ਅਮਰੀਕੀ ਪੋਰਨ ਸਟਾਰ ਜੇਸੀ ਜੇਨ (Jesse Jane) ਨੂੰ ਘਰੇਲੂ ਹਿੰਸਾ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਟੀਐਮਜ਼ੈੱਡ ਡਾਟ ਕਾਮ ਦੀ ਰਿਪੋਰਟ ਅਨੁਸਾਰ ਪੋਰਨ ਅਦਾਕਾਰਾ ਜਿਸ ਦਾ ਅਸਲ ਨਾਮ ਸਿੰਡੀ ਟੇਲਰ ਹੈ, ਨੂੰ ਪੁਲਿਸ ਨੇ 29 ਜਨਵਰੀ ਨੂੰ ਓਕਲਾਹੋਮਾ ਦੇ ਮੂਰ ਵਿੱਚ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਸੀ। ਇਹ ਦੋਸ਼ ਲਗਾਇਆ ਗਿਆ ਹੈ ਕਿ ਅਭਿਨੇਤਰੀ ਨੇ ਕਥਿਤ ਤੌਰ 'ਤੇ ਆਪਣੇ ਬੁਆਏਫ੍ਰੈਂਡ ਨਾਲ ਝਗੜੇ ਦੌਰਾਨ ਉਸ ਦੇ ਚਿਹਰੇ ਉੱਤੇ ਮੁੱਕਾ ਮਾਰਿਆ, ਜਿਸ ਕਾਰਨ ਉਸ ਦੀਆਂ ਅੱਖਾਂ ਵਿੱਚ ਸੋਜ ਆ ਗਈ ਸੀ। ਇਸ ਤੋਂ ਇਲਾਵਾ ਉਨ੍ਹਾਂ ਦੇ ਬੁਆਏਫ੍ਰੈਂਡ ਦੇ ਹੱਥ 'ਤੇ ਕੱਟੇ ਨਿਸ਼ਾਨ ਵੀ ਮਿਲੇ ਹਨ।
ਉਸ ਦੇ ਬੁਆਏਫ੍ਰੈਂਡ ਨੇ ਦਾਅਵਾ ਕੀਤਾ ਕਿ ਉਹ ਦੋਵੇਂ ਇੱਕ ਰਾਤ ਪਹਿਲਾਂ ਸ਼ਰਾਬ ਪੀ ਰਹੇ ਸਨ ਅਤੇ ਅਗਲੇ ਦਿਨ ਜਦੋਂ ਉਹ ਜਾਗਿਆ ਤਾਂ ਉਸ ਨੇ ਵੇਖਿਆ ਕਿ ਜੇਨ ਉਸ ਦੀਆਂ ਦਵਾਈਆਂ ਸੁੱਟ ਰਹੀ ਸੀ।
ਜਦੋਂ ਉਸ ਨੇ 39 ਸਾਲਾਂ ਦੀ ਅਦਾਕਾਰਾ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਉੱਤੇ ਅਦਾਕਾਰਾ ਨੇ ਸਟੋਰੋਏਡ ਲੈਣ ਦਾ ਦੋਸ਼ ਲਗਾਉਂਦਿਆਂ ਹਮਲਾ ਕਰ ਦਿੱਤਾ। ਜੇਨ ਨੂੰ ਕਲੀਵਲੈਂਡ ਕਾਉਂਟੀ ਜੇਲ੍ਹ ਭੇਜ ਦਿੱਤਾ ਗਿਆ, ਹਾਲਾਂਕਿ ਬਾਅਦ ਵਿੱਚ ਉਸ ਨੂੰ ਰਿਹਾਅ ਕਰ ਦਿੱਤਾ ਗਿਆ।