ਅਮੇਜ਼ਨ ਦੇ ਮੀਂਹ ਦੇ ਜੰਗਲਾਂ ਵਿੱਚ ਲੱਗੀ ਅੱਗ ਨੂੰ ਬੁਝਾਉਣ ਲਈ ਬ੍ਰਾਜ਼ੀਲ ਨੇ ਹੁਣ ਇਸ ਸ਼ਰਤ 'ਤੇ ਵਿਦੇਸ਼ੀ ਵਿੱਤੀ ਸਹਾਇਤਾ ਲੈਣ ਤਿਆਰ ਹੋ ਗਿਆ ਹੈ ਕਿ ਇਸ ਧਨ ਉੱਤੇ ਲਾਤਿਨ ਅਮਰੀਕੀ ਦੇਸ਼ ਦਾ ਕੰਟੋਰਲ ਹੋਵੇਗਾ।
ਰਾਸ਼ਟਰਪਤੀ ਜੇਅਰ ਬੋਲਸਨਾਰੋ ਦੇ ਬੁਲਾਰੇ ਓਟਾਵੀਓ ਰਿਗੋ ਬਰੋਜ਼ ਨੇ ਕਿਹਾ ਕਿ ਬ੍ਰਾਜ਼ੀਲ ਦੀ ਸਰਕਾਰ ਰਾਸ਼ਟਰਪਤੀ ਦੇ ਜ਼ਰੀਏ ਸੰਗਠਨਾਂ ਅਤੇ ਦੇਸ਼ਾਂ ਤੋਂ ਵਿੱਤੀ ਸਹਾਇਤਾ ਲੈਣ ਲਈ ਤਿਆਰ ਹੈ।
ਉਨ੍ਹਾਂ ਕਿਹਾ ਕਿ ਲਾਜ਼ਮੀ ਬਿੰਦੂ ਇਹ ਹੈ ਕਿ ਇਹ ਪੈਸਾ, ਬ੍ਰਾਜ਼ੀਲ ਵਿੱਚ ਦਾਖ਼ਲ ਹੋਣ ਉੱਤੇ, ਬ੍ਰਾਜ਼ੀਲ ਦੇ ਲੋਕਾਂ ਦੇ ਕੰਟਰੋਲ ਵਿੱਚ ਹੋਵੇਗਾ।
ਮਹੱਤਵਪੂਰਨ ਗੱਲ ਇਹ ਹੈ ਕਿ ਬ੍ਰਾਜ਼ੀਲ ਨੇ ਜੀ-7 ਦੇਸ਼ਾਂ ਵੱਲੋਂ ਕੀਤੀ ਮਦਦ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਸੀ। ਰਾਸ਼ਟਰਪਤੀ ਦੇ ਚੀਫ਼ ਆਫ਼ ਸਟਾਫ਼ ਓਨਿਕਸ ਲੋਰੇਨਜ਼ਾਨੀ ਨੇ ਜੀ1 ਨਿਊਜ਼ ਵੈਬਸਾਈਟ ਨੂੰ ਦੱਸਿਆ ਸੀ ਕਿ ਅਸੀਂ (ਮਦਦ ਦੀ ਪੇਸ਼ਕਸ਼ ਕੀਤੀ) ਪ੍ਰਸ਼ੰਸਾ ਕਰਦੇ ਹਾਂ ਪਰ ਸ਼ਾਇਦ ਇਹ ਸੰਸਾਧਨ ਯੂਰਪ ਵਿੱਚ ਜੰਗਲਾਂ ਦੀ ਕਟਾਈ ਲਈ ਵਧੇਰੇ ਜ਼ਰੂਰੀ ਹਨ।