ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਦੇ ਸਾਰੇ ਆਗੂ ਫ਼ੌਜੀ ਨਰਸਰੀਆਂ ’ਚ ਹੀ ਪਲ਼ਦੇ ਨੇ: ਪਾਕਿ ਮੰਤਰੀ ਸ਼ੇਖ਼ ਰਸ਼ੀਦ

ਪਾਕਿ ਦੇ ਸਾਰੇ ਆਗੂ ਫ਼ੌਜੀ ਨਰਸਰੀਆਂ ’ਚ ਹੀ ਪਲ਼ਦੇ ਨੇ: ਪਾਕਿ ਮੰਤਰੀ ਸ਼ੇਖ਼ ਰਸ਼ੀਦ

ਪਾਕਿਸਤਾਨ ਦੀ ਸਿਆਸਤ ’ਤੇ ਫ਼ੌਜ ਦੀ ਸਰਦਾਰੀ ਦੀ ਅਸਲੀਅਤ ਦਾ ਪਰਦਾਫ਼ਾਸ਼ ਖ਼ੁਦ ਉੱਥੋਂ ਦੇ ਮੰਤਰੀ ਸ਼ੇਖ਼ ਰਸ਼ੀਦ ਅਹਿਮਦ ਨੇ ਇਹ ਆਖ ਕੇ ਕਰ ਦਿੱਤਾ ਹੈ ਕਿ ਦੇਸ਼ ਵਿੱਚ ਕੋਈ ਵੀ ਅਜਿਹਾ ਸਿਆਸੀ ਆਗੂ ਨਹੀਂ ਹੈ, ਜੋ ਫ਼ੌਜ ਦੀਆਂ ਨਰਸਰੀਆਂ ’ਚ ਨਾ ਪਲ਼ੇ ਹੋਣ। ਆਪਣੇ ਅਜਿਹੇ ਹੀ ਕੁਝ ਬਿਆਨਾਂ ਲਈ ਚਰਚਾ ’ਚ ਰਹਿਣ ਵਾਲੇ ਸ੍ਰੀ ਰਸ਼ੀਦ ਨੇ ਇੱਕ ਟੀਵੀ ਪ੍ਰੋਗਰਾਮ ਦੌਰਾਨ ਇਹ ਗੱਲ ਆਖੀ।

 

 

ਸ੍ਰੀ ਰਸ਼ੀਦ ਨੇ ਕਿਹਾ ਕਿ – ‘ਪਾਕਿਸਤਾਨ ਵਿੱਚ ਇੱਕ ਵੀ ਸਿਆਸੀ ਆਗੂ ਅਜਿਹਾ ਨਹੀਂ ਹੈ, ਜੋ ਫ਼ੌਜ ਦੀਆਂ ਨਰਸਰੀਆਂ ਵਿੱਚ ਪਲ਼ ਕੇ ਜਵਾਨ ਨਾ ਹੋਇਆ ਹੋਵੇ। ਪਾਕਿਸਤਾਨ ਦੀ ਸਿਆਸਤ ਵਿੱਚ ਜਿੰਨੇ ਲੋਕ ਆਏ ਹਨ, ਉਹ ਸਾਰੇ ਫ਼ੌਜ ਦੇ ਆਸ਼ੀਰਵਾਦ ਨਾਲ ਹੀ ਆਏ ਹਨ।’

 

 

ਦਰਅਸਲ, ਸ਼ੇਖ਼ ਰਸ਼ੀਦ ਨੇ ਸਾਬਕਾ ਤਾਨਾਸ਼ਾਹ ਜਨਰਲ ਪਰਵੇਜ਼ ਮੁਸ਼ੱਰਫ਼ ਦਾ ਬਚਾਅ ਕਰਦਿਆਂ ਇਹ ਗੱਲ ਆਖੀ। ਜਨਰਲ ਮੁਸ਼ੱਰਫ਼ ਇਸ ਵੇਲੇ ਦੇਸ਼–ਧਰੋਹ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ – ‘ਮੈਂ ਪਰਵੇਜ਼ ਮੁਸ਼ੱਰਫ਼ ਨੂੰ ਗ਼ੱਦਾਰ ਅਤੇ ਭ੍ਰਿਸ਼ਟ ਨਹੀਂ ਮੰਨਦਾ। ਜੇ ਇਹ ਵੇਖਣਾ ਹੈ ਕਿ ਕਿਸ ਨੇ ਗ਼ੈਰ–ਸੰਵਿਧਾਨਕ ਕੰਮ ਕੀਤਾ, ਤਾਂ ਫਿਰ ਅਜਿਹੇ ਲੋਕਾਂ ਦੀ ਤਾਂ ਇੱਕ ਲੰਮੀ ਕਤਾਰ ਹੈ।’

 

 

ਪਾਕਿਸਤਾਨੀ ਮੰਤਰੀ ਨੇ ਕਿਹਾ ਕਿ ਫ਼ੌਜ ਦੀ ਇੱਕ ਵਿਵਸਥਾ ਹੁੰਦੀ ਹੈ ਪਰ ਸਿਆਸਤ ਵਿੱਚ ਅਜਿਹਾ ਕੋਈ ਸਿਸਟਮ ਨਹੀਂ ਹੈ। ਸਿਆਸੀ ਆਗੂ ਤਾਂ ਉਨ੍ਹਾਂ ਅਵਾਰਾ ਬੱਤਖਾਂ ਵਾਂਗ ਹਨ, ਜੋ ਫ਼ੌਜ ਦੇ ਆਲ੍ਹਣਿਆਂ ਵਿੱਚ ਆਂਡੇ ਦੇ ਕੇ ਜਵਾਨ ਹੋਏ ਹਨ। ਕੋਈ ਇੱਕ ਵੀ ਸਿਆਸੀ ਆਗੂ ਅਜਿਹਾ ਨਹੀਂ ਹੈ, ਜਿਹੜਾ GHQ ਭਾਵ ਫ਼ੌਜੀ ਮੁੱਖ ਦਫ਼ਤਰ ਦੇ ਗੇਟ ਨੰਬਰ ਚਾਰ ਦੀ ਪੈਦਾਵਾਰ ਨਾ ਹੋਵੇ।

 

 

ਇੱਥੇ ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਸ਼ੇਖ਼ ਰਸ਼ੀਦ ਨੇ ਹੀ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਵਿਵਾਦਗ੍ਰਸਤ ਬਿਆਨ ਦਿੰਦਿਆਂ ਆਖਿਆ ਸੀ ਕਿ ਇਹ ਲਾਂਘਾ ਅਸਲ ਵਿੱਚ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦੇ ਦਿਮਾਗ਼ ਦੀ ਕਾਢ ਹੈ ਤੇ ਆਉਣ ਵਾਲੇ ਦਿਨਾਂ ’ਚ ਇਹ ਲਾਂਘਾ ਭਾਰਤ ਨੂੰ ਸਭ ਤੋਂ ਵੱਡੀ ਸੱਟ ਮਾਰੇਗਾ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:All Pak politicians fostered by Military Nurseries says Pak Minister Sheikh Rashid