ਅਗਲੀ ਕਹਾਣੀ

ਗੋਭੀ ਲੈਣ ਗਈ ਮਹਿਲਾ ਬਣੀ ਕਰੋੜਪਤੀ

ਗੋਭੀ ਲੈਣ ਗਈ ਮਹਿਲਾਂ ਬਣੀ ਕਰੋੜਪਤੀ

ਅਮਰੀਕਾ ਦੇ ਮੇਰੀਲੈਂਡ `ਚ ਇਕ ਮਹਿਲਾ ਦੇ ਪਲ ਭਰ `ਚ ਕਰੋੜਪਤੀ ਬਣਨ ਦਾ ਇਕ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ। ਇੱਥੇ ਵੇਨੇਸਾ ਵਾਰਡ ਨਾਮ ਦੀ ਇਕ ਮਹਿਲਾ ਗੋਭੀ ਖਰੀਦਣ ਲਈ ਘਰੋਂ ਨਿਕਲੀ ਸੀ। ਰਾਸਤੇ `ਚ ਉਸਨੇ ਇਕ ਲਾਟਰੀ ਖੇਡੀ ਅਤੇ ਡੇਢ ਕਰੋੜ (1.5 ਕਰੋੜ) ਰੁਪਏ ਜਿੱਤ ਲਏ।


ਵੇਨੇਸਾ ਵਾਰਡ ਨੇ ਵਰਜੀਨੀਆ ਲਾਟਰੀ ਨੂੰ ਦੱਸਿਆ ਕਿ ਉਸਦੇ ਪਿਤਾ ਨੇ ਗੋਭੀ ਲਿਆਉਣ ਲਈ ਕਿਹਾ ਸੀ। ਰਾਸਤੇ `ਚ ਉਸਨੇ ਗੋਭੀ ਦੇ ਨਾਲ-ਨਾਲ ਸਿਪਨ ਸਕ੍ਰੈਚ ਆਫ ਟਿਕਟ ਵੀ ਖਰੀਦ ਲਈ। ਲਾਟਰੀ ਟਿਕਟ ਖਰੀਦਕੇ ਉਹ ਘਰ ਆ ਗਈ। ਜਦੋਂ ਉਸਨੇ ਲਾਟਰੀ ਦਾ ਟਿਕਟ ਸਕ੍ਰੈਚ ਕੀਤਾ ਤਾਂ ਉਸ ਨੂੰ ਦੇਖਕੇ ਉਹ ਹੈਰਾਨ ਰਹਿ ਗਈ। ਵੇਨਿਸਾ ਨੇ ਦੇਖਿਆ ਕਿ ਉਸਨੇ ਲਾਟਰੀ ਦਾ ਸਭ ਤੋਂ ਵੱਡਾ ਇਨਾਮ ਜਿੱਤਿਆ ਹੈ। ਉਸਨੇ 2,25000 ਡਾਲਰ (ਕਰੀਬ ਡੇਢ ਕਰੋੜ ਰੁਪਏ) ਜਿੱਤ ਲਏ।


ਵੇਨਿਸਾ ਨੇ ਦੱਸਿਆ ਕਿ ਉਹ ਇਨ੍ਹਾਂ ਪੈਸਿਆਂ ਨੂੰ ਆਪਣੀ ਸੇਵਾਮੁਕਤੀ ਲਈ ਬਚਾਕੇ ਰੱਖਣਾ ਚਾਹੁੰਦੀ ਹੈ। ਇਸ ਤੋਂ ਇਲਾਵਾ ਉਹ ਡਿਜਨੀ ਵਰਲਡ ਘੁੰਮਣ ਦਾ ਆਪਣਾ ਸੁਪਨਾ ਵੀ ਪੂਰਾ ਕਰੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:America She Went To Buy Cabbage Ended Up With 225000 us dolalrs Lottery Jackpot