ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੈਂਕੜੇ ਭਾਰਤੀ ਵਿਦਿਆਰਥੀਆਂ ਨੂੰ ਹੋ ਸਕਦੀ ਹੈ ਸਜ਼ਾ, ਨਾਲ ਡੀਪੋਰਟ

ਭਾਰਤੀ ਮੂਲ ਦੇ 8 ਲੋਕਾਂ ਦੀ ਜਾਅਲੀ ਯੂਨੀਵਰਸਿਟੀ ਚ ਦਾਖਲੇ ਦੇ ਦੋਸ਼ ਚ ਬੁੱਧਵਾਰ ਨੂੰ ਗਿਫ੍ਰਤਾਰੀ ਮਗਰੋਂ ਅਮਰੀਕਾ ਚ ਸੈਂਕੜੇ ਭਾਰਤੀ ਵਿਦਿਆਰਥੀਆਂ ਨੂੰ ਅਪਰਾਧਿਕ ਮੁਕੱਦਮਿਆਂ ਜਾਂ ਫਿਰ ਹਵਾਲਗੀ (ਡੀਪੋਰਟ ਕਰਨਾ) ਦਾ ਸਾਹਮਣਾ ਕਰਨਾ ਪੈ ਸਕਦਾ ਹੈ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਇਹ ਗ੍ਰਿਫ਼ਤਾਰੀ ਠੱਗੀ ਦੇ ਜਾਲ੍ਹ ਚ ਫਸਾਉਣ ਮਗਰੋਂ ਹੋਈ ਹੈ, ਜਿਹੜੇ ਵਿਦਿਆਰਥੀਆਂ ਦੇ ਵੀਜ਼ਾ ਦੀ ਗਲਤ ਵਰਤੋਂ ਕਰਕੇ ਅਮਰੀਕਾ ਚ ਨਾਕਾਬਲ ਵਿਦੇਸ਼ੀਆਂ ਨੂੰ ਕੰਮ ਲਈ ਉੱਥੇ ਰੁਕਣ ਚ ਮਦਦ ਕਰਦੇ ਸਨ।

 

ਜਸਟਿਸ ਡਿਪਾਰਟਮੈਂਟ ਦੇ ਮਿਸ਼ੀਗਨ ਬ੍ਰਾਂਚ ਵੀਜ਼ਾ ਘੁਟਾਲੇ ਚ ਦੇਸ਼ ਭਰ ਤੋਂ 8 ਲੋਕਾਂ ਦੀ ਗ੍ਰਿਫ਼ਤਾਰੀ ਦਾ ਬੁੱਧਵਾਰ ਨੂੰ ਐਲਾਨ ਕੀਤਾ, ਜਿਹੜੇ ਤਾਂ ਭਾਰਤੀ ਵਿਦਿਆਰਥੀ ਸਨ ਜਾਂ ਫਿਰ ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਸਨ।

 

ਦਾਖਲਾ ਦਵਾਉਣ ਦੇ ਦੋਸ਼ ਚ ਜਿਨ੍ਹਾਂ ਲੋਕਾਂ ਦੀ ਗ੍ਰਿਫ਼ਤਾਰੀ ਹੋਈ ਹੈ ਉਨ੍ਹਾਂ ਦੀ ਪਛਾਣ ਫ਼ਲੋਰਿਡਾ ਦੇ ਬਰਾਥ ਕਾਕੀਰੇੱਡੀ, ਵਰਜਿਨੀਆ ਦੇ ਸੁਰੇਸ਼ ਕੰਡਾਲ, ਕੇਂਚੁਕੀ ਦੇ ਫ਼ਾਨੀਦੀਪ ਕ੍ਰਾਂਤੀ, ਨਾਰਥ ਕੈਰੋਲਿਨਾ ਦੇ ਪ੍ਰੇਮ ਰਾਮਪੀਸਾ, ਕੈਲੇਫ਼ੋਰਨੀਆ ਦੇ ਸੰਤੋਸ਼ ਸਮਾ, ਪੈਲਸਿਲਵਾਨਿਆ ਦੇ ਅਵਿਨਾਸ਼ ਠੱਕਲਾਪੱਲੀ, ਜਾਰਜੀਆ ਦੇ ਅਸ਼ਵਨਾਥ ਨੂਨੇ ਅਤੇ ਟੈਕਸਾਸ ਦੇ ਨਵੀਨ ਪ੍ਰਥੀਪਤੀ ਸ਼ਾਮਲ ਹਨ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

ਅਮਰੀਕਾ ਚ ਫੈਡਰਲ ਅਧਿਕਾਰੀਆਂ ਨੇ ਪਿਛਲੇ ਦੋ ਦਿਨਾਂ ਚ ਕਈ ਛਾਪੇ ਮਾਰ ਕੇ ਕਈ ਭਾਰਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਲੋਕ ਮੈਟਰੋ ਡੇਟ੍ਰਾਈਟ ਇਲਾਕੇ ਦੇ ਇੱਕ ਕਥਿਤ ਫਰਜ਼ੀ ਯੂਨੀਵਰਸਿਟੀ ਚ ਵਿਦਿਆਰਥੀ ਵਜੋਂ ਰਜਿੱਸਟਰਡ ਸਨ ਤੇ ਦੇਸ਼ ਭਰ ਚ ਕੰਮ ਕਰੇ ਰਹੇ ਸਨ।  ਹੁਣ ਇਨ੍ਹਾਂ ਵਿਦਿਆਰਥੀਆਂ ਨੂੰ ਡੀਪੋਰਟ (ਹਵਾਲਗੀ) ਕੀਤਾ ਜਾ ਸਕਦਾ ਹੈ। ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ (ਆਈਸੀਈ) ਨੇ ਇਹ ਛਾਪੇ ਕੋਲੰਬਸ, ਹਿਊਸਟਨ, ਅਟਲਾਂਟਾ, ਸੈਂਟ ਲੁਈਸ, ਨਿਊਯਾਰਕ ਅਤੇ ਨਿਊਜਰਸੀ ਆਦਿ ਸ਼ਹਿਰਾਂ ਚ ਮਾਰੇ।

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:America hundreds of Indian students face jail deportation in US college scam