ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੈਫ ਬੇਜੋਸ ਨੇ 165 ਮਿਲੀਅਨ ਡਾਲਰ ਦੀ ਹਵੇਲੀ ਖਰੀਦ ਬਣਾਇਆ ਰਿਕਾਰਡ

1 / 2ਜੈਫ ਬੇਜੋਸ ਨੇ 165 ਮਿਲੀਅਨ ਡਾਲਰ ਦੀ ਹਵੇਲੀ ਖਰੀਦ ਬਣਾਇਆ ਰਿਕਾਰਡ

2 / 2ਜੈਫ ਬੇਜੋਸ ਨੇ 165 ਮਿਲੀਅਨ ਡਾਲਰ ਦੀ ਹਵੇਲੀ ਖਰੀਦ ਬਣਾਇਆ ਰਿਕਾਰਡ

PreviousNext

ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀ ਜੈਫ ਬੇਜੋਸ ਹੁਣ 165 ਮਿਲੀਅਨ ਡਾਲਰ ਵਿੱਚ ਬੇਵਰਲੀ ਹਿਲਜ਼ ਹਵੇਲੀ ਖਰੀਦ ਕੇ ਨਵਾਂ ਰਿਕਾਰਡ ਬਣਾਉਣ ਜਾ ਰਹੇ ਹਨ। ਬਲੂਮਿੰਗ ਬਰਗ ਦੇ ਅਨੁਸਾਰ Amazon.com ਇੰਕ ਦੇ ਸੰਸਥਾਪਕ ਦੀ ਹਵੇਲੀ ਲਾਸ ਏਂਜਲਸ ਖੇਤਰ 'ਚ ਹੈ। ਬੇਜੋਸ 9 ਏਕੜ 'ਚ ਫੈਲੀ ਬੇਵਰਲੀ ਹਿਲਜ਼ ਹਵੇਲੀ ਲਈ 165 ਮਿਲੀਅਨ ਡਾਲਰ ਦਾ ਭੁਗਤਾਨ ਕਰਨ ਲਈ ਸਹਿਮਤ ਹੋਏ ਹਨ।
 

1930 ਦੇ ਦਹਾਕੇ ਦੀ ਹਾਲੀਵੁੱਡ ਫਿਲਮ 'ਟਾਈਟਨ ਜੈਕ ਵਾਰਨਰ' ਲਈ ਤਿਆਰ ਕੀਤੀ ਗਈ ਇਸ ਹਵੇਲੀ ਨੂੰ ਆਰਕੀਟੈਕਚਰਲ ਡਾਈਜੈਸਟ ਨੇ 1992 ਵਿੱਚ 'ਆਰਕਟਿਪਲ ਸਟੂਡੀਓ ਮੋਗੁਲ ਦੀ ਜਾਇਦਾਦ' ਵਜੋਂ ਦਰਸਾਇਆ ਸੀ, ਜੋ ਵੱਡੀਆਂ ਛੱਤਾਂ ਅਤੇ 9 ਗੋਲਫ ਕੋਰਸਾਂ ਨਾਲ ਜੋਰਜ਼ੀਅਨ ਸ਼ੈਲੀ ਵਿੱਚ ਬਣਾਇਆ ਗਿਆ ਸੀ। ਇਸ ਹਵੇਲੀ ਦੇ ਅੰਦਰ 9 ਗੋਲਫ ਕੋਰਸ ਹਨ।

 


 

ਹਾਲ ਹੀ ਵਿੱਚ ਬੇਜੋਸ ਨੇ ਆਪਣੀ ਪਤਨੀ ਨਾਲ ਤਲਾਕ ਨੂੰ ਲੈ ਕੇ ਇੱਕ ਵੱਡਾ ਸਮਝੌਤਾ ਕੀਤਾ ਸੀ। ਇਸ 'ਚ ਉਨ੍ਹਾਂ ਨੇ ਮੁਆਵਜ਼ੇ ਵਜੋਂ ਪਤਨੀ ਨੂੰ ਇੱਕ ਵੱਡੀ ਜਾਇਦਾਦ ਦੇਣੀ ਪਈ ਸੀ। ਖਬਰਾਂ ਅਨੁਸਾਰ ਉਹ ਲੰਮੇ ਸਮੇਂ ਤੋਂ ਮਕਾਨ ਦੀ ਭਾਲ ਕਰ ਰਹੇ ਸਨ।
 

ਇਸ ਤੋਂ ਪਹਿਲਾਂ ਸਿਏਡਲ ਦੇ ਸੰਸਥਾਪਕ ਕੇਨ ਗ੍ਰੀਫਿਨ ਨੇ 220 ਸੈਂਟਰਲ ਪਾਰਕ ਦੱਖਣ ਵਿਖੇ ਨਿਊਯਾਰਕ ਦੇ ਇਕ ਪੈਂਟ ਹਾਊਸ ਲਈ ਰਿਕਾਰਡ 238 ਮਿਲੀਅਨ ਡਾਲਰ ਦਾ ਭੁਗਤਾਨ ਕੀਤਾ ਸੀ। ਮੀਡੀਆ ਮੋਗੁਲ ਰੂਪਰਟ ਮਡੋਰਕ ਦੇ ਬੇਟੇ ਲਾਚਲਨ ਮਡੋਰਕ ਬੇਲ-ਏਅਰ ਅਸਟੇਟ ਲਈ ਲਗਭਗ 150 ਮਿਲੀਅਨ ਡਾਲਰ ਦਾ ਭੁਗਤਾਨ ਕਰ ਚੁੱਕੇ ਹਨ। ਇਹ 'ਬੇਵਰਲੀ ਹਿੱਲਬਿਲੀਜ਼' ਟੀਵੀ ਸ਼ੋਅ 'ਚ ਦਿਖਾਇਆ ਗਿਆ ਸੀ। ਹੇਜ਼ ਫੰਡ ਅਰਬਪਤੀ ਸਟੀਵਨ ਸ਼ੋਨਫੇਲਡ ਅਤੇ ਉਨ੍ਹਾਂ ਦੀ ਪਤਨੀ ਬਰੂਕ ਫਲੋਰੀਡਾ ਦੇ ਪਾਮ ਬੀਚ ਵਿਖੇ ਇਕ ਮੈਗਾ-ਹਾਊਸ 'ਤੇ 111 ਮਿਲੀਅਨ ਡਾਲਰ ਖਰਚ ਕਰ ਚੁੱਕੇ ਹਨ।
ਦੱਸ ਦੇਈਏ ਕਿ ਬੇਜੋਸ ਅਤੇ ਮੈਕੈਂਜ਼ੀ ਬੇਜੋਸ ਸਾਲ 2019 ਵਿੱਚ ਤਲਾਕ ਤੋਂ ਬਾਅਦ ਲਗਾਤਾਰ ਸੁਰਖੀਆਂ ਦਾ ਵਿਸ਼ਾ ਰਹੇ ਹਨ। ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਉੱਤੇ ਇਲਜ਼ਾਮ ਹੈ ਕਿ ਉਹ ਉਨ੍ਹਾਂ ਦੇ ਫੋਨ ਨੂੰ ਹੈਕ ਕਰਨ ਵਿੱਚ ਸ਼ਾਮਲ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Amazon CEO Jeff Bezos set records 165 million mansion purchase Beverly Hills home in Los Angeles