ਕੱਲ ਪਈਆਂ ਵੋਟਾਂ ਮਗਰੋਂ ਟਰੰਪ ਪ੍ਰਸ਼ਾਸਨ ਬੇਹੱਦ ਨੇੜੇ ਤੋਂ ਪਾਕਿਤਸਾਨ ਦੇ ਹਾਲਾਤਾਂ 'ਤੇ ਬਾਜ ਦੀ ਨਜ਼ਰ ਵਾਂਗ ਤੱਕ ਰਿਹਾ ਹੈ ਪਰ ਚੋਣਾਂ ਨੂੰ ਨਿਰਪੱਖ ਅਤੇ ਆਜ਼ਾਦ ਐਲਾਨ ਕਰਨ ਤੋਂ ਨਾਂਹ ਕਰ ਦਿੱਤੀ ਹੈ। ਅਮਰੀਕਾ 'ਚ ਤਾਇਨਾਤ ਸਾਬਕਾ ਪਾਕਿਸਤਾਨੀ ਸਫਾਰਤ ਹੁਸੈਨ ਹੱਕਾਨੀ ਨੇ ਕਿਹਾ ਕਿ ਚੋਣ ਨਤੀਜਿਆਂ ਬਾਰੇ ਪਹਿਲਾਂ ਹੀ ਭਵਿੱਖਬਾਣੀ ਕਰ ਦਿੱਤੀ ਗਈ ਸੀ।
ਦਰਅਸਲ, ਪਾਕਿਸਤਾਨ ਚ ਲੋਕ ਸਭਾ ਚੋਣਾਂ ਲਈ ਬੁੱਧਵਾਰ ਨੂੰ ਹੋਈਆਂ ਚੋਣਾਂ ਮਗਰੋਂ ਹੁਣ ਵੋਟਾਂ ਦੀ ਗਿਣਤੀ 'ਚ ਕ੍ਰਿਕਟਰ ਤੋਂ ਸਿਆਸਤ ਚ ਆਏ ਇਮਰਾਨ ਖ਼ਾਨ ਦੀ ਪਾਰਟੀ ਤਹਰੀਕ ਏ ਇਨਸਾਫ ਨੂੰ ਸਾਫ ਤੌਰ 'ਤੇ ਸਫਲਤਾ ਮਿਲਦੀ ਦਿੱਖ ਰਹੀ ਹੈ। ਜਦਕਿ ਇਨ੍ਹਾਂ ਚੋਣਾਂ ਚ ਪੀਪੀਪੀ ਨੂੰ ਵੀ ਕਈ ਥਾਵਾਂ 'ਤੇ ਕਾਮਯਾਬੀ ਮਿਲਦੀ ਨਜ਼ਰ ਆ ਰਹੀ ਹੈ।
ਉੱਧਰ, ਚੋਣਾਂ ਚ ਪਿੱਛੜਣ ਮਗਰੋਂ ਨਵਾਜ਼ ਸ਼ਰੀਫ ਦੀ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਨੇ ਵੋਟਾਂ ਦੀ ਗਿਣਤੀ ਚ ਵੱਡੀ ਹੇਰਫੇਰ ਹੋਣ ਦਾ ਦੋਸ਼ ਲਾਇਆ ਹੈ। ਹਾਲਾਂਕਿ ਪਾਕਿਸਤਾਨ ਚੋਣ ਕਮਿਸ਼ਨ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ।
ਚੋਣ ਕਮਿਸ਼ਨ ਨੇ ਪ੍ਰੈੱਸ ਕਾਨਫਰੰਸ ਨੇ ਕਰ ਕਿਹਾ ਕਿ ਤਕਨੀਤੀ ਕਾਰਨਾਂ ਕਾਰਨ ਨਤੀਜੇ ਆਉਣ ਚ ਦੇਰੀ ਹੋ ਰਹੀ ਹੈ ਪਰ ਹੇਰਫੇਰ ਸਬੰਧੀ ਲਗਾਏ ਸਾਰੇ ਦੋਸ਼ ਬੇਬੁਨਿਆਦ ਹਨ।
ਦੂਜੇ ਪਾਸੇ ਚੋਣ ਕਮਿਸ਼ਨ ਨੇ ਬੈਲੇਟ ਦੀ ਉਲੰਘਣਾ ਕਰਨ ਦੇ ਮਾਮਲੇ ਚ ਇਮਰਾਨ ਖ਼ਾਨ ਨੂੰ ਤਲਬ ਕੀਤਾ ਹੈ। ਵੋਟਿੰਗ ਦੌਰਾਨ ਕਈ ਥਾਵਾਂ ਤੇ ਹਿੰਸਾ ਦੀਆਂ ਘਟਨਾਵਾਂ ਵੀ ਵਾਪਰੀਆਂ। ਕਿਸੇ ਵੀ ਦਲ ਨੂੰ ਬਹੁਮਤ ਨਾ ਮਿਲਣ ਕਾਰਨ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ ਪ੍ਰਧਾਨ ਬਿਲਾਵਲ ਭੁੱਟੋ ਜਰਦਾਰੀ ਕਿੰਗਮੇਕਰ ਦੀ ਭੂਮਿਕਾ ਨਿਭਾ ਸਕਦੇ ਹਨ।
ਪਾਕਿਸਤਾਨ ਦੇ ਅਜਿਹੇ ਹਾਲਤਾਂ ਮਗਰੋਂ ਅਮਰੀਕਾ ਨੇ ਇਨ੍ਹਾਂ ਚੋਣਾਂ ਨੂੰ ਨਿਰਪੱਖ ਚੋਣਾਂ ਕਰਵਾਏ ਜਾਣ ਤੋਂ ਇਨਕਾਰ ਕਰ ਦਿੱਤਾ ਹੈ।