ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕੀ ਸਾਂਸਦ ਨੇ ਕੁੱਤੇ-ਬਿੱਲੀਆਂ ਖਾਣ ’ਤੇ ਲਾਈ ਪਾਬੰਦੀ

ਅਮਰੀਕੀ ਪ੍ਰਤੀਨਿਧੀ ਸਭਾ ਨੇ ਬੁੱਧਵਾਰ ਨੂੰ ਇੱਕ ਬਿੱਲ ਪਾਸ ਕੀਤਾ ਜਿਸਦੇ ਤਹਿਤ ਮਨੁੱਖਾਂ ਦੇ ਭੋਜਨ ਲਈ ਕੁੱਤਿਆਂ ਅਤੇ ਬਿੱਲੀਆਂ ਨੂੰ ਮਾਰਨ ਤੇ ਰੋਕ ਲਗਾ ਦਿੱਤੀ ਹੈ। ਕੁੱਤਾ ਅਤੇ ਬਿੱਲੀ ਮਾਸ ਵਪਾਰ ਰੋਕੂ ਕਾਨੂੰਨ 2018 ਦੀ ਉਲੰਘਣਾ ਕਰਨ ਤੇ 5,000 ਅਮਰੀਕੀ ਡਾਲਰ (3,50,000 ਤੋਂ ਵੱਧ ਰੁਪਏ) ਦਾ ਜੁਮਾਨਾ ਲੱਗਾਇਆ ਜਾਵੇਗਾ।

 

ਇੱਕ ਹੋਰ ਪ੍ਰਸਤਾਵ ਚ ਸਦਨ ਨੇ ਚੀਨ, ਦੱਖਣੀ ਕੋਰੀਆ ਅਤੇ ਭਾਰਤ ਸਮੇਤ ਸਾਰੇ ਦੇਸ਼ਾਂ ਤੋਂ ਕੁੱਤੇ ਅਤੇ ਬਿੱਲੀਆਂ ਦੇ ਮਾਸ ਦਾ ਵਪਾਰ ਬੰਦ ਕਰਨ ਦੀ ਅਪੀਲ ਕੀਤੀ।

 

ਕਾਂਗਰਸ ਮੈਂਬਰ ਕਲਾਉਡੀਆ ਟੇਨੀ ਨੇ ਕਿਹਾ, ਕੁੱਤੇ ਅਤੇ ਬਿੱਲੀਆਂ ਸਾਥ ਅਤੇ ਮੰਨੋਰੰਜਨ ਲਈ ਹੁੰਦੇ ਹਨ, ਬਦਕਿਸਮਤੀ ਨਾਲ ਚੀਨ ਚ ਹਰੇਕ ਸਾਲ ਮਨੁੱਖੀ ਭੋਜਨ ਲਈ 1 ਕਰੋੜ ਤੋਂ ਵੱਧ ਕੁੱਤਿਆਂ ਨੂੰ ਮਾਰ ਦਿੱਤਾ ਜਾਂਦਾ ਹੈ। ਇਨ੍ਹਾਂ ਚੀਜ਼ਾ ਲਈ ਸਾਡੇ ਭਾਵੁਕ ਸਮਾਜ ਵਿਚ ਕੋਈ ਸਥਾਨ ਨਹੀਂ ਹੈ। ਇਹ ਬਿੱਲ ਅਮਰੀਕਾ ਦੇ ਸਿਧਾਂਤਾਂ ਨੂੰ ਦਰਸਾਉਂਦਾ ਹੈ ਅਤੇ ਸਾਰੇ ਦੇਸ਼ਾਂ ਨੂੰ ਇੱਕ ਸਖਤ ਸੰਦੇਸ਼ ਦਿੰਦਾ ਹੈ ਕਿ ਅਸੀਂ ਇਸ ਗੈਰਮਨੁੱਖੀ ਅਤੇ ਬੇਰਹਿਮੀ ਭਰੇ ਵਤੀਰੇ ਦਾ ਸਾਥ ਨਹੀਂ ਦੇਵਾਂਗੇ।

 

ਪ੍ਰਸਤਾਵ ਚ ਚੀਨ, ਦੱਖਣੀ ਕੋਰੀਆ, ਵਿਅਤਨਾਮ, ਥਾਈਲੈਂਡ, ਫਿਲੀਪੀਨ, ਇੰਡੋਨੇਸ਼ੀਆ, ਕੰਬੋਡੀਆ, ਲਾਓਸ, ਭਾਰਤ ਅਤੇ ਹੋਰਨਾਂ ਦੇਸ਼ਾਂ ਦੀ ਸਰਕਾਰਾਂ ਤੋਂ ਕੁੱਤਿਆਂ ਅਤੇ ਬਿੱਲੀਆਂ ਦੇ ਮਾਸ ਦੇ ਵਪਾਰ ਤੇ ਪਾਬੰਦੀ ਲਗਾਉਣ ਵਾਲੇ ਕਾਨੂੰਨਾਂ ਨੂੰ ਲਿਆਉਣ ਅਤੇ ਲਾਗੂ ਕਰਨ ਦੀ ਅਪੀਲ ਕੀਤੀ ਗਈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:American law ban on dogs and cats