ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ ਨੇ ਲਗਾਈ ਹਿਜ਼ਬੁੱਲ੍ਹਾ ਸੰਸਦ ਮੈਂਬਰਾਂ ਉਤੇ ਰੋਕ

ਅਮਰੀਕਾ ਨੇ ਲਗਾਈ ਹਿਜ਼ਬੁੱਲ੍ਹਾ ਸੰਸਦ ਮੈਂਬਰਾਂ ਉਤੇ ਰੋਕ

ਅਮਰੀਕਾ ਦੇ ਵਿੱਤੀ ਵਿਭਾਗ ਨੇ ਲੇਬਨਾਨ ਦੀ ਸੰਸਦ ਦੇ ਦੋ ਹਿਜ਼ਬੁੱਲ੍ਹਾ ਮੈਂਬਰਾਂ ਨੂੰ ਮੰਗਲਵਾਰ ਨੂੰ ਆਪਣੀ ਪਾਬੰਦੀ ਦੀ ਕਾਲੀ  ਸੂਚੀ ਵਿਚ ਪਾ ਦਿੱਤਾ। ਇਹ ਪਹਿਲੀ ਵਾਰ ਹੈ ਜਦੋਂ ਅਮਰੀਕਾ ਨੇ ਇਰਾਨ ਸਮਰਥਕ ਸਮੂਹ ਦੇ ਚੁਣੇ ਹੋਏ ਆਗੂਆਂ ਨੂੰ ਕਾਲੀ ਸੂਚੀ ਵਿਚ ਪਾਇਆ ਹੈ।

 

ਲੇਬਨਾਨ ਦੀ ਇਸ ਸ਼ਕਤੀਸ਼ਾਲੀ ਸ਼ੀਆ ਅੰਦੋਲਨ ਉਤੇ ਵਿਸ਼ਵ ਦਬਾਅ ਵਧਾਉਣ ਦੀ ਕਵਾਇਦ ਦੇ ਤੌਰ ਉਤੇ ਵਿੱਤ ਵਿਭਾਗ ਨੇ ਸੰਸਦ ਮੈਂਬਰ ਅਮੀਨ ਸ਼ੇਰੀ ਅਤੇ ਮੁਹੰਮਦ ਹਸਨ ਰਾਡ ਨੂੰ ਅੱਤਵਾਦੀਆਂ ਨਾਲ ਸਬੰਧਤ ਕਾਲੀ ਸੂਚੀ ਵਿਚ ਪਾਉਂਦੇ ਹੋਏ ਕਿਹਾ ਕਿ ਹਿਜ਼ਬੁੱਲ੍ਹਾ ਨੇ ਹਿੰਸਕ ਗਤੀਵਿਧੀਆਂ ਲਈ ਆਪਣੇ ਸੰਸਦੀ ਸ਼ਕਤੀ ਦੀ ਵਰਤੋਂ ਕੀਤੀ।

 

ਮੂਵਮੈਂਟ ਦੇ ਜਨਰਲ ਸਕੱਤਰ ਹਸਨ ਨਸਰਲਾ ਦੇ ਕਰੀਬੀ ਇਕ ਉਚ ਹਿਜ਼ਬੁੱਲ੍ਹਾ ਅਧਿਕਾਰੀ ਵਾਫਿਕ ਸਫਾ ਨੂੰ ਵੀ ਕਾਲੀ ਸੂਚੀ ਵਿਚ ਪਾਇਆ ਗਿਆ। ਅਮਰੀਕ ਦੇ ਵਿਦੇਸ਼ ਮੰਤਰੀ ਮਾਇਕ ਨੇ ਕਿਹਾ ਕਿ  ਕਿ ਅਮਰੀਕਾ ਨੇ ਤਿੰਨ ਅਧਿਕਾਰੀਆਂ ਨੂੰ ਪ੍ਰਤੀਬੰਧਿਤ ਕੀਤਾ ਹੈ ਜਿਨ੍ਹਾਂ ਹਿਜ਼ਬੁੱਲ੍ਹਾ ਲਈ ਆਪਣੇ ਅਹੁਦੇ ਦਾ ਲਾਭ ਉਠਾਇਆ।

 

ਉਨ੍ਹਾਂ ਕਿਹਾ ਕਿ ਹਿਜ਼ਬੁੱਲ੍ਹਾ ਦੀ ਰਾਜਨੀਤਿਕ ਅਤੇ ਫੌਜ ਸ਼ਾਖਾਵਾਂ ਵਿਚ ਕਿਸੇ ਤਰ੍ਹਾਂ ਦਾ ਅੰਤਰ ਬਣਾਉਟੀ ਹੈ। ਉਨ੍ਹਾਂ ਕਿਹਾ ਅੱਗੇ ਕਿਹਾ ਕਿ ਅਸੀਂ ਆਪਣੇ ਸਹਿਯੋਗੀਆਂ ਅਤੇ ਸਾਂਝੇਦਾਰਾਂ ਨਾਲ ਹਿਜ਼ਬੁੱਲ੍ਹਾ ਨੂੰ ਪੂਰੀ ਤਰ੍ਹਾਂ ਇਕ ਅੱਤਵਾਦੀ ਸੰਗਠਨ ਐਲਾਨਣ ਦੀ ਅਪੀਲ ਕਰਦੇ ਹਾਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:America bans lebanon Hezbollah 2 mps