ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੀਨ ਦਾ ਸਭ ਤੋਂ ਅਮੀਰ ਆਦਮੀ ਜੈਕ ਮਾ ਹੋਵੇਗਾ ਰਿਟਾਇਰ

 ਜੈਕ ਮਾ

ਚੀਨ ਦੀ ਈ-ਕਾਮਰਸ ਕੰਪਨੀ 'ਅਲੀਬਾਬਾ' ਦੇ ਸਹਿ-ਸੰਸਥਾਪਕ ਅਤੇ ਕਾਰਜਕਾਰੀ ਪ੍ਰਧਾਨ ਜੈਕ ਮਾ ਨੇ ਕਿਹਾ ਕਿ ਉਹ ਸੋਮਵਾਰ ਨੂੰ ਰਿਟਾਇਰ ਹੋਣਗੇ। ਹੁਣ ਉਹ ਸਿੱਖਿਆ ਦੇ ਖੇਤਰ ਤੇ ਮਨੁੱਖੀ ਸੇਵਾਵਾਂ ਵਿੱਚ ਸ਼ਾਮਲ ਹੋਣਗੇ।​​​​​​​ ਸ਼ੁੱਕਰਵਾਰ ਨੂੰ ਨਿਊ ਯਾਰਕ ਟਾਈਮਜ਼ ਨੂੰ ਦਿੱਤੇ ਇੱਕ ਵਿਸ਼ੇਸ਼ ਇੰਟਰਵਿਊ ਵਿੱਚ, ਜੈਕ ਮਾ ਨੇ ਕਿਹਾ ਕਿ ਮੇਰੀ ਰਿਟਾਇਰਮੈਂਟ ਇੱਕ ਯੁੱਗ ਦਾ ਅੰਤ ਨਹੀਂ ਹੈ, ਪਰ ਇੱਕ ਨਵੇਂ ਯੁਗ ਦੀ ਸ਼ੁਰੂਆਤ ਹੈ।​​​​​​​ ਜੈਕ ਨੇ ਕਿਹਾ, "ਮੈਨੂੰ ਸਿੱਖਿਆ ਪਸੰਦ ਹੈ. ਮੈਂ ਇਸ ਖੇਤਰ ਵਿਚ ਆਪਣਾ ਸਮਾਂ ਅਤੇ ਪੈਸਾ ਖਰਚ ਕਰਾਂਗਾ।​​​​​​​ "

 

ਉਹ ਅੰਗਰੇਜ਼ੀ  ਦੇ ਅਧਿਆਪਕ ਰਹੇ ਹਨ ਤੇ 17 ਹੋਰ ਲੋਕਾਂ ਨਾਲ ਮਿਲ ਕੇ ਉਨ੍ਹਾਂ ਨੇ 1999 ਵਿੱਚ ਜ਼ੀਜ਼ੀਆਗ, ਚੀਨ ਦੇ ਆਪਣੇ ਅਪਾਰਟਮੈਂਟ ਵਿੱਚ ਅਲੀਬਾਬਾ ਨੂੰ ਸਥਾਪਿਤ ਕੀਤਾ ਸੀ. ਜੈਕ ਮਾ ਨੂੰ ਚੀਨ ਦੇ ਕਈ ਘਰਾਂ ਅੰਦਰ ਪੂਜਿਆ ਤੱਕ ਜਾਂਦਾ ਹੈ ਬਹੁਤ ਸਾਰੇ ਘਰਾਂ ਵਿੱਚ ਤੁਸੀਂ ਉਨ੍ਹਾਂ ਦੀਆਂ ਤਸਵੀਰਾਂ ਦੇਖ ਸਕਦੇ ਹੋ, ਜਿੱਥੇ ਉਨ੍ਹਾਂ ਨੂੰ ਪਰਮਾਤਮਾ ਸਮਾਨ ਸਮਝਿਆ ਜਾਂਦਾ ਹੈ।​​​​​​​ ਹਾਲਾਂਕਿ ਜੈਕ ਮਾ ਅਲੀਬਾਬਾ ਦੇ ਬੋਰਡ ਆਫ਼ ਡਾਇਰੈਕਟਰ ਦੇ ਮੈਂਬਰ ਰਹਿਣਗੇ ਅਤੇ ਕੰਪਨੀ ਦੇ ਪ੍ਰਬੰਧਨ ਦੀ ਦੇਖਭਾਲ ਕਰਨਗੇ।​​​​​​​

 

ਸੋਮਵਾਰ ਨੂੰ ਜੈਕ ਮਾ 54 ਸਾਲ ਦੇ ਹੋਣ ਜਾ ਰਹੇ ਹਨ, ਇਸ ਦਿਨ ਚੀਨ ਵਿੱਚ ਰਾਸ਼ਟਰੀ ਛੁੱਟੀ ਹੈ ਅਤੇ ਇਹ ਦਿਨ ਚੀਨ ਵਿੱਚ ਅਧਿਆਪਕ ਦਿਵਸ ਵਜੋਂ ਮਨਾਇਆ ਜਾਂਦਾ ਹੈ।​​​​​​​ ਅਲੀਬਾਬਾ ਦੀ ਸਲਾਨਾ ਕਮਾਈ ਕਰੀਬ 250 ਬਿਲੀਅਨ ਯੂਆਨ ($ 40 ਬਿਲੀਅਨ) ਹੈ।​​​​​​​

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Alibaba co-founder Jack Ma announces plans to retire at 54