ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਐਚ-4 ਵੀਜੇ `ਤੇ ਅਮਰੀਕਾ ਦੇ ਸਕਦਾ ਭਾਰਤੀਆਂ ਨੂੰ ਵੱਡਾ ਝਟਕਾ

ਐਚ-4 ਵੀਜੇ `ਤੇ ਅਮਰੀਕਾ ਦੇ ਸਕਦਾ ਭਾਰਤੀਆਂ ਨੂੰ ਵੱਡਾ ਝਟਕਾ

ਟਰੰਪ ਪ੍ਰਸ਼ਾਸਨ ਨੇ ਇਕ ਸੰਘੀ ਅਦਾਲਤ ਨੂੰ ਦੱਸਿਆ ਕਿ ਐਚ4 ਵੀਜਾ ਧਾਰਕਾਂ ਦੇ ਵਰਕ ਪਰਮਿਟ `ਤੇ ਰੋਕ ਲਗਾਉਣ `ਤੇ ਫੈਸਲਾ ਤਿੰਨ ਮਹੀਨੇ ਦੇ ਅੰਦਰ ਲੈ ਲਿਆ ਜਾਵੇਗਾ।
ਐਚ4 ਵੀਜਾ ਐਚ-1ਬੀ ਵੀਜਾ ਧਾਰਕਾਂ ਦੇ ਪਰਿਵਾਰ (ਪਤਨੀ-ਪਤੀ ਅਤੇ 21 ਸਾਲ ਤੋਂ ਘੱਟ ਉਮਰ ਦੇ ਬੱਚਿਆਂ) ਨੂੰ ਦਿੱਤਾ ਜਾਂਦਾ ਹੈ।

 

ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਸ਼ਾਸਨਕਾਲ `ਚ ਇਸ ਨਿਯਮ ਦਾ ਸਭ ਤੋਂ ਜਿ਼ਆਦਾ ਲਾਭ ਭਾਰਤੀ ਅਮਰੀਕੀਆਂ ਨੂੰ ਮਿਲਿਆ ਸੀ। ਨਿਯਮ ਲਾਗੂ ਹੋਣ ਨਾਲ ਸਭ ਤੋਂ ਜਿ਼ਆਦਾ ਅਸਰ ਭਾਰਤੀ ਮਹਿਲਾਵਾਂ `ਤੇ ਪਵੇਗਾ।


ਅੰਦਰੂਨੀ ਸੁਰੱਖਿਆ ਮੰਤਰਾਲਾ (ਡੀਐਸਐਚ) ਨੇ ਆਪਣੇ ਨਵੇਂ ਹਲਫਨਾਮੇ `ਚ ਕੋਲੰਬੀਆ ਦੇ ਯੂਐਸ ਡਿਸਿਟ੍ਰਕਟ ਕੋਰਟ ਨੂੰ ਦੱਸਿਆ ਕਿ ਉਹ ਰੁਜ਼ਗਾਰ ਪਾਉਣ ਦੀ ਯੋਗਤਾ ਹੋਣ ਦੀ ਸ਼ੇ੍ਰਣੀ ਦੇ ਰੂਪ `ਚ ਐਚ-1ਬੀ ਗੈਰ ਪ੍ਰਵਾਸੀਆਂ ਦੇ ਐਚ-4 ਪਰਿਵਾਰ ਨੂੰ ਭੇਜਣ ਲਈ ਪ੍ਰਸਤਾਵ `ਤੇ ਠੋਸ ਅਤੇ ਤੇਜ਼ੀ ਨਾਲ ਨਾਲ ਕੰਮ ਕਰ ਰਹੇ ਹਾਂ।


ਡੀਐਚਐਸ ਨੇ ਕਿਹਾ ਕਿ ਨਵੇਂ ਨਿਯਮ ਤਿੰਨ ਮਹੀਨੇ ਦੇ ਅੰਦਰ ਵਾਈਟ ਹਾਊਸ ਦੇ ਦਫ਼ਤਰ ਆਫ ਮੈਨੇਜਮੈਂਟ ਆਫ ਬਜਟ (ਓਐਮਬੀ) ਨੂੰ ਭੇਜ਼ ਦਿੱਤੇ ਜਾਣਗੇ।


ਮੰਤਰਾਲੇ ਨੇ ਅਦਾਲਤ ਨੂੰ ਅਪੀਲ ਕੀਤੀ ਕਿ ਉਦੋਂ ਤੱਕ ਉਹ ‘ਸੇਵ ਜਾਬਜ਼ ਯੂਐਸ ਵੱਲੋਂ ਦਾਖਲ ਪਟੀਸ਼ਨ ਨੂੰ ਰੱਦ ਕੀਤਾ ਜਾਵੇ। ਸੇਵ ਜੋਬ ਅਮਰੀਕੀ ਕਰਮਚਾਰੀਆਂ ਦਾ ਸੰਗਠਨ ਹੈ ਜਿਸਦਾ ਦਾਅਵਾ ਕਿ ਸਰਕਾਰ ਦੀ ਇਸ ਤਰ੍ਹਾਂ  ਦੀ ਨੀਤੀ ਨਾਲ ਉਨ੍ਹਾਂ ਦੀਆਂ ਨੌਕਰੀਆਂ `ਤੇ ਅਸਰ ਪੈ ਰਿਹਾ ਹੈ। ਓਬਾਮਾ ਪ੍ਰਸ਼ਾਸਨ ਦੌਰਾਨ ਇਹ ਨੀਤੀ ਤਿਆਰ ਕੀਤੀ ਗਈ ਸੀ।


ਟਰੰਪ ਪ੍ਰਸ਼ਾਸਨ ਫਿਲਹਾਲ ਐਚ-1ਬੀ ਵੀਜਾ ਨੀਤੀ ਦੀ ਸਮੀਖਿਆ ਕਰ ਰਿਹਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਕੰਪਨੀਆਂ ਅਮਰੀਕੀ ਕਰਮਚਾਰੀਆਂ ਦੇ ਥਾਂ `ਤੇ ਦੂਜਿਆਂ ਨੂੰ ਨੌਕਰੀਆਂ ਦੇਣ ਲਈ ਇਸ ਨੀਤੀ ਦਾ ਗਲਤ ਵਰਤੋਂ ਕਰ ਰਹੀਆਂ ਹਨ।


ਟਰੰਪ ਪ੍ਰਸ਼ਾਸਨ ਜਨਤਕ ਤੌਰ `ਤੇ ਇਹ ਕਹਿ ਚੁੱਕਿਆ ਹੈ ਕਿ ਅਦਾਲਤ `ਚ ਦਿੱਤੀ ਅਰਜੀ `ਚ ਸਪੱਸ਼ਟ ਕਿਹਾ ਗਿਆ ਹੈ ਕਿ ਉਹ ਐਚ4 ਵੀਜਾ ਧਾਰਕਾਂ ਦੇ ਵਰਕ ਪਰਮਿਟ ਨੂੰ ਹਟਾਉਣਾ ਚਾਹੁੰਦੇ ਹਨ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:America work permits to H4 visa holders including Indians may be revoked in 3 months