ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ ਨੇ ਕੀਤਾ ਮਿਜ਼ਾਈਲ ਪ੍ਰੀਖਣ, ਮੱਧਮ ਦੂਰੀ ਤਕ ਕਰ ਸਕਦੀ ਹੈ ਮਾਰ

ਅਮਰੀਕਾ ਨੇ ਮੱਧਮ ਦੂਰੀ ਤਕ ਮਾਰ ਕਰਨ ਵਾਲੀ ਮਿਜ਼ਾਈਲ ਦਾ ਪ੍ਰੀਖਣ ਕੀਤਾ ਹੈ। ਬੀਤੇ 4 ਮਹੀਨਿਆਂ 'ਚ ਇਹ ਦੂਜਾ ਮਿਜ਼ਾਈਲ ਪ੍ਰੀਖਣ ਹੈ। ਅਮਰੀਕਾ-ਰੂਸ ਵਿਚਕਾਰ ਜੇ ਹਥਿਆਰ ਸਮਝੌਤਾ ਜਾਰੀ ਰਹਿੰਦਾ ਤਾਂ ਇਸ ਮਿਜ਼ਾਈਲ ਪ੍ਰੀਖਣ 'ਤੇ ਪਾਬੰਦੀ ਹੁੰਦੀ ਪਰ ਅਮਰੀਕਾ ਬੀਤੇ ਅਗੱਸਤ 'ਚ ਉਸ ਸਮਝੌਤੇ ਤੋਂ ਵੱਖ ਹੋ ਗਿਆ ਸੀ।
 

ਇਸ ਪ੍ਰੀਖਣ 'ਤੇ ਰੂਸ ਨੇ ਕਿਹਾ ਹੈ ਕਿ ਉਹ ਭਵਿੱਖ ਵਿਚ ਇਸ ਤੋਂ ਚੌਕਸ ਰਹੇਗਾ। ਅਮਰੀਕੀ ਰੱਖਿਆ ਵਿਭਾਗ ਪੈਂਟਾਗਨ ਨੇ ਦੱਸਿਆ ਕਿ ਹਵਾਈ ਫ਼ੌਜ ਨੇ ਵੀਰਵਾਰ ਸਵੇਰੇ 8.30 ਵਜੇ ਵਾਂਡੇਨਬਰਗ ਏਅਰਫੋਰਸ ਸਟੇਸ਼ਨ ਤੋਂ ਬੈਲਿਸਟਿਕ ਮਿਜ਼ਾਈਲ ਦਾ ਪ੍ਰੀਖਣ ਕੀਤਾ। 
 

ਸਿਨਹੂਆ ਖ਼ਬਰ ਏਜੰਸੀ ਮੁਤਾਬਕ ਸਮੁੰਦਰ ਵਿੱਚ ਡਿੱਗਣ ਤੋਂ ਪਹਿਲੇ ਮਿਜ਼ਾਈਲ ਨੇ ਖੁੱਲ੍ਹਾ ਆਸਮਾਨ 'ਚ 500 ਕਿਲੋਮੀਟਰ ਤੋਂ ਵੱਧ ਦੀ ਉਡਾਣ ਭਰੀ। ਪੈਂਟਾਗਨ ਨੇ ਕਿਹਾ ਕਿ ਇਸ ਪ੍ਰੀਖਣਤੋਂ ਪ੍ਰਾਪਤ ਡਾਟੇ ਦੀ ਵਰਤੋਂ ਭਵਿੱਖ ਵਿਚ ਹੋਣ ਵਾਲੇ ਤਜਰਬਿਆਂ ਵਿਚ ਕੀਤੀ ਜਾਏਗੀ।
 

ਇੰਟਰਮੀਡੀਏਟ ਰੇਂਜ ਨਿਊਕਲੀਅਰ ਫੋਸੈਂਸ ਟ੍ਰੀਟੀ ਸੰਧੀ ਤੋਂ ਹਟਣ ਪਿੱਛੋਂ ਅਮਰੀਕਾ ਵੱਲੋਂ ਕੀਤਾ ਗਿਆ ਦੂਜਾ ਮਿਜ਼ਾਈਲ ਤਜਰਬਾ ਹੈ। ਅਮਰੀਕੀ ਫ਼ੌਜ ਨੇ ਇਸ ਤੋਂ ਪਹਿਲੇ ਅਗੱਸਤ ਮਹੀਨੇ ਵਿਚ ਜਲ ਸੈਨਾ ਲਈ ਟਾਮਹਾਕ ਕਰੂਜ਼ ਮਿਜ਼ਾਈਲ ਦਾ ਤਜਰਬਾ ਕੀਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:America Pentagon Tests Long Banned Ballistic Missile