ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ ਰੋਕ ਸਕਦਾ ਪਾਕਿਸਤਾਨ ਦੀ 30 ਕਰੋੜ ਡਾਲਰ ਦੀ ਮਦਦ

ਅਮਰੀਕਾ ਰੋਕ ਸਕਦਾ ਪਾਕਿਸਤਾਨ ਦੀ 30 ਕਰੋੜ ਡਾਲਰ ਦੀ ਮਦਦ

ਪੇਂਟਾਗਨ ਨੇ ਅਮਰੀਕੀ ਸੰਸਦ ਨੂੰ ਅਪੀਲ ਕੀਤੀ ਹੈ ਕਿ ਉਹ ਕੋਲੀਜਨ ਸਪੋਰਟ ਫੰਡ ਦੇ ਤਹਿਤ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ 30 ਕਰੋੜ ਡਾਲਰ ਦੀ ਰਕਮ `ਤੇ ਪੁਨਰ ਵਿਚਾਰ ਕਰੇ, ਕਿਉਂਕਿ ਪਾਕਿਸਤਾਨ ਦੱਖਣੀ ਏਸ਼ੀਆ ਰਣਨੀਤੀ ਦੇ ਤਹਿਤ ਠੋਸ ਕਾਰਵਾਈ ਕਰਨ `ਚ ਅਸਫਲ ਰਿਹਾ ਹੈ।


ਪੇਂਟਾਗਨ ਦੇ ਬੁਲਾਰਾ ਕੋਨ ਫਕਨਰ ਨੇ ਪੀਟੀਆਈ ਨੂੰ ਦੱਸਿਆ ਕਿ ਦੱਖਣੀ ਏਸ਼ੀਆ ਰਣਨੀਤੀ ਦੇ ਤਹਿਤ ਪਾਕਿਸਤਾਨ ਵੱਲੋਂ ਠੋਸ ਕਾਰਵਾਈ ਨਾ ਹੋਣ ਕਾਰਨ 30 ਕਰੋੜ ਡਾਲਰ ਦੀ ਰਕਮ `ਤੇ ਦੁਬਾਰਾ ਵਿਚਾਰ ਕੀਤਾ ਗਿਆ ਹੈ।


ਰੱਖਿਆ ਵਿਭਾਗ ਨੇ ਜੂਨ/ਜੁਲਾਈ, 2018 `ਚ ਇਸ `ਤੇ ਵਿਚਾਰ ਕੀਤਾ ਕਿਉਂਕਿ 30 ਸਤੰਬਰ 2018 ਨੂੰ ਇਸ ਨਿਧੀ ਦੀ ਵਰਤੋਂ ਦਾ ਸਮਾਂ ਖਤਮ ਹੋ ਜਾਵੇਗਾ।
ਇਸ ਨਾਲ ਹੀ ਰੱਖਿਆ ਵਿਭਾਗ ਅਜੇ ਤੱਕ ਕੋਲੀਜਨ ਸਪੋਰਟ ਫੰਡ ਦੇ ਰੂਪ `ਚ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ 80 ਕਰੋੜ ਡਾਲਰ ਦੀ ਰਕਮ `ਤੇ ਦੁਬਾਰਾ ਵਿਚਾਰ ਕਰ ਚੁੱਕਿਆ ਹੈ।


ਇਸ ਨਿਧੀ `ਤੇ ਦੁਬਾਰਾ ਵਿਚਾਰ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਅਮਰੀਕਾ ਦੇ ਰੱਖਿਆ ਮੰਤਰੀ ਜਿਮ ਮੈਟਿਸ ਨੇ ਇਹ ਪ੍ਰਮਾਣ ਪੱਤਰ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਕ ਸਵਾਲ ਦੇ ਜਵਾਬ `ਚ ਫਕਨਰ ਨੇ ਕਿਹਾ ਕਿ ਇਹ ਕੋਈ ਨਵਾਂ ਫੈਸਲਾ ਜਾਂ ਨਵਾਂ ਐਲਾਨ ਨਹੀਂ ਹੈ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:america can cancels 300 million in aid to pakistan over failure to take action against militants