ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਫਗਾਨਿਸਤਾਨ ’ਚ ਤਾਲਿਬਾਨ ਖਿਲਾਫ ਅਮਰੀਕਾ ਦੀ ਵੱਡੀ ਕਾਰਵਾਈ, 90 ਅੱਤਵਾਦੀ ਮਾਰੇ

ਤਾਲਿਬਾਨ ਨਾਲ ਸ਼ਾਂਤੀ ਵਾਰਤਾ ਨੂੰ ਰੱਦ ਕਰਨ ਤੋਂ ਬਾਅਦ ਅਮਰੀਕਾ ਨੇ ਅਫਗਾਨਿਸਤਾਨ ਚ ਇਸਦੇ ਵਿਰੁੱਧ ਫ਼ੌਜੀ ਕਾਰਵਾਈ ਤੇਜ਼ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਅਫਗਾਨ ਸੁਰੱਖਿਆ ਬਲਾਂ ਨਾਲ ਸਾਂਝੀ ਮੁਹਿੰਮ ਚ ਤਾਲਿਬਾਨ ਦੇ ਤਕਰੀਬਨ 90 ਅੱਤਵਾਦੀ ਮਾਰੇ ਗਏ ਹਨ ਜਦਕਿ ਘੱਟੋ ਘੱਟ 20 ਅੱਤਵਾਦੀ ਜ਼ਖਮੀ ਹੋਏ ਹਨ।

 

ਅਫਗਾਨਿਸਤਾਨ ਦੇ ਦੱਖਣ-ਪੂਰਬੀ ਪਕਤੀਕਾ ਸੂਬੇ ਵਿੱਚ ਤਾਲਿਬਾਨ ਖ਼ਿਲਾਫ਼ ਇੱਕ ਸਾਂਝੀ ਮੁਹਿੰਮ ਚ ਐਤਵਾਰ ਨੂੰ ਚਲਾਈ ਗਈ। ਇਸ ਦੌਰਾਨ ਅਮਰੀਕਾ ਨੇ ਅਫਗਾਨ ਫੌਜਾਂ ਨਾਲ ਅੱਤਵਾਦੀਆਂ 'ਤੇ ਹਵਾਈ ਹਮਲਾ ਕੀਤਾ। ਅਫਗਾਨ ਨੈਸ਼ਨਲ ਆਰਮੀ ਦੇ ਬੁਲਾਰੇ ਮੋ. ਹਨੀਫ ਨੇ ਕਿਹਾ ਕਿ ਇਸ ਦੌਰਾਨ 90 ਅੱਤਵਾਦੀ ਮਾਰੇ ਗਏ ਤੇ 20 ਜ਼ਖਮੀ ਹੋਏ।

 

ਦੱਸ ਦੇਈਏ ਕਿ ਅਫਗਾਨਿਸਤਾਨ ਚ ਅਮਰੀਕਾ ਅਤੇ ਤਾਲਿਬਾਨ ਵਿਚਕਾਰ ਸ਼ਾਂਤੀ ਵਾਰਤਾ ਕਾਬੁਲ ਹਮਲੇ ਤੋਂ ਬਾਅਦ ਰੱਦ ਕਰ ਦਿੱਤੀ ਗਈ ਸੀ। ਇਸ ਹਮਲੇ ਚ ਇਕ ਅਮਰੀਕੀ ਫ਼ੌਜੀ ਸਣੇ 12 ਲੋਕ ਮਾਰੇ ਗਏ ਸਨ।

 

ਸ਼ਾਂਤੀ-ਵਾਰਤਾ ਰੱਦ ਹੋਣ ਤੋਂ ਬਾਅਦ ਅਮਰੀਕਾ ਦੀ ਤਾਲਿਬਾਨ ਵਿਰੁੱਧ ਇਹ ਸਭ ਤੋਂ ਵੱਡੀ ਕਾਰਵਾਈ ਹੈ। ਤਾਲਿਬਾਨ ਵਿਰੁੱਧ ਮੁਹਿੰਮ ਅਫਗਾਨਿਸਤਾਨ ਦੇ ਸਾਮੰਗਨ ਸੂਬੇ ਚ ਵੀ ਚਲੀ। ਇਥੇ ਕੀਤੀ ਗਈ ਕਾਰਵਾਈ ਚ ਤਾਲਿਬਾਨ ਸਮੂਹ ਦੇ ਕਮਾਂਡਰ ਸਮੇਤ 12 ਅੱਤਵਾਦੀ ਮਾਰੇ ਗਏ।

 

ਅਫਗਾਨਿਸਤਾਨ ਦੀ ਫ਼ੌਜ ਦੇ ਇਕ ਬੁਲਾਰੇ ਨੇ ਦੱਸਿਆ ਕਿ ਖ਼ਬਰ ਮਿਲੀ ਸੀ ਕਿ ਅੱਤਵਾਦੀ ਦਾਰਾ-ਏ-ਸੂਫ ਪਯਾਨ ਜ਼ਿਲ੍ਹੇ ਵਿਚ ਲੁਕੇ ਹੋਏ ਸਨ। ਐਤਵਾਰ ਸਵੇਰੇ ਅੱਤਵਾਦੀਆਂ ਦੇ ਲੁਕਣ ਦੇ ਸਥਾਨ ’ਤੇ ਹਮਲਾ ਕੀਤਾ ਗਿਆ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:America s big Action Against Taliban in Afghanistan