ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਨਾਲ ਬੁਰੀ ਤਰ੍ਹਾਂ ਜੂਝ ਰਿਹੈ ਅਮਰੀਕਾ, ਮੌਤਾਂ ਦੀ ਗਿਣਤੀ 1 ਲੱਖ ਤੋਂ ਪਾਰ

ਅਮਰੀਕਾ 'ਚ ਕੋਰੋਨਾ ਨਾਲ ਹੁਣ ਤਕ 1 ਲੱਖ ਤੋਂ ਵੱਧ ਮੌਤਾਂ ਦਰਜ ਕੀਤੀਆਂ ਗਈਆਂ ਹਨ। ਜੋਨਸ ਹਾਪਕਿਨਜ਼ ਯੂਨੀਵਰਸਿਟੀ ਦੇ ਅਨੁਸਾਰ ਇਹ ਅੰਕੜਾ ਦੁਨੀਆ ਵਿੱਚ ਸਭ ਤੋਂ ਵੱਧ ਹੈ। ਹਾਲਾਂਕਿ, ਇਸ ਤੋਂ ਬੇਪਰਵਾਹ ਅਮਰੀਕਾ ਦੇ ਸਾਰੇ 50 ਸੂਬਿਆਂ ਨੇ ਲੌਕਡਾਊਨ 'ਚ ਛੋਟ ਦਾ ਐਲਾਨ ਕਰ ਦਿੱਤਾ ਹੈ। ਅਮਰੀਕੀ ਖੋਜਕਰਤਾਵਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਟੀਕਾ ਤਿਆਰ ਨਹੀਂ ਕੀਤਾ ਗਿਆ ਅਤੇ ਲਾਗ ਇਸੇ ਤਰ੍ਹਾਂ ਜਾਰੀ ਰਹੀ ਹੈ ਤਾਂ ਦੇਸ਼ 'ਚ 50-60 ਲੱਖ ਲੋਕ ਮਹਾਂਮਾਰੀ ਦੀ ਲਪੇਟ 'ਚ ਆ ਜਾਣਗੇ। ਇਸ ਦੇ ਨਾਲ ਹੀ ਮੌਤਾਂ ਦਾ ਅੰਕੜਾ 2024 ਤਕ 14 ਲੱਖ ਤਕ ਪਹੁੰਚ ਸਕਦਾ ਹੈ।
 

ਨਿਊਯਾਰਕ 'ਚ ਸਭ ਤੋਂ ਵੱਧ ਤਬਾਹੀ :
ਅਮਰੀਕਾ ਦੇ ਨਿਊਯਾਰਕ ਵਿੱਚ ਸਭ ਤੋਂ ਵੱਧ ਤਬਾਹੀ ਵੇਖਣ ਨੂੰ ਮਿਲੀ ਹੈ, ਜਿੱਥੇ ਦੇਸ਼ ਦੇ ਕੁਲ 22% ਮਾਮਲੇ ਹਨ ਅਤੇ ਲਗਭਗ 30,000 ਮੌਤਾਂ ਹੋਈਆਂ ਹਨ। ਨਿਊਯਾਰਕ 'ਚ ਹੀ ਸੰਯੁਕਤ ਰਾਸ਼ਟਰ ਦੀਆਂ ਵੱਡੀਆਂ ਕੰਪਨੀਆਂ ਅਤੇ ਦੁਨੀਆ ਭਰ ਦੇ ਦੇਸ਼ਾਂ ਦੇ ਸਫ਼ਾਰਤਖਾਨੇ ਹਨ। ਨਿਊਯਾਰਕ, ਨਿਊਜਰਸੀ, ਕੈਲੇਫ਼ੋਰਨੀਆ, ਇਲੀਨੋਇਸ ਤੇ ਮੈਸੇਚਿਉਸੇਟਸ ਸਮੇਤ 55 ਸੂਬਿਆਂ 'ਚ ਹੀ 55 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ।

 

6 ਦਹਾਕਿਆਂ ਦੀ ਸਭ ਤੋਂ ਵੱਡੀ ਤਬਾਹੀ :
ਦੋ ਮਹੀਨੇ ਦੇ ਸਖ਼ਤ ਲੌਕਡਾਊਨ ਦੇ ਬਾਵਜੂਦ ਅਮਰੀਕਾ ਵਿੱਚ ਮੌਤਾਂ ਦਾ ਅੰਕੜਾ 1,00,000 ਤਕ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ 1957 ਵਿੱਚ 1 ਲੱਖ 16 ਹਜ਼ਾਰ ਅਤੇ 1968 ਵਿੱਚ 1 ਲੱਖ ਲੋਕਾਂ ਦੀ ਮੌਤ ਹੋ ਗਈ ਸੀ। ਪਰ ਇਹ ਅੰਕੜਾ ਵੀ ਛੇਤੀ ਹੀ ਪਾਰ ਹੋਣ ਦੀ ਸੰਭਾਵਨਾ ਹੈ। ਪਹਿਲੇ ਵਿਸ਼ਵ ਯੁੱਧ ਦੌਰਾਨ 6 ਲੱਖ 75 ਹਜ਼ਾਰ ਅਮਰੀਕੀਆਂ ਨੇ ਫਲੂ ਕਾਰਨ ਆਪਣੀ ਜਾਨ ਗੁਆਈ ਸੀ।

 

ਵੱਧ ਰਹੇ ਇਨਫ਼ੈਕਸ਼ਨ ਤੋਂ ਅਮਰੀਕੀ ਬੇਪਰਵਾਹ : 
ਦੂਜੇ ਪਾਸੇ, ਮੌਤ ਅਤੇ ਲਾਗ ਦੇ ਵੱਧ ਰਹੇ ਮਾਮਲਿਆਂ ਤੋਂ ਬੇਪਰਵਾਹ ਅਮਰੀਕੀ ਸੋਮਵਾਰ ਨੂੰ ਸਮੁੰਦਰੀ ਕੰਢਿਆਂ 'ਤੇ ਧੁੱਪ ਸੇਂਕਦੇ, ਕਿਸ਼ਤੀਆਂ 'ਚ ਮੱਛੀ ਫੜਦੇ ਅਤੇ ਤੈਰਾਕੀ ਕਰਦੇ ਨਜ਼ਰ ਆਏ। ਫ਼ਲੋਰੀਡਾ, ਨਿਊਯਾਰਕ ਤੇ ਹੋਰ ਸਮੁੰਦਰੀ ਇਲਾਕਿਆਂ 'ਚ ਹਜ਼ਾਰਾਂ ਲੋਕ ਇਕੱਠੇ ਹੋਏ। ਪੂਲ ਤੇ ਕਲੱਬਾਂ ਵਿੱਚ ਪਾਰਟੀ ਕਰਨ ਵਾਲੇ ਲੋਕਾਂ ਦੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ ਉੱਤੇ ਕਾਫ਼ੀ ਵਾਇਰਲ ਹੋ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:America is struggling badly with Corona virus death toll crosses 1 lakh