ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕੀ ਨਿਊਜ਼ ਚੈਨਲ CNN ਨੇ ਕੀਤਾ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਕੇਸ

1 / 5cnn vs trump

2 / 5cnn vs trump

3 / 5cnn vs trump

4 / 5cnn vs trump

5 / 5cnn vs trump

PreviousNext

ਅਮਰੀਕੀ ਨਿਊਜ਼ ਚੈਨਲ CNN ਨੇ ਮੰਗਲਵਾਰ ਨੂੰ ਡੋਨਾਲਡ ਟਰੰਪ ਪ੍ਰਸ਼ਾਸਨ ਖਿਲਾਫ ਕੇਸ ਦਾਇਰ ਕੀਤਾ। CNN ਨੇ ਦੋਸ਼ ਲਾਇਆ ਹੈ ਕਿ ਵ੍ਹਾਈਟ ਹਾਊਸ ਨੇ ਅਮਰੀਕੀ ਰਾਸ਼ਟਰਪਤੀ ਨਾਲ ਬਹਿਸ ਦੌਰਾਨ ਰਿਪੋਰਟਰ ਜਿਮ ਐਕੋਸਟਾ ਦੇ ਪ੍ਰੈਸ ਕਾਰਡ ਨੂੰ ਰੱਦ ਕਰ ਕੇ ਸੰਵਿਧਾਨ ਤਹਿਤ ਪੱਤਰਕਾਰਾਂ ਦੇ ਸੁਤੰਤਰ ਅਧਿਕਾਰਾਂ ਦੀ  ਉਲੰਘਣਾ ਕੀਤੀ ਗਈ ਹੈ।

 

ਇਕ ਬਿਆਨ 'ਚ CNN ਨੇ ਕੇਸ ਦਾ ਐਲਾਨ ਕਰਦਿਆਂ ਕਿਹਾ ਹੈ ਕਿ ਇਨ੍ਹਾਂ ਦਸਤਾਵੇਜ਼ਾਂ ਨੂੰ ਗਲਤ ਢੰਗ ਨਾਲ ਰੱਦ ਕਰਨਾ ਪ੍ਰੈਸ ਦੀ ਸੁਤੰਤਰਤਾ ਦੇ CNN ਅਤੇ ਐਕੋਸਟਾ ਦੇ ਸੋਧ ਦਾ ਪਹਿਲਾ ਅਧਿਕਾਰ ਅਤੇ ਪ੍ਰਸਤਾਵਿਤ ਪ੍ਰਕਿਰਿਆ ਦੇ 5ਵੇਂ ਸੋਧ ਦੇ ਅਧਿਕਾਰ ਦਾ ਉਲੰਘਣ ਹੈ। ਬਿਆਨ 'ਚ ਕਿਹਾ ਗਿਆ ਅਸੀਂ ਅਦਾਲਤ ਦੇ ਆਦੇਸ਼ 'ਤੇ ਤੁਰੰਤ ਰੋਕ ਲਾਉਣ ਅਤੇ ਜਿਮ ਦਾ ਕਾਰਡ ਵਾਪਸ ਕਰਨ ਦਾ ਜ਼ਿਕਰ ਕੀਤਾ ਹੈ ਅਤੇ ਅਸੀਂ ਇਸ ਪ੍ਰਕਿਰਿਆ ਦੇ ਤਹਿਤ ਸਥਾਈ ਰਾਹਤ ਮੰਗਾਂਗੇ।

 

ਦੱਸਣਯੋਗ ਹੈ ਕਿ ਵ੍ਹਾਈਟ ਹਾਊਸ ਨੇ CNN ਦੇ ਇਕ ਰਿਪੋਰਟਰ ਦਾ ਪ੍ਰੈਸ ਕਾਰਡ ਰੱਦ ਕਰ ਦਿੱਤਾ ਸੀ। ਇਸ ਰਿਪੋਰਟਰ ਨੇ ਪ੍ਰੈਸ ਕਾਨਫਰੰਸ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਬਹਿਸ ਕਰ ਲਈ ਸੀ। ਉਥੇ ਇਸ ਮਾਮਲੇ 'ਤੇ ਵਿਵਾਦ ਵਧਣ 'ਤੇ ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਸਾਰਾ ਸੈਂਡ੍ਰਸ ਨੇ ਕਿਹਾ ਕਿ CNN ਦੇ ਰਿਪੋਰਟਰ ਦੀ ਮਾਨਤਾ ਇਸ ਲਈ ਰੱਦ ਕੀਤੀ ਗਈ ਕਿਉਂਕਿ ਉਸ ਨੇ ਪ੍ਰੈਸ ਕਾਨਫਰੰਸ ਦੌਰਾਨ ਇਕ ਮਹਿਲਾ ਇੰਟਰਨ ਉਪਰ ਹੱਥ ਰੱਖ ਦਿੱਤੇ ਸਨ। ਪ੍ਰੈਸ ਕਾਨਫਰੰਸ ਦੌਰਾਨ ਟਰੰਪ ਨੇ ਇਸ ਰਿਪੋਰਟਰ ਨੂੰ ਜ਼ਿੱਦੀ ਅਤੇ ਅਜੀਬ ਇਨਸਾਨ ਕਿਹਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:American news channel CNN did the case on US President Donald Trump