ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ਨੂੰ ਅਮਰੀਕਾ ਨੇ ਦਿੱਤਾ ਇਕ ਹੋਰ ਜ਼ੋਰਦਾਰ ਝਟਕਾ

ਵਿੱਤੀ ਸੰਕਟ ਨਾਲ ਜੱਦੋਜਹਿਰ ਕਰ ਰਹੇ ਪਾਕਿਸਤਾਨ ਨੂੰ ਅਮਰੀਕਾ ਨੇ ਇਕ ਵਾਰ ਮੁੜ ਤੋਂ ਜ਼ੋਰਦਾਰ ਝਟਕਾ ਦਿੱਤਾ ਹੈ। ਅਮਰੀਕਾ ਨੇ ਕੈਰੀ ਲੂਗਰ ਬਰਮਨ ਕਾਨੂੰਨ ਤਹਿਤ ਪਾਕਿਸਤਾਨ ਨੂੰ ਦਿੱਤੇ ਜਾਣ ਵਾਲੀ ਪ੍ਰਸਤਾਵਿਤ ਵਿੱਤੀ ਮਦਦ ਚੋਂ 44 ਕਰੋੜ ਡਾਲਰ ਦੀ ਕਟੌਤੀ ਕਰ ਦਿੱਤੀ ਹੈ। ਇਸ ਕਟੌਤੀ ਮਗਰੋਂ ਪਾਕਿਸਤਾਨ ਨੂੰ 4.1 ਅਰਬ ਡਾਲਰ ਦੀ ਮਦਦ ਰਾਸ਼ੀ ਦਿੱਤੀ ਜਾਵੇਗੀ।

 

ਪਾਕਿਸਤਾਨ ਦੇ ਅਖਬਾਰ ਐਕਸਪ੍ਰੈਸ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ ਵਿੱਤੀ ਮਦਦ ਚ ਕਟੌਤੀ ਦੇ ਫੈਸਲੇ ਬਾਰੇ ਚ ਪਾਕਿਸਤਾਨ ਨੂੰ ਇਮਰਾਨ ਖ਼ਾਨ ਦੇ ਅਮਰੀਕੀ ਦੌਰੇ ਤੋਂ ਤਿੰਨ ਹਫਤੇ ਪਹਿਲੇ ਹੀ ਅਧਿਕਾਰਤ ਸੂਚਨਾ ਦੇ ਦਿੱਤੀ ਗਈ ਸੀ। ਪਾਕਿਸਤਾਨ ਅਮਰੀਕਾ ਤੋਂ ਇਹ ਵਿੱਤੀ ਮਦਦ ਪਾਕਿਸਤਾਨ ਏਨਹਾਂਸ ਪਾਰਟਨਰਸ਼ਿਪ ਕਰਾਰ (ਪੇਪਾ) 2010 ਦੁਆਰਾ ਹਾਸਲ ਕਰਦਾ ਹੈ।

 

ਵਿੱਤ ਮੰਤਰਾਲੇ ਦੇ ਸੂਤਰਾਂ ਮੁਤਾਬਕ 90 ਕਰੋੜ ਡਾਲਰ ਦੀ ਬਚੀ ਹੋਈ ਅਮਰੀਕੀ ਮਦਦ ਪਾਉਣ ਲਈ ਪਾਕਿਸਤਾਨ ਨੇ ਪਿਛਲੇ ਹਫਤੇ ਦੀ ਪੇਪਾ ਦੀ ਸਮਾਂ-ਮਿਆਦ ਵਧਾਈ ਸੀ।

 

ਦੱਸਣਯੋਗ ਹੈ ਕਿ ਅਕਤੂਬਰ 2009 ਚ ਅਮਰੀਕੀ ਕਾਂਗਰਸ ਨੇ ਕੈਰੀ ਲੂਗਰ ਬਰਮਨ ਐਕਟ ਪਾਸ ਕੀਤਾ ਸੀ। ਇਸ ਨੂੰ ਲਾਗੁ ਕਰਨ ਲਈ ਸਤੰਬਰ 2010 ਚ ਪੇਪਾ ਤੇ ਹਸਤਾਖਰ ਕੀਤੇ ਗਏ। ਇਸ ਦੇ ਤਹਿਤ ਪਾਕਿਸਤਾਨ ਨੂੰ 5 ਸਾਲ ਦੀ ਮਿਆਦ ਚ 7.5 ਅਰਬ ਡਾਲਰ ਦੀ ਮਦਦ ਦਿੱਤੇ ਜਾਣ ਦੀ ਵਿਵਸਥਾ ਕੀਤੀ ਗਈ ਸੀ।

 

ਇਸ ਕਾਨੂੰਨ ਨੂੰ ਪਾਕਿਸਤਾਨ ਦੇ ਵਿੱਤੀ ਹਾਲਾਤ ਚ ਨਿਵੇਸ਼ ਕਰਨ ਦੇ ਟੀਚੇ ਨਾਲ ਲਿਆਇਆ ਗਿਆ ਸੀ ਜਿਸ ਦੇ ਤਹਿਤ ਦੇਸ਼ ਦੀ ਊਰਜਾ ਅਤੇ ਜਲ ਸੰਕਟ ਨੂੰ ਦੂਰ ਕੀਤਾ ਜਾਣਾ ਸੀ। ਵਿੱਤੀ ਮਦਦ ਚ ਕਟੌਤੀ ਤੋਂ ਪਹਿਲਾਂ 4.5 ਅਰਬ ਡਾਲਰ ਦੀ ਰਕਮ ਨਾਮਜ਼ਦ ਕੀਤੀ ਜਾਣੀ ਸੀ ਜਿਹੜੀ ਹੁਣ ਘੱਟ ਕੇ 4.1 ਅਰਬ ਡਾਲਰ ਤੇ ਪੁੱਜ ਗਈ ਹੈ।

 

ਅਮਰੀਕਾ ਦੇ ਇਸ ਫੈਸਲੇ ਬਾਰੇ ਪਾਕਿਸਤਾਨ ਦੇ ਅਫਸਰਾਂ ਨੇ ਕਿਹਾ ਹੈ ਕਿ ਅਮਰੀਕਾ ਤੋਂ ਮਿਲਣ ਵਾਲੀ ਮਾਲੀ ਮਦਦ ਦੀ ਰਕਮ ਚ ਕਟੌਤੀ ਸਿਰਫ ਪਾਕਿਸਤਾਨ ਲਈ ਨਹੀਂ ਕੀਤੀ ਹੈ। ਇਹ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਵਿਕਾਸਸ਼ੀਲ ਦੇਸ਼ਾਂ ਨੂੰ ਦਿੱਤੀ ਜਾਣ ਵਾਲੀ ਮਦਦ ਨੂੰ ਘਟਾਉਣ ਦੀ ਰਣਨੀਤੀ ਦਾ ਹੀ ਹਿੱਸਾ ਹੈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:America gives another blow to Pakistan halves the amount of financial aid