬਗ਼ਦਾਦੀ ਦੀ ਭੈਣ ਤੇ ਉਸ ਦੇ ਪਰਿਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ; ਜਿਸ ਵਿੱਚ ਉਸ ਦਾ ਪਤੀ ਤੇ ਉਸ ਦੀ ਨੂੰਹ ਸ਼ਾਮਲ ਹਨ। ਤੁਰਕੀ ਦੀਆਂ ਏਜੰਸੀਆਂ ਉਨ੍ਹਾਂ ਤੋਂ ਬਹੁਤ ਬਾਰੀਕੀ ਨਾਲ ਪੁੱਛਗਿੱਛ ਕਰ ਰਹੀਆਂ ਹਨ।

 

 

ਅਧਿਕਾਰੀਆਂ ਮੁਤਾਬਕ ਰਸ਼ਮੀਆ ਅਵਦ ਨੂੰ ਅਜਾਜ ਨੇੜੇ ਇੱਕ ਛਾਪੇ ਦੌਰਾਨ ਫੜਿਆ ਗਿਆ। ਉਨ੍ਹਾਂ ਆਸ ਪ੍ਰਗਟਾਈ ਕਿ ਉਨ੍ਹਾਂ ਨੂੰ ਆਸ ਹੈ ਕਿ ਪੁੱਛਗਿੱਛ ਦੌਰਾਨ ਬਗ਼ਦਾਦੀ ਦੀ ਭੈਣ ISIS ਦੇ ਕੰਮਕਾਜ ਅਤੇ ਉਸ ਦੀਆਂ ਕੁਝ ਹੋਰ ਖ਼ੁਫ਼ੀਆ ਜਾਣਕਾਰੀਆਂ ਦਾ ਜ਼ਰੂਰ ਕੁਝ ਖ਼ੁਲਾਸਾ ਕਰੇਗੀ।

 

 

ਚੇਤੇ ਰਹੇ ਕਿ ਇਸ ਤੋਂ ਪਹਿਲਾਂ ਬੀਤੀ 27 ਅਕਤੂਬਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ISIS ਦੇ ਸਰਗਨੇ ਅਬੂ ਬਕਰ ਅਲ–ਬਗ਼ਦਾਦੀ ਨੂੰ ਇੱਕ ਆਪਰੇਸ਼ਨ ਦੌਰਾਨ ਮਾਰਨ ਦਾ ਦਾਅਵਾ ਕੀਤਾ ਸੀ। ਉਨ੍ਹਾਂ ਦੱਸਿਆ ਸੀ ਕਿ ਇਦਲੀਬ ’ਚ ਅਮਰੀਕੀ ਡੈਲਟਾ ਫ਼ੋਰਸ ਦੇ ਇੱਕ ਆਪਰੇਸ਼ਨ ਦੌਰਾਨ ਬਗ਼ਦਾਦੀ ਮਾਰਿਆ ਗਿਆ ਹੈ।

 

 

ਅਲ–ਬਗ਼ਦਾਦੀ ਉਦੋਂ ਇੱਕ ਮਕਾਨ ’ਚ ਸੀ, ਜਦੋਂ ਅਮਰੀਕੀ ਫ਼ੌਜ ਨੇ ਉਸ ਉੱਤੇ ਹਮਲਾ ਕੀਤਾ। ਉਹ ਆਪਣੇ ਤਿੰਨ ਬੱਚਿਆਂ ਸਮੇਤ ਇੱਕ ਸੁਰੰਗ ਵਿੱਚ ਨੱਸਣ ਲੱਗਾ। ਅਮਰੀਕੀ ਫ਼ੌਜ ਤੇ ਅਮਰੀਕੀ ਫ਼ੌਜੀ ਕੁੱਤਿਆਂ ਨੇ ਉਸ ਨੂੰ ਕੁਝ ਦੇਰ ਤੱਕ ਭਜਾਇਆ। ਜਦੋਂ ਉਸ ਨੇ ਵੇਖਿਆ ਕਿ ਉਹ ਚਾਰੇ ਪਾਸੇ ਘਿਰ ਗਿਆ ਹੈ, ਤਾਂ ਉਸ ਨੇ ਖ਼ੁਦ ਨੁੰ ਬੰਬ ਨਾਲ ਉਡਾ ਲਿਆ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Al Baghdadi s Sister arrested with family was hiding in a container