ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ’ਚ ਮੁੜ ਅੱਤਵਾਦੀ ਹਮਲਾ ਹੋਇਆ ਤਾਂ ਪਾਕਿ ਦੀ ਖੈਰ ਨਹੀਂ : ਅਮਰੀਕਾ

ਭਾਰਤ ’ਚ ਮੁੜ ਅੱਤਵਾਦੀ ਹਮਲਾ ਹੋਇਆ ਤਾਂ ਪਾਕਿ ਦੀ ਖੈਰ ਨਹੀਂ : ਅਮਰੀਕਾ

ਅਮਰੀਕਾ ਨੇ ਪਾਕਿਸਤਾਨ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਭਾਰਤ ਵਿਚ ਇਕ ਹੋਰ ਅੱਤਵਾਦੀ ਹਮਲਾ ਉਸ ਲਈ ਗੰਭੀਰ ਸੰਕਟ ਪੈਦਾ ਕਰ ਦੇਵੇਗਾ। ਅਮਰੀਕਾ ਨੇ ਨਾਲ ਹੀ ਪਾਕਿਸਤਾਨ ਤੋਂ ਉਸਦੀ ਜ਼ਮੀਨ ਉਤੇ ਫਲ ਫੂਲ ਰਹੇ ਅੱਤਵਾਦ ਅਤੇ ਉਸਦੇ ਮੁੱਖੀਆਂ ਖਿਲਾਫ ਟਿਕਾਊ, ਪ੍ਰਮਾਣਿਕ ਅਤੇ ਯੋਗ ਕਾਰਵਾਈ ਕਰਨ ਦੀ ਮੰਗ ਕੀਤੀ।  

 

ਵਾਇਟ ਹਾਊਸ ਨੇ ਕਿਹਾ ਕਿ ਅਸੀਂ ਪਾਕਿਸਤਾਨ ਵੱਲੋਂ ਉਸਦੀ ਧਰਤੀ ਉਤੇ ਪਲ ਰਹੇ ਅੱਤਵਾਦ, ਖਾਸਕਰ ਜੈਸ਼ ਏ ਮੁਹੰਮਦ ਅਤੇ ਲਸ਼ਕਰ ਏ ਤੋਇਬਾ ਵਰਗੇ ਸੰਗਠਨਾਂ ਦੇ ਖਿਲਾਫ ਟਿਕਾਉ ਅਤੇ ਪ੍ਰਮਾਣਿਕ ਕਾਰਵਾਈ ਦੇਖਣਾ ਚਾਹੁੰਦੇ ਹਨ। ਜਿਸ ਨਾਲ ਉਸ ਖੇਤਰ ਵਿਚ ਇਕ ਵਾਰ ਫਿਰ ਤੋਂ ਯੁੱਧ ਦੀ ਸਥਿਤੀ ਪੈਦਾ ਨਾ ਹੋਵੇ। ਇਹ ਗੱਲਾਂ ਵਾਈਟ ਹਾਊਸ ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਮੀਡੀਆ ਬ੍ਰੀਫਿੰਗ ਦੌਰਾਨ ਕਹੀ।

 

ਪਾਕਿਸਤਾਨ ਦੱਸੇ ਉਸਨੇ ਅੱਤਵਾਦ ਖਿਲਾਫ ਕੀ ਕਾਰਵਾਈ ਕੀਤੀ?

 

ਵਾਈਟ ਹਾਊਸ ਨੇ ਅੱਗੇ ਕਿਹਾ ਕਿ ਜੇਕਰ ਪਾਕਿਸਤਾਨ ਆਪਣੀ ਜ਼ਮੀਨ ਉਤੇ ਪਲ ਰਹੇ ਅੱਤਵਾਦ ਖਿਲਾਫ ਕੋਈ ਕਿਸੇ ਨਤੀਜੇ ਵਾਲੀ ਕਾਰਵਾਈ ਨਹੀਂ ਕਰਦਾ ਅਤੇ ਨੇੜਲੇ ਭਵਿੱਖ ਵਿਚ ਭਾਰਤ ਵਿਚ ਫਿਰ ਤੋਂ ਕੋਈ ਅੱਤਵਾਦੀ ਹਮਲਾ ਹੁੰਦਾ ਹੈ, ਤਾਂ ਅਜਿਹੀ ਸਥਿਤੀ ਵਿਚ ਉਸ (ਪਾਕਿਸਤਾਨ ਨੂੰ) ਕਾਫੀ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ। ਵਾਈਟ ਹਾਊਸ ਨੇ ਪਾਕਿਸਤਾਨ ਨੂੰ ਇਹ ਦੱਸਣ ਲਈ ਕਿਹਾ ਕਿ ਭਾਰਤੀ ਏਅਰਫੋਰਸ ਵੱਲੋਂ ਬਾਲਾਕੋਟ ਸਥਿਤ ਜੈਸ਼ ਏ ਮੁਹੰਮਦ ਦੇ ਅੱਤਵਾਦੀ ਕੈਂਪ ਉਤੇ ਏਅਰ ਸਟ੍ਰਾਈਕ ਕਰਨ ਬਾਅਦ ਉਸਨੇ (ਪਾਕਿਸਤਾਨ ਨੇ) ਆਪਣੀ ਜ਼ਮੀਨ ਉਤੇ ਪਲ ਰਹੇ ਅੱਤਵਾਦੀ ਸੰਗਠਨਾਂ ਵਿਰੁੱਧ ਕੀ ਕਾਰਵਾਈ ਕੀਤੀ?  ਵਾਈਟ ਹਾਊਸ ਨੇ ਅੱਗੇ ਇਹ ਵੀ ਜੋੜਿਆ ਕਿ ਭਾਰਤ ਦੀ ਏਅਰਸਟ੍ਰਾਈਕ ਦੇ ਬਾਅਦ ਪਾਕਿਸਤਾਨ ਨੇ ਆਪਣੇ ਇੱਥੇ ਕੁਝ ਅੱਤਵਾਦੀ ਸੰਗਠਨਾਂ ਉਤੇ ਪਾਬੰਦੀ ਲਗਾਈ ਹੈ, ਪ੍ਰੰਤੂ ਇਸ ਕਾਰਵਾਈ ਨੂੰ ਫਿਲਹਾਲ ਯੋਗ ਨਹੀਂ ਮੰਨਿਆ ਜਾ ਸਕਦਾ।

 

ਪਾਕਿਸਤਾਨ ਨੂੰ ਅੱਤਵਾਦ ਖਿਲਾਫ ਅਜੇ ਬਹੁਤ ਕੁਝ ਕਰਨਾ ਚਾਹੀਦਾ :

 

ਬਾਲਾਕੋਟ ਵਿਚ ਭਾਰਤੀ ਹਵਾਈ ਫੌਜ ਦੀ ਕਾਰਵਾਈ ਦੇ ਬਾਅਦ ਪਾਕਿਸਤਾਨ ਵੱਲੋਂ ਚੁੱਕੇ ਗਏ ਕਦਮਾਂਬਾਰੇ ਵਾਈਟ ਹਾਊਸ ਦੇ ਅਧਿਕਾਰੀਆਂ ਨੇ ਕਿਹਾ ਕਿ ਅਮਰੀਕਾ ਅਤੇ ਅੰਤਰਰਾਸ਼ਟਰੀ ਭਾਚੀਚਾਰਾ ਦੇਖਣਾ ਚਾਹੁੰਦਾ ਹੈ ਕਿ ਅੱਤਵਾਦੀ ਸੰਗਠਨਾਂ ਖਿਲਾਫ ਠੋਸਕ ਅਤੇ ਯੋਗ ਕਾਰਵਾਈ ਹੋਵੇ। ਅਜੇ ਪਾਕਿਸਤਾਨ ਵੱਲੋਂ ਚੁੱਕੇ ਗਏ ਕਦਮਾਂ ਨੂੰ ਲੈ ਕੇ ਪੂਰਾ ਅੰਦਾਜ਼ਾ ਕਰਨਾ ਜਲਦਬਾਜੀ ਹੋਵੇਗੀ। ਸ਼ੁਰੂਆਤੀ ਕਦਮ ਚੁੱਕੇ ਹਨ। ਮਸਲਨ, ਕੁਝ ਅੱਤਵਾਦੀ ਸੰਗਠਨਾਂ ਦੀਆਂ ਸੰਪਤੀਆਂ ਜਬਤ ਕੀਤੀਆਂ ਗਈਆਂ ਹਨ ਅਤੇ ਕੁਝ ਦੀ ਗ੍ਰਿਫਤਾਰੀ ਵੀ ਹੋਈ ਹੈ ਅਤੇ ਜੈਸ਼ ਦੇ ਕੁਝ ਟਿਕਾਣਿਆਂ ਨੂੰ ਪ੍ਰਸ਼ਾਸਨ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਅਮਰੀਕੀ ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਕਦਮਾਂ ਤੋਂ ਇਲਾਵਾ ਅਜੇ ਪਾਕਿਸਤਾਨ ਵੱਲੋਂ ਬਹੁਤ ਕੁਝ ਕੀਤਾ ਜਾਣ ਦੀ ਜ਼ਰੂਰਤ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:America warns Pakistan says another terrorist attack in India may cause great dent to Pakistan