ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

#MeToo : ਹਾਰਵੇ ਵੇਂਸਟੀਨ ਨੂੰ ਜਿਨਸੀ ਸ਼ੋਸ਼ਣ ਦੇ ਮਾਮਲੇ 'ਚ 23 ਸਾਲ ਦੀ ਜੇਲ

ਅਮਰੀਕੀ ਫ਼ਿਲਮ ਪ੍ਰੋਡਿਊਸਰ ਹਾਰਵੇ ਵੇਂਸਟੀਨ ਨੂੰ ਬੁੱਧਵਾਰ ਨੂੰ ਨਿਊਯਾਰਕ ਦੇ ਇੱਕ ਜੱਜ ਨੇ ਬਲਾਤਕਾਰ ਤੇ ਜਿਨਸੀ ਸ਼ੋਸ਼ਣ ਦੇ ਮਾਮਲੇ 'ਚ 23 ਸਾਲ ਦੀ ਸਜ਼ਾ ਸੁਣਾਈ ਹੈ। ਪਿਛਲੇ ਸਾਲ ਚਲੇ ਮੀਟੂ ਅੰਦੋਲਨ 'ਚ ਇਸ ਤਰ੍ਹਾਂ ਦੀ ਸਜ਼ਾ ਸੁਣਾਏ ਜਾਣਾ ਇੱਕ ਮਿਸਾਲ ਹੈ।
 

ਜੱਜ ਜੇਮਸ ਬੁਰਕ ਨੇ ਵੇਂਸਟੀਨ ਦੇ ਬਚਾਅ ਪੱਖ ਦੀ ਅਪੀਲ ਨੂੰ ਨਜ਼ਰਅੰਦਾਜ਼ ਕਰਦਿਆਂ ਸਜ਼ਾ ਸੁਣਾਈ। ਵੇਂਸਟੀਨ ਦੇ ਬਚਾਅ ਪੱਖ ਨੇ ਕਿਹਾ ਕਿ ਹਾਰਵੇ ਨੂੰ ਸਿਰਫ਼ 5 ਸਾਲ ਦੀ ਸਜ਼ਾ ਹੋਣੀ ਚਾਹੀਦੀ ਹੈ, ਜੋ ਹਾਰਵੇ ਲਈ ਉਮਰ ਕੈਦ ਵਰਗੀ ਹੈ।
 

ਇਸ ਤੋਂ ਪਹਿਲਾਂ ਹਾਰਵੇ ਵੇਂਸਟੀਨ ਨੇ ਅਦਾਲਤ ਨੂੰ ਕਿਹਾ ਸੀ ਕਿ ਸਲ 'ਚ ਹੋ ਕੀ ਰਿਹਾ ਹੈ, ਉਸ ਬਾਰੇ ਉਹ ਪੂਰੀ ਤਰ੍ਹਾਂ ਭੰਬਲਭੂਸੇ 'ਚ ਹੈ। ਦੱਸ ਦੇਈਏ ਕਿ ਹਾਰਵੇ ਨੂੰ ਪਿਛਲੇ ਮਹੀਨੇ ਜਿਨਸੀ ਸ਼ੋਸ਼ਣ ਅਤੇ ਬਲਾਤਕਾਰ ਦਾ ਦੋਸ਼ੀ ਠਹਿਰਾਇਆ ਗਿਆ ਸੀ। ਇਸੇ ਕਾਰਨ 7 ਮਰਦ ਅਤੇ 5 ਔਰਤਾਂ ਦੀ ਬੈਂਚ ਨੇ ਹਾਰਵੇ ਨੂੰ ਪਹਿਲੀ ਡਿਗਰੀ 'ਚ ਅਪਰਾਧਿਕ ਜਿਨਸੀ ਸ਼ੋਸ਼ਣ ਦਾ ਦੋਸ਼ੀ ਕਰਾਰ ਦਿੱਤਾ। ਉਸ ਨੂੰ ਥਰਡ ਡਿਗਰੀ 'ਚ ਬਲਾਤਕਾਰ ਦਾ ਦੋਸ਼ੀ ਵੀ ਠਹਿਰਾਇਆ ਗਿਆ ਸੀ।
 

67 ਸਾਲਾ ਵੇਂਸਟੀਨ 'ਤੇ ਲਗਭਗ 90 ਔਰਤਾਂ ਨੇ ਜਿਨਸੀ ਸ਼ੋਸ਼ਣ ਅਤੇ ਬਲਾਤਕਾਰ ਦਾ ਦੋਸ਼ ਲਗਾਇਆ ਸੀ। ਬੀਤੇ ਕਾਫੀ ਸਾਲ ਤੋਂ ਹੀ ਹਾਰਵੇ 'ਤੇ ਜਿਨਸੀ ਸ਼ੋਸ਼ਣ ਤੇ ਛੇੜਛਾੜ ਦੇ ਦੋਸ਼ ਲੱਗਦੇ ਆ ਰਹੇ ਸਨ, ਜਿਸ ਤੋਂ ਬਾਅਦ ਸਾਲ 2017 ਵਿੱਚ ਉਨ੍ਹਾਂ ਦਾ ਕਰੀਅਰ ਬਰਬਾਦ ਹੋ ਗਿਆ।
 

ਦੱਸ ਦੇਈਏ ਕਿ ਹਾਰਵੇ 'ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲੱਗਣ ਤੋਂ ਬਾਅਦ #MeToo ਅੰਦੋਲਨ ਦੀ ਸ਼ੁਰੂਆਤ ਹੋਈ ਸੀ। ਇਹ ਕੇਸ #MeToo ਅੰਦੋਲਨ ਲਈ ਇਕ ਮੀਲ ਪੱਥਰ ਸਾਬਤ ਹੋਇਆ, ਜਿਸ ਤੋਂ ਬਾਅਦ ਪੂਰੀ ਦੁਨੀਆਂ ਦੀਆਂ ਔਰਤਾਂ ਅਤੇ ਮਰਦਾਂ ਨੇ ਇਸ ਅੰਦੋਲਨ ਵਿੱਚ ਹਿੱਸਾ ਲਿਆ ਅਤੇ ਆਪਣਾ ਦਰਦ ਜ਼ਾਹਰ ਕੀਤਾ। ਭਾਰਤ 'ਚ ਵੀ ਕਈ ਮਾਮਲੇ ਸਾਹਮਣੇ ਆਏ ਸਨ। ਇਸ 'ਚ ਬਾਲੀਵੁੱਡ ਸਿਤਾਰਿਆਂ ਸਮੇਤ ਬਹੁਤ ਸਾਰੀਆਂ ਔਰਤਾਂ ਨੇ ਆਪਣਾ ਦਰਦ ਜ਼ਾਹਰ ਕੀਤਾ ਸੀ। ਇਨ੍ਹਾਂ 'ਚ ਸੋਨਾ ਮੋਹਪਾਤਰਾ, ਪਰਿਣੀਤੀ ਚੋਪੜਾ, ਤਨੂਸ੍ਰੀ ਦੱਤਾ, ਸੰਧਿਆ ਮ੍ਰਿਦੁਲ, ਕੰਗਨਾ ਰਣੌਤ, ਮੰਦਾਨਾ ਕਰੀਮੀ, ਪ੍ਰਿਅੰਕਾ ਬੋਸ ਵਰਗੇ ਕਈ ਵੱਡੇ ਨਾਂਅ ਸ਼ਾਮਲ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:American Film Producer Harvey Weinstein sentenced to 23 years for sexual assaults