ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੀਨ ਲਈ ਨਹੀਂ, ਅਮਰੀਕਾ ਨੂੰ ਸਮਰਪਿਤ ਹੈ ਗੂਗਲ : ਟਰੰਪ

ਚੀਨ ਨਹੀਂ, ਅਮਰੀਕਾ ਲਈ ਸਮਰਪਿਤ ਹੈ ਗੂਗਲ : ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਗੂਗਲ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸੁੰਦਰ ਪਿਚਾਈ ਨਾਲ ਮੁਲਾਕਾਤ ਬਾਅਦ ਕਿਹਾ ਕਿ ਗੂਗਲ ਅਮਰੀਕੀ ਫੌਜ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਹੈ। ਇਸ ਤੋਂ ਪਹਿਲਾਂ ਟਰੰਪ ਨੇ ਗੂਗਲ ਉਤੇ ਚੀਨ ਅਤੇ ਉਸਦੀ ਫੌਜ ਦੀ ਮਦਦ ਕਰਨ ਦਾ ਦੋਸ਼ ਲਗਾਇਆ ਸੀ।

 

ਟਰੰਪ ਨੇ ਹਾਲ ਵਿਚ ਹੀ ਕਿਹਾ ਸੀ ਕਿ ਗੂਗਲ ਅਮਰੀਕਾ ਦੀ ਨਹੀਂ ਸਗੋਂ ਚੀਨ ਅਤੇ ਉਸਦੀ ਫੌਜ ਦੀ ਮਦਦ ਕਰ ਰਿਹਾ ਹੈ। ਪਿਚਾਈ ਨਾਲ ਵਾਈਟ ਹਾਉਸ ਵਿਚ ਮੁਲਾਕਾਤ ਦੇ ਬਾਅਦ ਟਰੰਪ ਨੇ ਬੁੱਧਵਾਰ ਨੂੰ ਕਿਹਾ ਕਿ ਪਿਚਾਈ ਨਾਲ ਮੀਟਿੰਗ ਕਾਫੀ ਚੰਗੀ ਰਹੀ। ਉਨ੍ਹਾਂ ਕਿਹਾ ਕਿ ਅਜੇ ਮੈਂ ਸੁੰਦਰ ਪਿਚਾਈ ਨਾਲ ਮਿਲਿਆ। ਪਿਚਾਈ ਨੇ ਵਿਸ਼ਵਾਸ ਦਿਵਾਇਆ ਕਿ ਉਹ ਚੀਨ ਦੀ ਫੌਜ ਦੇ ਨਹੀਂ ਸਗੋਂ ਅਮਰੀਕੀ ਫੌਜ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਹੈ।

 

ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਪਿਚਾਈ ਨਾਲ ਰਾਜਨੀਤਿਕ ਨਿਰਪੱਖਤਾ ਅਤੇ ਵੱਖ ਵੱਖ ਚੀਜਾਂ ਉਤੇ ਚਰਚਾ ਕੀਤੀ ਜਿਸ ਵਿਚ ਗੂਗਲ ਦੇਸ਼ ਲਈ ਕੁਝ ਕਰ ਸਕਦਾ ਹੈ। ਮੀਟਿੰਗ ਬਹੁਤ ਚੰਗੀ ਰਹੀ।

 

ਪਿਚਾਈ ਵੱਲੋਂ ਮੀਟਿੰਗ ਨੂੰ ਲੈ ਕੇ ਫਿਲਹਾਲ ਕੋਈ ਟਵੀਟ ਨਹੀਂ ਕੀਤਾ ਗਿਆ।

 

ਹਾਲਾਂਕਿ, ਗੂਗਲ ਦੇ ਇਕ ਬੁਲਾਰੇ ਨੇ ਕਿਹਾ ਕਿ ਕੰਪਨੀ ਰਾਸ਼ਟਰਪਤੀ ਨਾਲ ਹੋਈ ਗਲਬਾਤ ਨੂੰ ਲੈ ਕੇ ਖੁਸ ਹੈ। ਉਨ੍ਹਾਂ ਕਿਹਾ ਕਿ ਅਸੀਂ ਉਭਰਦੀ ਹੋਈਆਂ ਤਕਨੀਕਾਂ ਦਾ ਵਾਧਾ ਅਮਰੀਕੀ ਸਰਕਾਰ ਨਾਲ ਕੰਮ ਕਰਨ ਦੀ ਸਾਡੀ ਪ੍ਰਤੀਬੱਧਤਾ ਨੂੰ ਲੈ ਕੇ ਰਾਸ਼ਟਰਪਤੀ ਨਾਲ ਹੋਈ ਗਲੱਬਾਤ ਤੋਂ ਖੁਸ਼ ਹਾਂ।

(ਇਨਪੁਟ–ਏਜੰਸੀ)

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:America president Donald Trump said google is dedicated to US not to China