ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਸੂਦ ਅਜਹਰ ਮਾਮਲਾ : ਯੂਐਨ ’ਚ ਅਮਰੀਕਾ ਦੀ ਚੀਨ ਨਾਲ ਟਕਰਾਅ ਦੀ ਸੰਭਾਵਨਾ

ਮਸੂਦ ਅਜਹਰ ਮਾਮਲਾ : ਯੂਐਨ ’ਚ ਅਮਰੀਕਾ ਦੀ ਚੀਨ ਨਾਲ ਟਕਰਾਅ ਦੀ ਸੰਭਾਵਨਾ

ਅਮਰੀਕਾ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿਚ ਬੁੱਧਵਾਰ ਨੂੰ ਇਕ ਮਸੌਦਾ ਪ੍ਰਸਤਾਵ ਭੇਜਿਆ ਜਿਸ ਵਿਚ ਪਾਕਿਸਤਾਨ ਸਥਿਤ ਜੈਸ਼ ਏ ਮੁਹੰਮਦ ਦੇ ਸਰਗਨਾ ਮਸੂਦ ਅਜਹਰ ਉਤੇ ਪਾਬੰਦੀ ਲਗਾਉਣ ਦੀ ਗੱਲ ਕਹੀ ਗਈ ਹੈ। ਇਸ ਕਦਮ ਦੇ ਬਾਅਦ ਅਮਰੀਕਾ ਸੰਯੁਕਤ ਰਾਸ਼ਟਰ ਵਿਚ ਚੀਨ ਨਾਲ ਸੰਭਾਵਿਤ ਟਕਰਾਅ ਦੀ ਸਥਿਤੀ ਬਣ ਗਈ ਹੈ।

 

ਚੀਨ ਨੇ ਅਜਹਰ ਨੂੰ ਸੰਯੁਕਤ ਰਾਸ਼ਟਰ ਦੀ ਪਾਬੰਦੀ ਸੂਚੀ ਵਿਚ ਸ਼ਾਮਲ ਕਰਨ ਦੇ ਯਤਨ ਵਿਚ ਇਸ ਮਹੀਨੇ ਦੇ ਸ਼ੁਰੂਆਤ ਵਿਚ ਰੁਕਾਵਟ ਪਾ ਦਿੱਤਾ ਸੀ। ਸੰਯੁਕਤ ਰਾਸ਼ਟਰ ਪ੍ਰਤੀਬੰਧ ਕਮੇਟੀ ਵਿਚ ਇਹ ਯਤਨ ਅਟਕ ਜਾਣ ਦੇ ਬਾਅਦ ਅਮਰੀਕਾ ਅਜਹਰ ਉਤੇ ਪਾਬੰਦੀ ਲਗਾਉਣ ਦੇ ਪ੍ਰਸਤਾਵ ਨੂੰ ਲੈ ਕੇ ਸਿੱਧਾ ਸੁਰੱਖਿਆ ਪਰਿਸ਼ਦ ਪਹੁੰਚ ਗਿਆ।

 

ਕਸ਼ਮੀਰ ਵਿਚ 14 ਫਰਵਰੀ ਨੂੰ ਹੋਏ ਜੈਸ਼ ਦੇ ਇਕ ਆਤਮਘਾਤੀ ਹਮਲੇ ਵਿਚ 40 ਜਵਾਨ ਸ਼ਹੀਦ ਹੋ ਗਏ ਸਨ। ਇਸ ਹਮਲੇ ਬਾਅਦ ਭਾਰਤ ਅਤੇ ਪਾਕਿਸਤਾਨ ਵਿਚ ਤਣਾਅ ਵਧ ਗਿਆ। ਸੌਦਾ ਪ੍ਰਸਤਾਵ ਵਿਚ ਇਸ ਆਤਮਘਾਤੀ ਹਮਲੇ ਦੀ ਨਿੰਦਾ ਕੀਤੀ ਗਈ ਹੈ ਅਤੇ ਫੈਸਲਾ ਕੀਤਾ ਗਿਆ ਹੈ ਕਿ ਅਜਹਰ ਨੂੰ ਸੰਯੁਕਤ ਰਾਸ਼ਟਰ ਦੇ ਅਲ ਕਾਇਦਾ ਤੇ ਇਸਲਾਮਿਕ ਸਟੇਟ ਪਾਬੰਦੀ ਵਾਲੀ ਕਾਲੀ ਸੂਚੀ ਵਿਚ ਰੱਖਿਆ ਜਾਵੇਗਾ।

 

ਇਹ ਸਪੱਸ਼ਟ ਨਹੀਂ ਹੈ ਕਿ ਮਸੌਦਾ ਪ੍ਰਸਤਾਵ ਉਤੇ ਵੋਟ ਕਦੋ ਹੋਵੇਗੀ। ਇਸ ਉਤੇ ਚੀਨ ਵੀਟੋ ਕਰ ਸਕਦਾ ਹੈ। ਪਰਿਸ਼ਦ ਦੇ ਪੰਜ ਸਥਾਈ ਮੈਂਬਰਾਂ ਵਿਚ ਬ੍ਰਿਟੇਨ, ਫਰਾਂਸ, ਰੂਸ ਅਤੇ ਅਮਰੀਕਾ ਦੇ ਨਾਲ ਚੀਨ ਸ਼ਾਮਲ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:america may came against china in un over masood azhar