ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

LoC 'ਤੇ ਵੱਧ ਰਹੇ ਤਣਾਅ ਵਿਚਕਾਰ ਚੀਨ ਨੇ ਭਾਰਤ-ਪਾਕਿ ਨੂੰ ਸਬਰ ਰੱਖਣ ਦੀ ਕੀਤੀ ਅਪੀਲ 

ਚੀਨ ਨੇ ਸ਼ੁੱਕਰਵਾਰ ਨੂੰ ਵੱਧ ਰਹੇ ਤਣਾਅ ਨੂੰ ਰੋਕਣ ਲਈ ਭਾਰਤ ਅਤੇ ਪਾਕਿਸਤਾਨ ਨੂੰ ਸਬਰ ਰੱਖਣ ਦੀ ਅਪੀਲ ਕੀਤੀ। ਅਜਿਹੀਆਂ ਖ਼ਬਰਾਂ ਹਨ ਕਿ ਕੋਟਰਲ ਰੇਖਾ ਉੱਤੇ ਦੋਵੇਂ ਪਾਸਿਓ ਸੈਨਾ ਗੋਲੀਬਾਰੀ ਕਰ ਰਹੀ ਹੈ।
 

 

ਰੱਖਿਆ ਸੂਤਰਾਂ ਨੇ ਦੱਸਿਆ ਕਿ ਕੰਟਰੋਲ ਰੇਖਾ 'ਤੇ ਬੁੱਧਵਾਰ ਨੂੰ ਪਾਕਿਸਤਾਨੀ ਸੈਨਿਕਾਂ ਵੱਲੋਂ ਕੀਤੀ ਗਈ ਜੰਗਬੰਦੀ ਦੀ ਉਲੰਘਣਾ ਵਿੱਚ ਸੈਨਾ ਦਾ ਇੱਕ ਜੂਨੀਅਰ ਕਮਿਸ਼ਨਡ ਅਧਿਕਾਰੀ ਸ਼ਹੀਦ ਹੋ ਗਿਆ ਅਤੇ ਇਕ ਔਰਤ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਪੀਓਕੇ ਦੇ ਅੰਦਰਲੇ ਪਿੰਡਾਂ ਵਿੱਚ ਤੋਪਾਂ ਅਤੇ ਮੋਰਟਾਰ ਤਾਇਨਾਤ ਕਰਕੇ ਭਾਰਤ ਵਿੱਚ ਨਾਗਰਿਕ ਅਬਾਦੀ ਨੂੰ ਨਿਸ਼ਾਨਾ ਬਣਾ ਰਿਹਾ ਹੈ।
 

ਪਾਕਿਸਤਾਨ ਦੀ ਸੈਨਾ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਕੰਟਰੋਲ ਰੇਖਾ ਦੇ ਨਾਲ-ਨਾਲ ਭਾਰਤੀ ਸੈਨਿਕਾਂ ਵੱਲੋਂ ਕੀਤੀ ਗਈ ਉਕਸਾਓ ਗੋਲੀਬਾਰੀ ਵਿੱਚ ਇਸ ਦੇ ਦੋ ਸੈਨਿਕ ਮਾਰੇ ਗਏ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੈਂਗ ਸ਼ੁੰਗ ਨੇ ਇਥੇ ਇੱਕ ਪ੍ਰੈੱਸ ਕਾਨਫ਼ਰੰਸ ਵਿੱਚ ਕਿਹਾ ਕਿ ਅਸੀਂ ਸਬੰਧਤ ਰਿਪੋਰਟ ਵੇਖ ਚੁੱਕੇ ਹਾਂ ਅਤੇ ਅਸੀਂ ਸਥਿਤੀ ਨੂੰ ਵੇਖ ਰਹੇ ਹਾਂ।
 

ਉਨ੍ਹਾਂ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੋਵਾਂ ਦੇ ਗੁਆਂਢੀ ਹੋਣ ਨਾਤੇ ਅਸੀਂ ਦੋਵਾਂ ਧਿਰਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਕਾਰਵਾਈ ਕਰਨ ਵਿੱਚ ਸਬਰ ਰੱਖਣ ਜੋ ਤਣਾਅ ਨੂੰ ਵਧਾਉਣ, ਵਿਵਾਦਾਂ ਦਾ ਸ਼ਾਂਤਮਈ ਨਿਪਟਾਰਾ ਗੱਲਬਾਤ ਰਾਹੀਂ ਕਰਨ ਅਤੇ ਖੇਤਰੀ ਸ਼ਾਂਤੀ ਅਤੇ ਸਥਿਰਤਾ ਨੂੰ ਸਾਂਝੇ ਤੌਰ ਉੱਤੇ ਬਣਾਈ ਰੱਖਣ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Amid growing tension over LoC China appeals to India pakistan to be patient