ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਾਇਰਸ ਤੋਂ ਅਮਰੀਕਾ ਬੇਹਾਲ, ਪਿਛਲੇ 24 ਘੰਟੇ 'ਚ 1433 ਮੌਤਾਂ

ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਇਸ ਸਮੇਂ ਅਮਰੀਕਾ 'ਚ ਆਪਣਾ ਸਭ ਤੋਂ ਡਰਾਉਣਾ ਰੂਪ ਵਿਖਾ ਰਿਹਾ ਹੈ। ਤਾਜ਼ਾ ਜਾਣਕਾਰੀ ਅਨੁਸਾਰ ਪਿਛਲੇ 24 ਘੰਟੇ 'ਚ ਇੱਥੇ ਕੋਰੋਨਾ ਵਾਇਰਸ ਕਾਰਨ 1433 ਲੋਕਾਂ ਦੀ ਮੌਤ ਹੋ ਗਈ ਹੈ। ਹਾਲਾਂਕਿ ਕੋਰੋਨਾ ਦਾ ਖ਼ਤਰਾ ਭਾਰਤ 'ਚ ਵੀ ਗੰਭੀਰ ਹੁੰਦਾ ਜਾ ਰਿਹਾ ਹੈ। 
 

ਇੱਥੇ ਇਸ ਵਾਇਰਸ ਨਾਲ ਨਜਿੱਠਣ ਲਈ ਰਾਹਤ ਦੀ ਖ਼ਬਰ ਦਿੰਦੇ ਹੋਏ ਸਰਕਾਰ ਨੇ ਸੋਮਵਾਰ ਨੂੰ ਕਿਹਾ ਕਿ ਹੁਣ ਦੇਸ਼ 'ਚ ਕੇਸਾਂ ਦੇ ਦੁਗਣਾ ਹੋਣ ਦੀ ਰਫ਼ਤਾਰ ਘੱਟ ਹੋ ਕੇ 7.5 ਦਿਨ ਹੋ ਗਈ ਹੈ ਅਤੇ ਇੱਕ ਪੰਦਰਵਾੜੇ 'ਚ 59 ਜ਼ਿਲ੍ਹਿਆਂ 'ਚ ਕੋਰੋਨਾ ਵਾਇਰਸ ਦਾ ਇੱਕ ਕੇਸ ਸਾਹਮਣੇ ਨਹੀਂ ਆਇਆ ਹੈ। ਇਸ ਦੌਰਾਨ ਕੁਝ ਸੂਬਿਆਂ ਨੇ ਅਰਥਚਾਰੇ ਨੂੰ ਹੋਏ ਨੁਕਸਾਨ ਨੂੰ ਰੋਕਣ ਲਈ ਲੌਕਡਾਊਨ ਦੀਆਂ ਕੁਝ ਪਾਬੰਦੀਆਂ 'ਚ ਢਿੱਲ ਦੇਣ ਦਾ ਐਲਾਨ ਕੀਤਾ ਹੈ, ਜਦਕਿ ਤਾਮਿਲਨਾਡੂ, ਕਰਨਾਟਕ ਨੇ ਦਿੱਲੀ-ਪੰਜਾਬ ਦੀ ਤਰ੍ਹਾਂ 3 ਮਈ ਤੱਕ ਕੋਈ ਢਿੱਲ ਨਾ ਦੇਣ ਦਾ ਫ਼ੈਸਲਾ ਲੈਂਦਿਆਂ ਸਖ਼ਤ ਪਾਬੰਦੀਆਂ ਜਾਰੀ ਰੱਖਣ ਨੂੰ ਤਰਜ਼ੀਹ ਦਿੱਤੀ ਹੈ। 
 

ਤੇਲੰਗਾਨਾ ਸੂਬੇ ਨੇ ਲੌਕਡਾਊਨ ਨੂੰ 7 ਮਈ ਤੱਕ ਵਧਾਉਣ ਦਾ ਸੁਝਾਅ ਦਿੱਤਾ ਹੈ। ਪੰਜਾਬ ਨੇ ਪਹਿਲਾਂ 3 ਮਈ ਤੱਕ ਕਿਸੇ ਤਰ੍ਹਾਂ ਦੀ ਢਿੱਲ ਦੇਣ ਤੋਂ ਇਨਕਾਰ ਕੀਤਾ ਸੀ, ਪਰ ਹੁਣ ਕਹਿ ਦਿੱਤਾ ਹੈ ਕਿ ਉੱਚ ਜ਼ੋਖਮ ਵਾਲੇ ਕੰਟਰੋਲ ਖੇਤਰਾਂ ਤੋਂ ਇਲਾਵਾ ਕੁਝ ਥਾਵਾਂ 'ਤੇ ਕੁਝ ਉਦਯੋਗਿਕ ਗਤੀਵਿਧੀਆਂ ਸ਼ੁਰੂ ਹੋ ਸਕਦੀਆਂ ਹਨ। ਬੰਦ 'ਚ ਪਹਿਲੇ ਗੇੜ ਦੀਆਂ ਰਾਹਤਾਂ ਉੱਤਰ ਪ੍ਰਦੇਸ਼, ਰਾਜਸਥਾਨ, ਮੱਧ ਪ੍ਰਦੇਸ਼, ਕੇਰਲ ਅਤੇ ਗੋਆ ਸਮੇਤ ਕੁਝ ਸੂਬਿਆਂ ਦੇ ਚੋਣਵੇਂ ਸਥਾਨਾਂ 'ਤੇ ਦਿੱਤੀਆਂ ਗਈਆਂ ਹਨ।
 

ਦੱਸ ਦੇਈਏ ਕਿ ਪੂਰੀ ਦੁਨੀਆ 'ਚ ਕੋਰੋਨਾ ਦੇ ਕੁਲ ਮਾਮਲਿਆਂ ਦੀ ਗਿਣਤੀ 24,81,528 ਹੋ ਗਈ ਹੈ। ਇਨ੍ਹਾਂ 'ਚੋਂ 1,70,439 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 6,47,734 ਲੋਕ ਠੀਕ ਹੋ ਚੁੱਕੇ ਹਨ। ਅਮਰੀਕਾ 'ਚ ਸੱਭ ਤੋਂ ਵੱਧ 7,92,913 ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ 'ਚੋਂ ਹੁਣ ਤਕ 42,517 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 72,389 ਲੋਕ ਠੀਕ ਹੋ ਚੁੱਕੇ ਹਨ। 13,951 ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
 

ਉੱਧਰ ਸਪੇਨ 'ਚ 2,00,210 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ 'ਚੋਂ 20,852 ਲੋਕਾਂ ਦੀ ਮੌਤ ਹੋਈ ਹੈ, ਜਦਕਿ 80,587 ਲੋਕ ਠੀਕ ਹੋ ਗਏ ਹਨ। ਇਟਲੀ ਇਸ ਸੂਚੀ 'ਚ ਤੀਜੇ ਨੰਬਰ 'ਤੇ ਹਨ। ਇੱਥੇ 1,81,228 ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ ਅਤੇ ਇਨ੍ਹਾਂ 'ਚੋਂ 24,114 ਲੋਕਾਂ ਦੀ ਮੌਤ ਹੋ ਚੁੱਕੀ ਹੈ। ਫ਼ਰਾਂਸ 'ਚ 1,55,383 ਪਾਜ਼ੀਟਿਵ ਮਾਮਲੇ ਮਿਲੇ ਹਨ, ਜਿਨ੍ਹਾਂ 'ਚੋਂ 20,265 ਲੋਕਾਂ ਦੀ ਮੌਤ ਹੋਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:America suffering from Corona virus 1433 deaths in last 24 hours