ਅਗਲੀ ਕਹਾਣੀ

ਮੌਤ ਤੋਂ ਇਕ ਸਾਲ ਪਹਿਲਾਂ ਲਿਖਿਆ ਆਈਸਟੀਨ ਦਾ ਪੱਤਰ 20.38 ਕਰੋੜ `ਚ ਨਿਲਾਮ

ਮੌਤ ਤੋਂ ਇਕ ਸਾਲ ਪਹਿਲਾਂ ਲਿਖਿਆ ਆਈਸਟੀਨ ਦਾ ਪੱਤਰ 20.38 ਕਰੋੜ `ਚ ਨਿਲਾਮ

ਜਰਮਨੀ ਦੇ ਵਿਗਿਆਨੀ ਅਲਬਰਟ ਆਈਸਟੀਨ ਦਾ ਰੱਬ ਅਤੇ ਧਰਮ ਨੂੰ ਲੈ ਕੇ ਲਿਖਿਆ ਗਿਆ ਪੱਤਰ ਅਮਰੀਕਾ `ਚ 28.9 ਲੱਖ ਅਮਰੀਕੀ ਡਾਲਰ (ਕਰੀਬ 20 ਕਰੋੜ 38 ਲੱਖ ਰੁਪਏ) `ਚ ਨੀਲਾਮ ਹੋਇਆ। ਇਹ ਪੱਤਰ ਉਨ੍ਹਾਂ ਨੇ ਆਪਣੀ ਮੌਤ ਤੋਂ ਇਕ ਸਾਲ ਪਹਿਲਾਂ ਲਿਖਿਆ ਸੀ।


ਨੀਲਾਮੀਘਰ ਕ੍ਰਿਸਟੀਜ ਨੇ ਇਕ ਬਿਆਨ `ਚ ਦੱਸਿਆ ਕਿ ਨਿਲਾਮੀ ਤੋਂ ਪਹਿਲਾਂ ਇਸ ਪੱਤਰ ਦੀ ਕੀਮਤ 15 ਲੱਖ ਡਾਲਰ (ਕਰੀਬ 10 ਕਰੋੜ 58 ਲੱਖ ਰੁਪਏ) ਆਂਕੀ ਗਈ ਸੀ। ਦੋ ਪੰਨਿਆਂ ਦਾ ਇਹ ਪੱਤਰ 3 ਜਨਵਰੀ 1954 ਨੂੰ ਜਰਮਨੀ ਦੇ ਦਾਰਸ਼ਨਿਕ ਏਰਿਕ ਗਟਕਾਈਡ ਨੂੰ ਲਿਖਿਆ ਸੀ, ਜਿਨ੍ਹਾਂ ਆਈਸਟੀਨ ਨੂੰ ਆਪਣੀ ਕਿਤਾਬ ‘ਚੂਜ਼ ਲਾਈਫ : ਦ ਬਿਬਲਿਕਲ ਕੌਲ ਟੂ ਰਿਵੋਲਟ’ ਦੀ ਇਕ ਕਾਪੀ ਭੇਜੀ ਸੀ।


ਆਈਸਟੀਨ ਨੇ ਆਪਣੇ ਪੱਤਰ `ਚ ਲਿਖਿਆ ਸੀ, ਮੇਰੇ ਲਈ ਭਗਵਾਨ ਸ਼ਬਦ ਦਾ ਅਰਥ ਕੋਈ ਨਹੀਂ ਸਗੋਂ ਮਨੁੱਖ ਦੇ ਪ੍ਰਗਟਾਵੇ ਅਤੇ ਕਮਜ਼ੋਰੀ ਦਾ ਪ੍ਰਤੀਕ ਹੈ। ਬਾਈਬਲ ਇਕ ਪੂਜਨੀਕ ਕਿਤਾਬ ਹੈ, ਪ੍ਰੰਤੂ ਹੁਣ ਵੀ ਪੁਰਾਤਨ ਪ੍ਰੰਪਰਾਵਾਂ ਦਾ ਸੰਗ੍ਰਿਹ ਹੈ। ਉਨ੍ਹਾਂ ਲਿਖਿਆ ਕਿ ਕੋਈ ਵਿਆਖਿਆ ਨਹੀਂ ਹੈ, ਨਾ ਹੀ ਕੋਈ ਰਹੱਸ ਅਹਿਮੀਅਤ ਰੱਖਦਾ ਹੈ, ਜੋ ਮੇਰੇ ਇਸ ਰੁਖ `ਚ ਕੁਝ ਬਦਲਾਅ ਲਿਆ ਸਕੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Albert Einstein letter on God and Religion auctioned for nearly USD 3 million