ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਐਫ–16 ’ਤੇ ਪਾਕਿ ਦੇ ਪੈਂਤੜੇ ਦੀ ਪੜਤਾਲ ਕਰ ਰਿਹਾ ਅਮਰੀਕਾ

ਐਫ–16 ’ਤੇ ਪਾਕਿ ਦੇ ਪੈਂਤੜੇ ਦੀ ਪੜਤਾਲ ਕਰ ਰਿਹਾ ਅਮਰੀਕਾ

ਪਾਕਿਸਤਾਨ ਵੱਲੋਂ ਐਫ–16 ਲੜਾਕੂ ਜਹਾਜ਼ ਪੈਤੜੇਬਾਜ਼ੀ ਦੀ ਅਮਰੀਕਾ ਪੜਤਾਲ ਕਰ ਰਿਹਾ ਹੈ। ਭਾਰਤੀ ਫੌਜ ਨੇ ਦੱਸਿਆ ਕਿ ਪਾਕਿਸਤਾਨ ਨੇ ਬੁੱਧਵਾਰ ਨੂੰ ਭਾਰਤੀ ਰੱਖਿਆ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਲਈ ਐਫ–16 ਦੀ ਵਰਤੋਂ ਕੀਤੀ ਸੀ। ਜਦੋਂ ਕਿ ਪਾਕਿਸਤਾਨ ਇਸ ਤੋਂ ਇਨਕਾਰ ਕਰ ਰਿਹਾ ਹੈ।

 

ਭਾਰਤ ਦੀਆਂ ਤਿੰਨੇ ਫੌਜਾਂ ਦੇ ਉਚ ਅਧਿਕਾਰੀਆਂ ਨੇ ਵੀਰਵਾਰ ਨੂੰ ਰੱਖਿਆ ਟਿਕਾਣਿਆਂ ਉਤੇ ਕੀਤੇ ਗਏ ਹਮਲੇ ਵਿਚ ਐਫ–16 ਦੇ ਸ਼ਾਮਲ ਹੋਣ ਦੇ ਸਬੂਤ ਪੇਸ਼ ਕੀਤੇ ਹਨ। ਜ਼ਿਕਰਯੋਗ ਹੈ ਕਿ ਪਾਕਿਸਤਾਨ ਐਫ 16 ਉਤੇ ਅਮਰੀਕੀ ਕਰਾਰ ਦੀਆਂ ਸ਼ਰਤਾਂ ਕਾਰਨ ਇਸ ਮਾਮਲੇ ਵਿਚ ਲਗਾਤਾਰ ਝੂਠ ਬੋਲ ਰਿਹਾ ਹੈ।

 

ਮਰੀਕੀ ਸ਼ਰਤਾਂ ਮੁਤਾਬਕ, ਪਾਕਿਸਤਾਨ ਅੱਤਵਾਦੀ ਮੁਹਿੰਮਾਂ ਅਤੇ ਆਪਣੇ ਬਚਾਅ ਵਿਚ ਹੀ ਐਫ–16 ਦੀ ਵਰਤੋਂ ਕਰ ਸਕਦਾ ਹੈ ਨਾ ਕਿ ਭੜਕਾਊ ਗਤੀਵਿਧੀਆਂ ਲਈ। ਉਥੇ ਭਾਰਤੀ ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਾਕਿਸਤਾਨ ਨੇ ਰਾਜੌਰੀ ਵਿਚ ਕਈ ਏਆਈਐਮ 120ਸੀ ਮਿਜਾਇਲ ਦਾਗੀ ਸੀ। ਜਿਸ ਨੂੰ ਏਮਰੈਮ ਮਿਜਾਇਲ ਵੀ ਕਿਹਾ ਜਾਂਦਾ ਹੈ।  ਹਵਾਈ ਫੌਜ ਨੇ ਇਸ ਮਿਜਾਇਲ ਦੇ ਟੁਕੜੇ ਮੀਡੀਆ ਨੂੰ ਦਿਖਾਉਂਦੇ ਹੋਏ ਕਿਹਾ ਕਿ ਇਹ ਮਿਜ਼ਾਇਲ ਪਾਕਿਸਤਾਨ ਦੇ ਸਿਰਫ ਐਫ–16 ਜਹਾਜ਼ਾਂ ਵਿਚ ਹੀ ਵਰਤੋਂ ਹੁੰਦੀ ਹੈ। ਇਸ ਲਈ ਉਸਦਾ ਦਾਅਵਾ ਝੂਠਾ ਹੈ।

 

ਅਮਰੀਕਾ ਦੇ ਵਿਦੇਸ਼ ਵਿਭਾਗ ਦੇ ਅਧਿਕਾਰੀਆਂ ਤੋਂ ਜਦੋਂ ਹਿੰਦੁਸਤਾਨ ਨੇ ਪੁੱਛਿਅ ਕਿ ਕੀ ਪਾਕਿਸਤਾਨ ਨੇ ਭਾਰਤ ਦੇ ਖਿਲਾਫ ਐਫ–16ਨਾਲ ਹਵਾਂ ਵਿਚ ਕਾਰਨ ਕਰਨ ਵਾਲੀ ਮਿਜ਼ਾਇਲ ਦੀ ਵਰਤੋਂ ਕਰ ਰੱਖਿਆ ਖਰੀਦ ਸਮਝੌਤਿਆਂ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ ਹੈ। ਇਸ ਉਤੇ ਉਨ੍ਹਾਂ ਕਿਹਾ ਕਿ ਸਾਨੂੰ ਰਿਪੋਰਟ ਦੀ ਜਾਣਕਾਰੀ ਹੈ ਅਤੇ  ਅਸੀਂ ਇਸਦੀ ਬਾਰੀਕੀ ਨਾਲ ਜਾਂਚ ਕਰ ਰਹੇ ਹਾਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:America is exploring the Pakistan to maneuver on F 16 fighter aircraft