ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗਰਭਪਾਤ ’ਤੇ ਕਾਨੂੰਨੀ ਪਾਬੰਦੀ ਵਿਰੁੱਧ ਅਮਰੀਕੀ ਉੱਤਰੇ ਸੜਕਾਂ ’ਤੇ

ਗਰਭਪਾਤ ’ਤੇ ਕਾਨੂੰਨੀ ਪਾਬੰਦੀ ਵਿਰੁੱਧ ਅਮਰੀਕੀ ਉੱਤਰੇ ਸੜਕਾਂ ’ਤੇ

ਗਰਭਪਾਤ ਉੱਤੇ ਮੁਕੰਮਲ ਕਾਨੂੰਨੀ ਪਾਬੰਦੀ ਵਿਰੁੱਧ ਅਮਰੀਕੀ ਸੂਬੇ ਅਲਬਾਮਾ ਦੇ ਨਿਵਾਸੀ ਐਤਵਾਰ ਨੂੰ ਸੜਕਾਂ ’ਤੇ ਉੱਤਰ ਆਏ। ਗਰਭਪਾਤ ਦੇ ਕਾਨੂੰਨ ਵਿਰੋਧੀ ਆਵਾਜ਼ ਫ਼ਰਾਂਸ ਵਿੱਚ ਚੱਲ ਰਹੇ ਕਾਨ ਫ਼ਿਲਮ ਮੇਲੇ ਵਿੱਚ ਵੀ ਬੁਲੰਦ ਹੋਈ।

 

 

ਮੀਡੀਆ ਰਿਪੋਰਟਾਂ ਮੁਤਾਬਕ ਅਮਰੀਕੀ ਸੂਬੇ ਅਲਬਾਮਾ ’ਚ ਗਰਭਪਾਤ ਵਿਰੋਧੀ ਕਾਨੂੰਨ ਖਿ਼ਲਾਫ਼ ਔਰਤਾਂ ਦੇ ਪ੍ਰਜਣਨ ਅਧਿਕਾਰਾਂ ਦੀ ਵਕਾਲਤ ਕਰਨ ਵਾਲੇ ਲਗਭਗ 500 ਕਾਰਕੁੰਨ ਇਕੱਠੇ ਹੋਏ। ਉੱਧਰ ਬਰਮਿੰਘਮ, ਐਨਿਸਟਨ ਤੇ ਹੰਟਸਵਿਲੇ ਵਿੱਚ ਲਗਭਗ 3,000 ਲੋਕ ਇਸ ਕਾਨੂੰਨ ਦੇ ਵਿਰੁੱਧ ਸ਼ਾਮਲ ਹੋਏ। ਐੱਚਬੀ–314 ਵਜੋਂ ਜਾਣਿਆ ਜਾਣ ਵਾਲਾ ਇਹ ਕਾਨੂੰਨ ਗਰਭਪਾਤ ਨੂੰ ਗ਼ੈਰ–ਕਾਨੂੰਨੀ ਬਣਾਉਂਦਾ ਹੈ।

 

 

ਮਿੰਟਗੁਮਰੀ ’ਚ ਵਿਰੋਧ ਕਰ ਰਹੇ ਲੋਕਾਂ ਦੇ ਹੱਥਾਂ ਵਿੱਚ ਹਰ ਬਾਡੀ, ‘ਹਰ ਚੁਆਇਸ ਐਂਡ ਵੀ ਆਰ ਨਾੱਟ ਓਵਰੀ’ ਲਿਖੇ ਹੋਏ ਪੋਸਟਰ ਸਨ। ਕਈ ਹੋਰ ਔਰਤਾਂ ਨੇ ਟੀਵੀ ਲੜੀਵਾਰ ‘ਦਿ ਹੈਂਡਮੇਡਜ਼ ਟੇਲ’ ਦੇ ਉਨ੍ਹਾਂ ਕਿਰਦਾਰਾਂ ਦੀ ਪੁਸ਼ਾਕ ਪਾਈ ਹੋਈ ਸੀ, ਜਿਨ੍ਹਾਂ ਵਿੱਚ ਬੱਚਾ ਪੈਦਾ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ।

 

 

ਅਮਾਂਦਾ ਨਾਂਅ ਦੀ ਇੱਕ ਔਰਤ ਨੇ ਅਲਬਾਮਾ ਦੇ ਕਾਨੂੰਨ ਘਾੜਿਆਂ ਉੱਤੇ ਔਰਤਾਂ ਤੇ ਡਾਕਟਰਾਂ ਨੂੰ ਜੇਲ੍ਹੀਂ ਡੱਕਣ ਦੀ ਕੋਸ਼ਿਸ਼ ਦਾ ਦੋਸ਼ ਲਾਇਆ। 40 ਸਾਲਾ ਵਕੀਲ ਨੇ ਦੱਸਿਆ ਕਿ ਹੈਂਡਮੇਡਜ਼ ਟੇਲ ਦੀ ਪੁਸ਼ਾਕ ਪਹਿਨਣ ਦਾ ਮੰਤਵ ਇੱਕ ਸੰਦੇਸ਼ ਦੇਣਾ ਸੀ ਕਿ ਤੁਸੀਂ ਸਾਨੂੰ ਬੱਚਾ ਪੈਦਾ ਕਰਨ ਲਈ ਗ਼ੁਲਾਮ ਬਣਾਉਣਾ ਚਾਹੁੰਦੇ ਹੋ।

 

 

ਇਸ ਤੋਂ ਪਹਿਲਾਂ ਸਨਿੱਚਰਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਨਿੱਚਰਵਾਰ ਨੂੰ ਟਵੀਟ ਕੀਤਾ ਕਿ ਜਿਵੇਂ ਜ਼ਿਆਦਾਤਰ ਲੋਕ ਜਾਣਦੇ ਹਨ ਤੇ ਜੋ ਲੋਕ ਜਾਣਨਾ ਚਾਹੁੰਦੇ ਹਨ, ਉਨ੍ਹਾਂ ਲਈ ਮੈਂ ਜੀਵਨ–ਸਮਰਥਕ ਹਾਂ। ਕੇਵਲ ਤਿੰਨ ਮਾਮਲਿਆਂ ਵਿੱਚ ਹੀ ਗਰਭਪਾਤ ਕੀਤਾ ਜਾ ਸਕਦਾ ਹੈ; ਜੇ ਬਲਾਤਕਾਰ ਹੋਇਆ ਹੋਵੇ, ਸਕੇ ਸਬੰਧੀਆਂ ਨਾਲ ਜਿਨਸੀ ਸਬੰਧ ਤੇ ਮਾਂ ਦੀ ਜਾਨ ਬਚਾਉਣਾ। ਅਗਲੇ ਸਾਲ ਦੀਆਂ ਚੋਣਾਂ ਦੌਰਾਨ ਇਹ ਮੁੱਦਾ ਅਹਿਮ ਬਣ ਸਕਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Americans came out on roads against legal ban on abortion