ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਦੀ ਦੀ ਜਿੱਤ ਉਤੇ ਅਮਰੀਕੀ ਕਾਰੋਬਾਰੀ ਉਤਸਾਹਿਤ

ਮੋਦੀ ਦੀ ਜਿੱਤ ਉਤੇ ਅਮਰੀਕੀ ਕਾਰੋਬਾਰੀ ਉਤਸਾਹਿਤ

ਅਮਰੀਕਾ ਦੇ ਇਕ ਕਾਰੋਬਾਰ ਸੰਗਠਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਿੱਤ ਨੂੰ ਵਧਾਈ ਦਿੱਤੀ। ਉਸਨੇ ਕਿਹਾ ਕਿ ਅਗਲੇ ਪੰਜ ਸਾਲ ਵਿਚ ਨਰਿੰਦਰ ਮੋਦੀ ਅਗਲੇ 25 ਸਾਲ ਤੱਕ ਦੀ ਆਰਥਿਕ ਵਾਧੇ ਦੀ ਜ਼ਮੀਨ ਤਿਆਰ ਕਰਨਗੇ।

 

ਮੋਦੀ ਦੀ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਵੀਰਵਾਰ ਨੂੰ ਹੋਈ ਲੋਕ ਸਭਾ ਚੋਣਾਂ ਦੀ ਗਿਣਤੀ ਵਿਚ 300 ਤੋਂ ਜ਼ਿਆਦਾ ਸੀਟਾਂ ਉਤੇ ਜਿੱਤ ਪ੍ਰਾਪਤ ਕੀਤੀ ਹੈ। ਅਮਰੀਕਾ–ਭਾਰਤ ਰਣਨੀਤਿਕ ਤੇ ਭਾਗੀਦਾਰੀ ਫੋਰਮ ਦੇ ਨਿਦੇਸ਼ਕ ਮੰਡਲ ਦੇ ਚੇਅਰਮੈਨ ਜੌਨ ਚੈਂਬਰਜ਼ ਨੇ ਕਿਹਾ ਕਿ ਚੋਣਾਂ ਵਿਚ ਫੈਸਲਾਕੁੰਨ ਜਿੱਤ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈ। ਦੇਸ਼ ਦੀ ਆਰਥਿਕ ਵਿਕਾਸ ਤੇ ਖੁਸ਼ਹਾਲੀ ਲਈ ਪ੍ਰਧਾਨ ਮੰਤਰੀ ਅਗਲੇ ਪੰਜ ਸਾਲ ਦੇ ਕਾਰਜ 25 ਸਾਲ ਦੀ ਜ਼ਮੀਨ ਤਿਆਰ ਕਰਨਗੇ।

 

ਚੈਂਬਰਜ਼ ਨੇ ਕਿਹਾ ਕਿ ਮੋਦੀ ਦੀ ਅਗਵਾਈ ਵਿਚ ਕੁੱਲ ਘਰੇਲੂ ਉਤਪਾਦ (ਜੀਡੀਪੀ) ਵੱਧਣ ਵਿਚ ਸਮਰਥ ਹੋਵੇਗਾ ਅਤੇ ਆਰਥਿਕ ਵਿਕਾਸ, ਰੁਜ਼ਗਾਰ ਪੈਦਾ ਕਰਨ, ਬੇਹਤਰ ਵਪਾਰ ਅਤੇ ਵਿਦੇਸ਼ੀ ਨਿਵੇਸ਼ ਵਿਚੋਂ ਨਿਕਲੇਗਾ। ਉਨ੍ਹਾਂ ਕਿਹਾ ਕਿ ਭਾਰਤ ਲਈ ਭਵਿੱਖ ਉਜੱਵਲ ਹੈ ਅਤੇ ਭਾਰਤ–ਅਮਰੀਕਾ ਰਣਨੀਤਿਕ ਭਾਗੀਦਾਰ ਫੋਰਮ ਦੋਵੇਂ ਦੇਸ਼ਾਂ ਦੇ ਸਬੰਧਾਂ ਨੂੰ ਵਧੀਆ ਬਣਾਉਣ ਕਰਕੇ ਹੁਣ ਤੱਕ ਦੇ ਸਭ ਤੋਂ ਵਧੀਆ ਪੱਧਰ ਉਤੇ ਲੈ ਕੇ ਜਾਣ ਲਈ ਤਿਆਰ ਹੈ।

 

ਅਮਰੀਕਾ ਵਿਚ ਤਿੰਨ ਵਾਰ ਸਾਂਸਦ ਰਹਿ ਚੁੱਕੇ ਭਾਰਤੀ ਮੂਲ ਦੇ ਡਾ. ਅਮੀ ਬੇਰਾ ਨੇ ਇਕ ਬਿਆਨ ਜਾਰੀ ਕਰਕੇ ਦੇਸ਼ ਵਿਚ ਚੋਣਾਂ ਵਿਚ ਭਾਗੀਦਾਰੀ ਕਰਨ ਵਾਲੇ ਲੋਕਾਂ ਨੂੰ ਵਧਾਈ ਦਿੱਤੀ।

 

ਉਨ੍ਹਾਂ ਕਿਹਾ ਕਿ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਲੋਕਤੰਤਰਿਕ ਚੋਣਾਂ ਰਹੀਆਂ ਅਤੇ ਇਸ ਨਾਲ ਬੁਨਿਆਦੀ ਸਿਧਾਂਤਾਂ ਦੇ ਪ੍ਰਤੀ ਭਾਰਤ ਦੀ ਪ੍ਰਤੀਬੱਧਤਾ ਦਾ ਪਤਾ ਚਲਿਆ। ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਜਿੱਤ ਦੀ ਵਧਾਈ ਦਿੰਦਾ ਹਾਂ ਅਤੇ ਦੋਵੇਂ ਦੇਸ਼ਾਂ ਨੂੰ ਇਕੱਠੇ ਜੋੜਨ ਵਾਲੇ ਹਿੱਤਾਂ ਤੇ ਮੁੱਲਾਂ ਨੂੰ ਅੱਗੇ ਵਧਾਉਣ ਲਈ ਉਨ੍ਹਾਂ ਦੀ ਸਰਕਾਰ ਨਾਲ ਕੰਮ ਕਰਨ ਨੂੰ ਤਿਆਰ ਹੈ। ਭਾਰਤ ਵਿਚ ਅਮਰੀਕਾ ਦੇ ਰਾਜਦੂਦ ਰਹੇ ਰਿਚਰਡ ਰਾਹੁਲ ਵਰਮਾ ਨੇ ਵੀ ਮੋਦੀ ਨੂੰ ਵਧਾਈ ਦਿੱਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:American businessman congratulate PM Modi for 2nd inning