ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਅੰਬਾਲਾ ਦੇ ਨੌਜਵਾਨ ਦਾ ਕੈਨੇਡਾ ’ਚ ਗੋਲੀਆਂ ਮਾਰ ਕੇ ਕਤਲ

ਰਿਸ਼ਭ ਸੈਣੀ ਦੀ ਫ਼ਾਈਲ ਤਸਵੀਰ

ਅੰਬਾਲਾ ਛਾਉਣੀ ਦੇ ਨਿਵਾਸੀ ਰਿਸ਼ਭ ਸੈਣੀ ਦਾ ਕੈਨੇਡਾ ਦੇ ਕੈਲਗਰੀ ਸ਼ਹਿਰ ਵਿੱਚ ਕਤਲ ਕਰ ਦਿੱਤਾ ਗਿਆ ਹੈ।  23 ਸਾਲਾ ਰਿਸ਼ਭ ਨਾਲ ਇਹ ਭਾਣਾ ਬੀਤੀ 14 ਮਈ ਨੂੰ ਵਰਤਿਆ। ਉਹ ਕੈਲਗਰੀ ਦੀ ਇੱਕ ਪ੍ਰਾਈਵੇਟ ਕੰਪਨੀ ਵਿੱਚ ਬ੍ਰਾਂਚ ਮੈਨੇਜਰ ਸੀ। ਰਿਸ਼ਭ ਦੀ ਲਾਸ਼ ਉਸ ਕਾਰ ਵਿੱਚ ਮਿਲੀ, ਜੋ ਇੱਕ ਖੜ੍ਹੇ ਵਾਹਨ ਨਾਲ ਜਾ ਟਕਰਾਈ ਸੀ।

 

 

ਰਿਸ਼ਭ ਸੈਣੀ ਦਾ ਅੰਬਾਲਾ ਛਾਉਣੀ ’ਚ ਰਹਿੰਦਾ ਪਰਿਵਾਰ ਡੂੰਘੇ ਸਦਮੇ ਵਿੱਚ ਹੈ। ਹੁਣ ਸਿਰਫ਼ ਉਸ ਦੀ ਮ੍ਰਿਤਕ ਦੇਹ ਦੀ ਉਡੀਕ ਕੀਤੀ ਜਾ ਰਹੀ ਹੈ।

 

 

ਰਿਸ਼ਭ ਦੀ ਮਾਂ ਨੀਲਮ ਸੈਣੀ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਤਿੰਨ ਵਰ੍ਹੇ ਪਹਿਲਾਂ ਸਟੱਡੀ ਵੀਜ਼ਾ ਉੱਤੇ ਕੈਨੇਡਾ ਗਿਆ ਸੀ। ਉਸ ਨੇ ਅੰਬਾਲ਼ਾ ਛਾਉਣੀ ਦੇ ਐੱਸਡੀ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਸੀ।

 

 

ਉਹ ਪਿਛਲੇ ਮਹੀਨੇ ਭਾਰਤ ਵੀ ਆਇਆ ਸੀ ਪਰ ਬੀਤੀ 13 ਅਪ੍ਰੈਲ ਨੂੰ ਕੈਨੇਡਾ ਪਰਤ ਗਿਆ ਸੀ। ਬੱਸ ਪਰਿਵਾਰ ਨੇ ਉਸ ਨੂੰ ਤਦ ਹੀ ਆਖ਼ਰੀ ਵਾਰ ਵੇਖਿਆ ਗਿਆ ਸੀ। ਕੈਲਗਰੀ ਦੇ ਇੱਕ ਪੁਲਿਸ ਅਧਿਕਾਰੀ ਨੇ ਬੀਤੀ 17 ਮਈ ਨੂੰ ਅੰਬਾਲ਼ਾ ਛਾਉਣੀ ਰਹਿੰਦੇ ਪਰਿਵਾਰ ਨੂੰ ਫ਼ੋਨ ਕਰ ਕੇ ਦੱਸਿਆ ਕਿ ਕੁਝ ਹਮਲਾਵਰਾਂ ਨੇ ਰਿਸ਼ਭ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਹੈ।

 

 

ਰਿਸ਼ਭ ਦੇ ਪਿਤਾ ਅਨਿਲ ਸੈਣੀ ਇੱਕ ਅਧਿਆਪਕ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਆਪਣੇ ਇੱਕ ਰਿਸ਼ਤੇਦਾਰ ਨੂੰ ਮ੍ਰਿਤਕ ਦੇਹ ਦੀ ਸ਼ਨਾਖਾ਼ਤ ਲਈ ਕੈਨੇਡਾ ਭੇਜਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ambala youth shot dead in Canada