ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੀਨ ਦਾ ਅਮਰੀਕਾ ਨੂੰ ਕਰਾਰਾ ਜਵਾਬ, ਅਮਰੀਕੀ ਸਮਾਨ `ਤੇ ਲਗਾਇਆ ਟੈਕਸ

ਚੀਨ ਦਾ ਅਮਰੀਕਾ ਨੂੰ ਕਰਾਰਾ ਜਵਾਬ, ਅਮਰੀਕੀ ਸਮਾਨ `ਤੇ ਲਗਾਇਆ ਟੈਕਸ

ਅਮਰੀਕਾ ਨੇ ਚੀਨ ਤੋਂ ਆਪਣੇ ਇਥੇ ਆਯਾਤ ਕੀਤੇ ਜਾਣ ਵਾਲੇ ਅਤੇ 200 ਅਰਬ ਡਾਲਰ ਦੇ ਮਾਲ `ਤੇ ਆਯਾਤ `ਤੇ ਉੱਚ ਟੈਕਸ ਲਗਾਉਣ ਦਾ ਐਲਾਨ ਕੀਤਾ ਹੈ। ਇਸ `ਤੇ ਚੀਨ ਨੇ ਜਵਾਬੀ ਕਾਰਵਾਈ ਕਰਦੇ ਹੋਏ 60 ਅਰਬ ਡਾਲਰ ਦੇ ਅਮਰੀਕੀ ਸਾਮਾਨ `ਤੇ ਟੈਕਸ ਲਗਾ ਦਿੱਤੀ ਹੈ। ਇਸ ਘਟਨਾਕ੍ਰਮ ਨਾਲ ਵਿਸ਼ਵ ਦੀਆਂ ਇਨ੍ਹਾਂ ਦੋ ਪ੍ਰਮੁੱਖ ਅਰਥਵਿਵਸਥਾਵਾਂ ਦੇ ਵਿਚ ਵਪਾਰ ਯੁੱਧ ਹੋਰ ਮਡਰਾਉਣ ਦਾ ਖਤਰਾ ਪੈਦਾ ਹੋ ਗਿਆ ਹੈ। ਅਮਰੀਕਾ ਇਸ ਤੋਂ ਪਹਿਲਾਂ ਦੋ ਬਾਰ `ਚ ਕੁਲ ਮਿਲਾਕੇ 50 ਅਰਬ ਡਾਲਰ ਦੀਆਂ ਚੀਨੀ ਵਸਤੂਆਂ `ਤੇ ਟੈਕਸ ਵਧਾ ਚੁੱਕਿਆ ਹੈ ਅਤੇ ਚੀਨ ਨੇ ਵੀ ਉਸਦੇ ਜਵਾਬ `ਚ ਚੁਣਵੀਆਂ ਅਮਰੀਕੀ ਵਸਤੂਆਂ `ਤੇ ਟੈਕਸ ਵਧਾਇਆ ਹੈ।


ਚੀਨ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਦੇ ਤਾਜ਼ਾ ਕਦਮ ਨਾਲ ਦੋਵਾਂ ਦੇਸ਼ਾਂ `ਚ ਅੱਗੇ ਦੀ ਗੱਲਬਾਤ ਨੂੰ ਲੈ ਕੇ ਨਵੀਂ ਅਨਿਸ਼ਚਿਤਤਾ ਪੈਦਾ ਹੋਈ ਹੈ। ਅਮਰੀਕਾ ਅਤੇ ਚੀਨ ਦੁਨੀਆ ਦੀ ਪਹਿਲੇ ਅਤੇ ਦੂਜੇ ਨੰਬਰ ਦੀ ਅਰਥਵਿਵਸਥਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਤੀਜੇ ਦੌਰ ਦੀ ਪਹਿਲ ਕਰਦੇ ਹੋਏ ਚੀਨ ਦੇ ਹੋਰ 200 ਅਰਬ ਡਾਲਰ ਦੇ ਆਯਾਤ `ਤੇ 10 ਫੀਸਦੀ ਟੈਕਸ ਲਗਾ ਦਿੱਤਾ ਹੈ। ਇਸ ਸਾਲ ਦੇ ਅੰਤ ਤੱਕ ਇਹ ਟੈਕਸ ਵਧਕੇ 25 ਫੀਸਦੀ ਤੱਕ ਪਹੁੰਚ ਜਾਵੇਗਾ।
ਅਮਰੀਕਾ ਨੇ ਚੀਨ `ਤੇ ਵਪਾਰ `ਚ ਅਨੁਚਿਤ ਵਪਾਰ ਦੀ ਨੀਤੀ ਅਪਣਾਉਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਚੀਨ ਇਨ੍ਹਾਂ ਨੀਤੀਆਂ ਨੂੰ ਬਦਲਣ ਦਾ ਇਛੁੱਕ ਨਹੀਂ ਦਿਖਾਈ ਦਿੰਦਾ।

 

ਅਮਰੀਕੀ ਪ੍ਰਸ਼ਾਸਨ ਨੇ ਕਿਹਾ ਕਿ ਚੀਨ ਦੇ ਮਾਲ `ਤੇ ਲਾਗੂ ਕੀਤੇ ਗਏ ਨਵੇਂ ਡਿਊਟੀ ਅਮਰੀਕੀ ਕੰਪਨੀਆਂ ਨੂੰ ਉਚਿਤ ਅਤੇ ਸੰਤੁਲਿਤ ਸਮਾਧਾਨ ਉਪਲੱਬਧ ਹੋਵੇਗਾ। ਅਮਰੀਕਾ ਦੇ ਇਸ ਕਦਮ ਦੇ ਜਵਾਬ `ਚ ਚੀਨ ਦੇ ਵਪਾਰਿਕ ਮੰਤਰਾਲੇ ਨੇ ਕਿਹਾ ਕਿ ਉਹ ਨਵੇਂ ਡਿਊਟੀ ਦੇ ਖਿਲਾਫ ਉਸੇ ਤਰ੍ਹਾਂ ਦੇ ਉਪਾਅ ਕਰਨ ਨੂੰ ਮਜਬੂਰ ਹਨ।


ਇਕ ਬਿਆਨ `ਚ ਵਪਾਰਿਕ ਮੰਤਰਾਲੇ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਵੱਲੋਂ ਐਲਾਨੇ ਡਿਊਟੀ ਨਾਲ ਦੋਵਾਂ ਪੱਖਾਂ ਵਿਚ ਹੋਣ ਵਾਲੀ ਗੱਲਬਾਤ `ਚ ਨਵੀਂ ਅਨਿਸਿ਼ਚਤਤਾ ਪੈਦਾ ਹੋ ਗਈ ਹੈ। ਕੇਵਲ ਇਹ ਨਹੀਂ ਟਰੰਪ ਨੇ ਚੀਨ ਨੂੰ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਉਸਨੇ ਨਵੇਂ ਕਦਮ ਦੇ ਖਿਲਾਫ਼ ਕੋਈ ਜਵਾਬੀ ਕਾਰਵਾਈ ਕੀਤੀ ਤਾਂ ਅਮਰੀਕਾ ਚੀਨ ਦੇ ਹੋਰ 267 ਅਰਬ ਡਾਲਰ ਦੇ ਆਯਾਤ `ਤੇ ਟੈਕਸ ਲਗਾਵੇਗਾ। ਇਸ ਦੇ ਨਾਲ ਹੀ ਚੀਨ ਨਾਲ ਹੋਣ ਵਾਲੇ ਕਰੀਬ ਕਰੀਬ ਸਾਰੇ ਤਰ੍ਹਾਂ ਦੇ ਆਯਾਤ `ਤੇ ਅਮਰੀਕਾ `ਚ ਟੈਕਸ ਲੱਗ ਜਾਵੇਗਾ। ਚੀਨ ਤੋਂ ਅਮਰੀਕਾ ਨੂੰ ਕਰੀਬ 522.9 ਅਰਬ ਡਾਲਰ ਦਾ ਨਿਰਯਾਤ ਹੁੰਦਾ ਹੈ। 


ਰਾਸ਼ਟਰਪਤੀ ਟਰੰਪ ਨੇ ਚੀਨ `ਤੇ ਅਮਰੀਕਾ ਨਾਲ ਉਸਦੇ ਵਪਾਰ `ਚ ਵਪਾਰ ਘਾਟੇ ਨੂੰ ਘੱਟ ਕਰਨ ਲਈ ਦਬਾਅ ਬਣਾਇਆ ਹੋਇਆ। ਸਾਲ 2017 `ਚ ਅਮਰੀਕਾ ਦਾ ਚੀਨ ਨਾਲ ਦੋ ਪੱਖੀ ਵਪਾਰ `ਚ 335.4 ਅਰਬ ਡਾਲਰ ਦਾ ਘਾਟਾ ਰਿਹਾ ਹੈ। ਪਿਛਲੇ ਮਹੀਨੇ ਹੀ ਦੋਵਾਂ ਪੱਖਾਂ ਨੇ ਵਪਾਰ ਗੱਲਬਾਤ ਸ਼ੁਰੂ ਕੀਤੀ ਸੀ ਪ੍ਰੰਤੂ ਇਹ ਹੇਠਲੇ ਪੱਧਰ `ਤੇ ਹੋਈ ਸੀ। ਚੀਨ ਦੇ ਵਪਾਰਿਕ ਉਪ ਮੰਤਰੀ ਵਾਂਗ ਸ਼ੁਵੇਨ ਨੇ ਵਾਸਿ਼ੰਗਟਨ `ਚ ਗੱਲਬਾਤ ਕੀਤੀ ਸੀ ਪ੍ਰੰਤੂ ਇਸ ਦਾ ਕੋਈ ਨਤੀਜਾ ਨਹੀਂ ਨਿਕਲਿਆ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:America China trade war Trump Hits China With Tariffs on 200 Billion dollar in Goods