ਅਮਰੀਕਾ ਨੇ ਕਿਹਾ ਕਿ ਉਹ ਈਰਾਨ `ਤੇ ਪ੍ਰਤੀਬੰਧ ਨੂੰ ਲਾਗੂ ਨਾ ਕਰਨ ਵਾਲੇ ਦੇਸ਼ਾਂ `ਤੇ ਸਖਤ ਤੋਂ ਸਖਤ ਕਾਰਵਾਈ ਕਰਨ ਲਈ ਤਿਆਰ ਹੈ। ਮਾਹਰਾਂ ਦਾ ਕਹਿਣਾ ਹੈ ਕਿ ਇਸ ਨਾਲ ਆਉਣ ਵਾਲੇ ਦਿਨਾਂ `ਚ ਕੱਚੇ ਤੇਲ ਦੀਆਂ ਕੀਮਤਾਂ ਵਧਣਗੀਆਂ ਅਤੇ ਸਿੱਧਾ ਅਸਰ ਉਭਰਦੇ ਦੇਸ਼ਾਂ ਦੀ ਅਰਥਵਿਵਸਥਾ ਨੂੰ ਹੋਵੇਗਾ।
ਅਮਰੀਕਾ `ਚ ਆਰਥਿਕ ਅਤੇ ਕਾਰੋਬਾਰੀ ਮਾਮਲਿਆਂ ਦੀ ਸਹਾਇਕ ਮੰਤਰੀ ਮਨੀਸ਼ਾ ਸਿੰਘ ਨੇ ਅਮਰਿਕੀ ਸੰਸਦ ਦੇ ਸਾਹਮਣੇ ਕਿਹਾ ਕਿ ਅਸੀਂ ਇਰਾਨ ਤੋਂ ਤੇਲ ਨਿਰਯਾਤ ਨੂੰ 0 ਦੇ ਪੱਧਰ `ਤੇ ਲਿਆਉਣਾ ਚਾਹੁੰਦੇ ਹਾਂ। ਇਨ੍ਹਾਂ ਰੋਕਾਂ ਤੋਂ ਕਿਸੇ ਦੇਸ਼ ਨੂੰ ਕੋਈ ਛੋਟ ਨਹੀਂ ਦਿੱਤੀ ਜਾਵੇਗੀ। ਅਮਰੀਕਾ ਨੇ ਮਈ `ਚ ਇਰਾਨ ਨਾਲ ਹੋਈ ਪ੍ਰਮਾਣੂ ਡੀਲ ਨੂੰ ਖਤਮ ਕਰ ਦਿੱਤਾ ਸੀ। ਇਸ ਤੋਂ ਬਾਅਦ ਟਰੰਪ ਪ੍ਰਸ਼ਾਸਨ ਨੇ ਚਾਰ ਨਵੰਬਰ ਤੋਂ ਨਵੇਂ ਪ੍ਰਤੀਬੰਧ ਲਾਗੂ ਕਰਨ ਦਾ ਫੈਸਲਾ ਕੀਤਾ ਹੈ।