ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟਰੰਪ ਕਰ ਸਕਦੇ ਨੇ ਭਾਰਤ ਦੇ ਕਰ ਮੁਕਤ ਦੇਸ਼ ਦੇ ਦਰਜ਼ੇ ਨੂੰ ਖਤਮ

ਟਰੰਪ ਕਰ ਸਕਦੇ ਨੇ ਭਾਰਤ ਦੇ ਕਰ ਮੁਕਤ ਦੇਸ਼ ਦੇ ਦਰਜ਼ੇ ਨੂੰ ਖਤਮ

ਅਮਰੀਕਾ ਆਪਣੇ ਬਾਜ਼ਾਰਾਂ ਤੱਕ ਉਸਦੀ ਪਹੁੰਚ ਪ੍ਰਦਾਨ ਕਰਨ ਵਿਚ ਅਸਫਲ ਰਹਿਣ ਬਾਅਦ ਭਾਰਤ ਦੇ ਕਰ ਮੁਕਤ ਦੇਸ਼ ਦੇ ਦਰਜ਼ੇ ਨੂੰ ਸਮਾਪਤ ਕਰ ਸਕਦਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਾਂਗਰਸ (ਸੰਸਦ) ਨੂੰ ਇਕ ਪੱਤਰ ਰਾਹੀਂ ਭਾਰਤ ਨਾਲ ਜੀਐਸਪੀ ਖਤਮ ਕਰਨ ਦੇ ਇਰਾਦੇ ਤੋਂ ਜਾਣੂ ਕਰਵਾਇਆ।

 

ਟਰੰਪ ਨੇ ਸੋਮਵਾਰ ਨੂੰ ਕਾਂਗਰਸ ਨੂੰ ਦੱਸਿਆ ਕਿ ਜੀਐਸਪੀ ਪ੍ਰੋਗਰਾਮ ਦੇ ਵਿਕਾਸਸ਼ੀਲ ਦੇਸ਼ ਦੇ ਤੌਰ ਉਤੇ ਭਾਰਤ ਨੂੰ ਪ੍ਰਾਪਤ ਉਪਧੀ ਨੂੰ ਖਤਮ ਕਰਨ ਦੀ ਸੂਚਨਾ ਪ੍ਰਦਾਨ ਕਰ ਰਿਹਾ ਹੈ। ਮੈਂ ਇਹ ਕਦਮ ਇਸ ਲਈ ਚੁੱਕ ਰਿਹਾ ਹਾਂ ਕਿਉਂਕਿ ਅਮਰੀਕਾ ਅਤੇ ਭਾਰਤ ਸਰਕਾਰ ਵਿਚ ਮਜ਼ਬੂਤ ਸਬੰਧ ਦੇ ਬਾਵਜੂਦ ਮੈਂ ਦੇਖਿਆ ਕਿ ਭਾਰਤ ਨੇ ਅਮਰੀਕਾ ਨੂੰ ਇਹ ਵਿਸ਼ਵਾਸ ਨਹੀਂ ਦਿੱਤਾ ਕਿ ਉਹ ਆਪਣੇ ਬਾਜ਼ਾਰਾਂ ਵਿਚ ਉਸਦੀ ਨਿਆਂਸੰਗਤ ਅਤੇ ਉਚਿਤ ਪਹੁੰਚ ਪ੍ਰਦਾਨ ਕਰੇਗਾ। ਇਸ ਨਾਲ ਹੀ ਟਰੰਪ ਨੇ ਇਕ ਅਲੱਗ ਪੱਤਰ ਵਿਚ ਕਾਂਗਰਸ ਨੂੰ ਦੱਸਿਆ ਕਿ ਉਨ੍ਹਾਂ ਆਰਥਿਕ ਵਿਕਾਸ ਦੇ ਆਧਾਰ ਉਤੇ ਤੁਰਕੀ ਦੇ ਕਰ ਮੁਕਤ ਦੇਸ਼ ਦੇ ਦਰਜ਼ੇ ਨੂੰ ਵੀ ਖਤਮ ਕਰ ਦਿੱਤਾ ਹੈ।

 

ਟਰੰਪ ਨੇ ਭਾਰਤ ਉਤੇ ਲਗਾਇਆ ਸਭ ਤੋਂ ਜ਼ਿਆਦਾ ਟੈਰਿਫ ਲਗਾਉਣ ਦਾ ਦੋਸ਼

 

ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨੀਵਾਰ ਨੂੰ ਦੋਸ਼ ਲਗਾਇਆ ਸੀ ਕਿ ਭਾਰਤ ਬਹੁਤ ਜ਼ਿਆਦਾ ਫੀਸ ਲਗਾਉਣ ਵਾਲਾ ਦੇਸ਼ ਹੈ। ਉਨ੍ਹਾਂ ਕਿਹਾ ਕਿ ਉਹ ਪਰੰਪਰਿਕ ਬਰਾਬਰ ਕਰ ਜਾਂ ਫਿਰ ਘੱਟ ਤੋਂ ਘੱਟ ਇਕ ਮਾਮੂਲੀ ਕਰ ਚਾਹੁੰਦੇ ਹਨ। ਟਰੰਪ ਨੇ ਕੰਜਰਵੇਟਿਵ ਪਾਲੀਟਿਕਲ ਐਕਸ਼ਨ ਕਾਨਫਰੰਸ (ਸੀਪੀਏਸੀ) ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਰਤ ਬਹੁਤ ਜ਼ਿਆਦਾ ਡਿਊਟੀ ਲਗਾਉਣ ਵਾਲਾ ਦੇਸ਼ ਹੈ। ਉਹ ਬਹੁਤ ਜ਼ਿਆਦਾ ਡਿਊਟੀ ਲਗਾਉਂਦੇ ਹਨ। ਟਰੰਪ ਨੇ ਇਸ ਦੌਰਾਨ ਭਾਰਤ ਵਰਗੇ ਦੇਸ਼ਾਂ ਨਾਲ ਘਰੇਲੂ, ਵਪਾਰਿਕ ਅਤੇ ਦੋਵਲੇ ਸਬੰਧਾਂ ਸਮੇਤ ਵੱਖ ਵੱਖ ਮੁੱਦਿਆਂ ਉਤੇ ਗੱਲ ਕੀਤੀ।

 

ਟਰੰਪ ਨੇ ਅਮਰੀਕੀ ਮੋਟਰਸਾਈਕਲ ਹਰਲੇ–ਡੇਵੀਡਸਨ ਮੋਟਰਸਾਈਕਲ ਦੀ ਉਦਾਹਰਣ ਦਿੰਦੇ ਹੋਏ ਕਿਹਾ ਕਿ ਜਦੋਂ ਅਸੀਂ ਭਾਰਤ ਨੂੰ ਮੋਟਰਸਾਈਕਲ ਭੇਜਦੇ ਹਾਂ ਤਾਂ ਉਸ ਉਤੇ 100 ਫੀਸਦੀ ਦੀ ਡਿਊਟੀ ਲਗਾਈ ਜਾਂਦੀ ਹੈ, ਪ੍ਰੰਤੂ ਜਦੋਂ ਭਾਰਤ ਸਾਨੂੰ ਮੋਟਰਸਾਈਕਲ ਦਾ ਨਿਰਯਾਤ ਕਰਦਾ ਹੈ ਤਾਂ ਅਸੀਂ ਕੁਝ ਵੀ ਡਿਊਟੀ ਨਹੀਂ ਲਗਾਉਂਦੇ।

 

ਟਰੰਪ ਨੇ ਕਿਹਾ ਕਿ ਇਸ ਲਈ ਮੈਂ ਪਰਸਪਰ ਬਰਾਬਰ ਕਰ ਚਾਹੁੰਦਾ ਹਾਂ ਜਾਂ ਫਿਰ ਘੱਟ ਤੋਂ ਘੱਟ ਇਕ ਡਿਊਟੀ ਲਗਾਉਣਾ ਚਾਹੁੰਦਾ ਹਾਂ। ਇਹ ਮਿਰਰ ਟੈਕਸ (ਜਵਾਬੀ ਡਿਊਟੀ) ਹੋਵੇਗੀ, ਪ੍ਰੰਤੂ ਪਰਸਪਰ ਬਰਾਬਰ ਹੋਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:America ends India tax-free status rating