ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਲ ਸ਼ਬਾਬ ਅੱਤਵਾਦੀਆਂ ਨੇ ਲਈ ਮੋਗਾਦਿਸ਼ੂ ਬੰਬ ਹਮਲੇ ਦੀ ਜ਼ਿੰਮੇਵਾਰੀ, ਮਾਰੇ ਗਏ ਸਨ 81 ਲੋਕ

ਅੱਤਵਾਦੀ ਸੰਗਠਨ ਅਲ ਸ਼ਬਾਬ ਨੇ ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ਵਿੱਚ ਤਾਜ਼ਾ ਭਿਆਨਕ ਬੰਬ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਸ ਹਮਲੇ ਵਿੱਚ 81 ਲੋਕ ਮਾਰੇ ਗਏ ਸਨ। ਅਲਸ਼ਬਾਬ ਦੇ ਬੁਲਾਰੇ ਸ਼ੇਖ ਅਲੀ ਮੁਹੰਮਦ ਰਗੇ ਨੇ ਇੱਕ ਆਡੀਓ ਸੰਦੇਸ਼ ਵਿੱਚ ਕਿਹਾ ਕਿ ਮੁਜਾਹਿਦੀਨ ਨੇ ਹਮਲਾ ਕੀਤਾ ... ਉਨ੍ਹਾਂ ਨੇ ਤੁਰਕੀ ਦੇ ਸੈਨਿਕਾਂ ਅਤੇ ਉਨ੍ਹਾਂ ਨੂੰ ਸੁਰੱਖਿਆ ਦੇ ਰਹੇ ਧੋਖੇਬਾਜ਼ ਮਿਲਿਸ਼ੀਆ ਨੂੰ ਨਿਸ਼ਾਨਾ ਬਣਾਇਆ।

 

ਮਾਰੇ ਗਏ ਲੋਕਾਂ ਵਿੱਚ ਬਨਾਦੀਰ ਯੂਨੀਵਰਸਿਟੀ ਦੇ 16 ਵਿਦਿਆਰਥੀ ਵੀ ਸ਼ਾਮਲ ਹਨ। ਜਿਨ੍ਹਾਂ ਦੀ ਬੱਸ ਬੰਬ ਦੀ ਲਪੇਟ ਵਿੱਚ ਆ ਗਈ ਸੀ। ਅਲਸ਼ਾਬਬ ਵਿੱਚ ਇਸ ਹਮਲੇ ਵਿੱਚ ਨਿਰਦੋਸ਼ ਆਮ ਨਾਗਰਿਕਾਂ ਦੀ ਮੌਤ ‘ਤੇ ਸੋਗ ਪ੍ਰਗਟ ਕੀਤਾ ਹੈ ਪਰ ਉਸ ਨੇ ਸੋਮਾਲੀਆ ਅਤੇ ਉਸ ਦੇ ਵਿਦੇਸ਼ੀ ਹਮਾਇਤੀਆਂ ਵਿਰੁਧ ਹਮਲੇ ਨੂੰ ਜਾਇਜ਼ ਠਹਿਰਾਇਆ।

 

ਸੰਗਠਨ ਨੇ ਕਿਹਾ ਕਿ ਸਾਨੂੰ ਸੋਮਾਲੀਆ ਦੇ ਮੁਸਲਮਾਨ ਲੋਕਾਂ ਦੀ ਹੱਤਿਆ ਲਈ ਅਫ਼ਸੋਸ ਹੈ, ਅਸੀਂ ਮਾਰੇ ਗਏ ਮੁਸਲਮਾਨਾਂ, ਜ਼ਖ਼ਮੀਆਂ ਅਤੇ ਉਨ੍ਹਾਂ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਿਆ ਹੈ ਉਨ੍ਹਾਂ ਦੇ ਪ੍ਰਤੀ ਹਮਦਰਦੀ ਪ੍ਰਗਟ ਕਰਦੇ ਹਾਂ।

 

ਅਲ ਸ਼ਬਾਬ ਆਮ ਤੌਰ 'ਤੇ ਉਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਨਹੀਂ ਲੈਂਦਾ ਜਿਸ ਵਿੱਚ ਵੱਡੀ ਗਿਣਤੀ ਵਿੱਚ ਨਿਰਦੋਸ਼ ਨਾਗਰਿਕ ਮਾਰੇ ਜਾਂਦੇ ਹਨ। ਉਸ ਨੂੰ ਡਰ ਹੈ ਕਿ ਇਸ ਨਾਲ ਕਿਤੇ ਉਸ ਨੂੰ ਮਿਲ ਰਿਹਾ ਸਮਰੱਥਨ ਬੰਦ ਨਾ ਹੋ ਜਾਵੇ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Alqaeda al shabaab Take responsibility of Somalia Mogadishu Bus Attack